ਸ੍ਰੀ ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ 'ਚ ਕੋਰੋਨਾ ਮਹਾਂਮਾਰੀ ਦੌਰਾਨ ਲੰਮੇ ਸਮੇਂ ਤੋਂ ਬੰਦ ਪਈਆਂ ਦੁਕਾਨਾਂ ਨੂੰ ਖੋਲਣ ਦੀ ਮੰਜ਼ੂਰੀ ਮਿਲ ਗਈ ਹੈ। ਲੰਮੇ ਸਮੇਂ ਤੋਂ ਬੰਦ ਪਈਆਂ ਦੁਕਾਨਾਂ ਦੇ ਕਰਾਏ ਭਰਨ 'ਚ ਦੁਕਾਨਦਾਰਾਂ ਨੂੰ ਕਈ ਮੁਸ਼ਕਲਾਂ ਦਾ ਸਹਮਣਾ ਕਰਨਾ ਪੈ ਰਿਹਾ ਹੈ।
ਐਸਜੀਪੀਸੀ ਨਾਲ ਗੱਲ ਕਰ ਦੁਕਾਨਾਂ ਦਾ ਕਰਾਇਆ ਮੁਆਫ ਕਰਨ ਦੀ ਕੀਤੀ ਜਾਵੇਗੀ ਕੋਸ਼ਿਸ਼: ਚੰਦੂਮਾਜਰਾ - sgpc
ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ 'ਚ ਕੋਰੋਨਾ ਮਹਾਂਮਾਰੀ ਕਾਰਨ ਲੰਮੇ ਸਮੇਂ ਤੋਂ ਬੰਦ ਪਈਆਂ ਦੁਕਾਨਾਂ ਨੂੰ ਖੋਲ੍ਹਣ ਦੀ ਮੰਜ਼ੂਰੀ ਮਿਲ ਗਈ ਹੈ, ਅਤੇ ਠੇਕੇ 'ਤੇ ਦਿੱਤੀਆਂ ਦੁਕਾਨਾਂ ਦਾ ਕਰਾਇਆ ਮੁਆਫ ਕਰਨ ਦਾ ਵੀ ਭਰੋਸਾ ਦਵਾਇਆ ਗਿਆ ਹੈ।
ਦੁਕਾਨਦਾਰਾਂ ਨਾਲ ਗੱਲ ਕਰਨ 'ਤੇ ਪਤਾ ਲੱਗਾ ਕਿ ਕੋਰੋਨਾ ਮਹਾਂਮਾਰੀ ਕਾਰਨ ਲੰਮੇ ਸਮੇਂ ਤੋਂ ਬੰਦ ਪਈਆਂ ਦੁਕਾਨਾਂ ਨੂੰ ਖੋਲੇ ਜਾਣ ਦੀ ਮੰਜ਼ੂਰੀ ਮਿਲ ਗਈ ਹੈ ਪਰ ਠੇਕੇਦਾਰਾਂ ਵੱਲੋਂ ਲਗਾਤਾਰ ਉਨ੍ਹਾਂ ਤੋਂ ਕਰਾਏ ਦੀ ਮੰਗ ਕੀਤੀ ਜਾ ਰਹੀ ਹੈ। ਦੁਕਾਨਦਾਰਾਂ ਨੇ ਦੱਸਿਆ ਕਿ ਪ੍ਰਧਾਨ ਵੱਲੋਂ ਦੁਕਾਨ ਖੋਲ੍ਹਣ ਦੇ ਨਾਲ ਨਾਲ ਉਨ੍ਹਾਂ ਕਰਾਇਆ ਮੁਆਫ਼ ਕਰਨ ਦਾ ਵੀ ਭਰੋਸਾ ਦਵਾਇਆ ਗਿਆ ਹੈ।
ਦੂਜੇ ਪਾਸੇ ਸਾਬਕਾ ਸੰਸਦ ਮੈਂਬਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਕਾਰਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੀ ਵਿੱਤੀ ਸੰਕਟ ਦਾ ਸਾਹਮਣਾ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਮੁੱਦੇ ਬਾਰੇ ਉਹ ਐਸਜੀਪੀਸੀ ਦੇ ਪ੍ਰਧਾਨ ਨਾਲ ਗੱਲਬਾਤ ਕਰਨਗੇ ਅਤੇ ਦੁਕਾਨਾਂ ਦਾ ਕਰਾਇਆ ਮੁਆਫ਼ ਕਰਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਐਸਜੀਪੀਸੀ ਨੇ ਇਸ ਮੁੱਦੇ ਲਈ ਪਹਿਲਾਂ ਤੋਂ ਇੱਕ ਕਮੇਟੀ ਬਣਾਈ ਗੋਈ ਹੈ ਜਿਸ ਨਾਲ ਵਿਚਾਰ ਚਰਚਾ ਕਰ ਕੋਈ ਫ਼ੈਸਲਾ ਲਿਆ ਜਾਵੇਗਾ।