ਸ੍ਰੀ ਆਨੰਦਪੁਰ ਸਾਹਿਬ: ਜੰਮੂ ਕਸ਼ਮੀਰ ਦੇ ਪੁਲਵਾਮਾ ਵਿੱਚ ਪਿਛਲੇ ਸਾਲ 14 ਫਰਵਰੀ ਨੂੰ ਸੀਆਰਪੀਐੱਫ ਦੇ ਕਾਫ਼ਲੇ 'ਤੇ ਹੋਏ ਆਤਮਘਾਤੀ ਹਮਲੇ ਵਿੱਚ 40 ਜਵਾਨ ਸ਼ਹੀਦ ਹੋ ਗਏ ਸਨ ਜਿਨ੍ਹਾਂ ਵਿੱਚੋਂ ਚਾਰ ਪੰਜਾਬ ਨਾਲ ਸਬੰਧਤ ਸਨ। ਇਨ੍ਹਾਂ ਦੇ ਵਿੱਚੋਂ ਇੱਕ ਸ਼ਹੀਦ ਰੋਪੜ ਜ਼ਿਲ੍ਹੇ ਦਾ ਰਹਿਣ ਵਾਲੇ ਸਨ ਜੋ ਸ੍ਰੀ ਆਨੰਦਪੁਰ ਸਾਹਿਬ ਦੇ ਰੌਲੀ ਪਿੰਡ ਦਾ ਵਸਨੀਕ ਸਨ।
ਸ਼ਹੀਦ ਭਤੀਜੇ ਨੂੰ ਯਾਦ ਕਰਕੇ ਡੁੱਲ੍ਹ ਆਈਆਂ ਅੱਖਾਂ - ਸ਼ਹੀਦ ਕੁਲਵਿੰਦਰ ਸਿੰਘ
ਪੁਲਵਾਮਾ ਹਮਲੇ ਦੀ ਬਰਸੀ ਮੌਕੇ ਈਟੀਵੀ ਭਾਰਤ ਨੇ ਸ਼ਹੀਦ ਕੁਲਵਿੰਦਰ ਸਿੰਘ ਦੇ ਪਰਿਵਾਰ ਨਾਲ ਗੱਲਬਾਤ ਕੀਤੀ। ਇਸ ਦੌਰਾਨ ਉਨ੍ਹਾਂ ਦੇ ਚਾਚਾ-ਚਾਚੀ ਨੇ ਕਿਹਾ ਕਿ ਕੁਲਵਿੰਦਰ ਸਿੰਘ ਦੇ ਜਾਣ ਨਾਲ ਵਿਹੜੇ ਦੀ ਰੌਣਕ ਹੀ ਚਲੀ ਗਈ ਹੈ।
martyr
ਕੁਲਵਿੰਦਰ ਸਿੰਘ ਨਾਮ ਦਾ ਇਹ ਸ਼ਹੀਦ ਜਵਾਨ 1 ਦਸੰਬਰ 2014 ਨੂੰ ਸੀਆਰਪੀਐਫ ਦੀ 92 ਬਟਾਲੀਅਨ 'ਚ ਭਰਤੀ ਹੋਏ ਸਨ ਅਤੇ ਜੰਮੂ ਕਸ਼ਮੀਰ ਦੇ ਬਾਰਾਮੁੱਲਾ ਦੇ ਵਿੱਚ ਤਾਇਨਾਤ ਸਨ। ਕੁਲਵਿੰਦਰ ਦੀ ਸ਼ਹੀਦੀ ਨੂੰ ਇਕ ਵਰ੍ਹਾ ਬੀਤ ਚੁੱਕਾ ਹੈ। ਕੁਲਵਿੰਦਰ ਦੇ ਵਿਹੜੇ ਦੇ ਵਿੱਚ ਹੀ ਉਹਦੇ ਚਾਚਾ ਚਾਚੀ ਦਾ ਘਰ ਹੈ।
ਈਟੀਵੀ ਭਾਰਤ ਦੀ ਟੀਮ ਵੱਲੋਂ ਜਦੋਂ ਚਾਚਾ-ਚਾਚੀ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਭਤੀਜਾ ਬਹੁਤ ਹੀ ਨੇਕ ਸੁਭਾਅ ਦਾ ਮੁੰਡਾ ਸੀ। ਉਸ ਦੇ ਜਾਣ ਤੋਂ ਬਾਅਦ ਜੋ ਵਿਛੋੜਾ ਪਿਆ ਹੈ ਉਹ ਬਿਆਨ ਨਹੀਂ ਕੀਤਾ ਜਾ ਸਕਦਾ।