ਪੰਜਾਬ

punjab

ETV Bharat / state

ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਨੁਮਾਇਸ਼ ਨੌਜਵਾਨ ਨੂੰ ਪਈ ਮਹਿੰਗੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਸੋਸ਼ਲ ਮੀਡੀਆ ਉੱਤੇ ਹਥਿਆਰਾਂ ਸਮੇਤ ਫੋਟੋਆਂ (Photos with weapons on social media) ਪਾਉਣ ਵਾਲਾ ਨੌਜਵਾਨ ਉੱਤੇ ਰੋਪੜ ਵਿਖੇ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਹਥਿਆਰਾਂ ਦੀ ਨੁਮਾਇਸ਼ ਕਰਨ ਵਾਲੇ ਨੌਜਵਾਨ ਨੂੰ ਗ੍ਰਿਫ਼ਤਾਰ ਕਰ (A young man who displayed weapons was arrested) ਲਿਆ ਗਿਆ ਹੈ।

By

Published : Nov 24, 2022, 1:27 PM IST

Exhibition of weapons on social media at Ropar cost the youth dearly
ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਨੁਮਾਇਸ਼ ਨੌਜਵਾਨ ਨੂੰ ਪਈ ਮਹਿੰਗੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਰੋਪੜ:ਪੰਜਾਬ ਸਰਕਾਰ ਅਤੇ ਪੁਲਿਸ ਪ੍ਰਸ਼ਾਸ਼ਨ ਦੇ ਦਿਸ਼ਾ ਨਿਰਦੇਸ਼ਾਂ ਉੱਤੇ ਕਾਰਵਾਈ ਕਰਦਿਆਂ ਨੂਰਪੁਰਬੇਦੀ ਪੁਲਿਸ (Nurpurbedi police took action) ਨੇ ਕਾਰਵਾਈ ਕੀਤੀ। ਫੇਸਬੁੱਕ ਉੱਤੇ ਹਥਿਆਰਾਂ ਸਮੇਤ ਫੋਟੋ ਪੋਸਟ ਕਰਨ ਦੇ ਇਲਜ਼ਾਮ (Allegations of posting photos with weapons) ਵਿੱਚ ਨੌਜਵਾਨ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਜ਼ਿਲ੍ਹਾ ਪੁਲਿਸ ਮੁਖੀ ਰੂਪਨਗਰ ਅਤੇ ਡਿਪਟੀ ਕਮਿਸ਼ਨਰ ਰੂਪਨਗਰ ਦੇ ਹੁਕਮਾਂ ਸਦਕਾ ਨੂਰਪੁਰਬੇਦੀ ਦੇ ਥਾਣਾ ਇੰਸਪੈਕਟਰ ਭੁਪਿੰਦਰ ਸਿੰਘ ਨੇ ਦੱਸਿਆ ਕਿ ਇੰਟਰਨੈੱਟ ਮੀਡੀਆ ਉੱਤੇ ਰਿਵਾਲਵਰ ਸਮੇਤ ਮੈਰਿਜ ਪੈਲੇਸਾਂ, ਗੁਰਦੁਆਰਾ ਸਾਹਿਬ ਜਾਂ ਕਿਸੇ ਹੋਰ ਜਨਤਕ ਥਾਂ ਉੱਤੇ ਇਕੱਠ ਦੌਰਾਨ ਬੇਲੋੜੇ ਹਥਿਆਰਾਂ ਦੀ ਪ੍ਰਦਰਸ਼ਨੀ ਕਰਨ ਉੱਤੇ ਉਸਦੀ ਫੋਟੋ ਅੱਪਲੋਡ ਕਰਨ ਉੱਤੇ ਪੂਰਨ ਤੌਰ ਉੱਤੇ ਪਾਬੰਦੀ ਲਗਾਈ ਗਈ ਹੈ।

ਨੌਜਵਾਨ ਗ੍ਰਿਫ਼ਤਾਰ: ਉਨ੍ਹਾਂ ਕਿਹਾ ਕਿ ਨੂਰਪੁਰ ਬੇਦੀ ਦੇ ਪੁਲਿਸ ਨੇ ਇੰਟਰਨੈੱਟ ਮੀਡੀਆ ਪਲੇਟਫਾਰਮ ਉੱਤੇ ਹਥਿਆਰਾਂ ਨਾਲ ਹੋਏ ਪ੍ਰਦਰਸ਼ਨਾਂ ਉੱਤੇ ਕਾਰਵਾਈ ਕੀਤੀ ਹੈ। ਫੇਸਬੁੱਕ ਉੱਤੇ ਹਥਿਆਰਾਂ ਸਮੇਤ ਫੋਟੋਆਂ ਪਾਉਣ ਵਾਲੇ ਨੂਰਪੁਰਬੇਦੀ ਬਲਾਕ ਦੇ ਪਿੰਡ ਢਾਹਾਂ ਦੇ ਨੌਜਵਾਨ ਮਨਿੰਦਰ ਸਿੰਘ ਖਿਲਾਫ ਕਾਰਵਾਈ (Action against Maninder Singh of village Dhahan) ਕਰਦੇ ਹੋਏ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਨੁਮਾਇਸ਼ ਨੌਜਵਾਨ ਨੂੰ ਪਈ ਮਹਿੰਗੀ, ਪੁਲਿਸ ਨੇ ਕੀਤਾ ਗ੍ਰਿਫ਼ਤਾਰ

ਪੁਲਿਸ ਦੀ ਅਪੀਲ: ਐੱਸਐੱਚਓ ਨੇ ਬੱਚਿਆਂ ਅਤੇ ਮਾਪਿਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਦੀਆਂ ਸਖ਼ਤ ਹਦਾਇਤਾਂ (Strict instructions of the Punjab government) ਨੂੰ ਧਿਆਨ ਵਿੱਚ ਰੱਖਦਿਆਂ ਹੋਇਆਂ ਸੋਸ਼ਲ ਮੀਡੀਆ ਉੱਤੇ ਹਥਿਆਰਾਂ ਦੀ ਨੁਮਾਇਸ਼ ਕਰਨ ਉੱਤੇ ਪਾਬੰਦੀ ਹੈ ਅਤੇ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਾਲ ਹੀ ਉਨ੍ਹਾਂ ਕਿਹਾ ਕਿ ਸੋਸ਼ਲ ਮੀਡੀਆ ਪਲੇਟਫਾਰਮ ਉੱਤੇ ਵੀ ਅਜਿਹਾ ਕਰਨ ਦੀ ਮਨਾਹੀ ਹੈ। ਕਿਉਂਕਿ ਅਜਿਹੇ ਬੇ-ਲੋੜੇ ਪ੍ਰਦਰਸ਼ਨਾਂ ਦਾ ਬੱਚਿਆਂ ਉੱਤੇ ਬੁਰਾ ਪ੍ਰਭਾਵ ਪੈਂਦਾ ਹੈ।

ਇਹ ਵੀ ਪੜ੍ਹੋ:ਐਂਟੀ ਟੈਰਰਿਸਟ ਫਰੰਟ ਆਫ ਇੰਡੀਆ ਨੇ ਅੰਮ੍ਰਿਤਪਾਲ ਖਿਲਾਫ ਰਾਜਪਾਲ ਨੂੰ ਦਿੱਤਾ ਮੰਗ ਪੱਤਰ

ABOUT THE AUTHOR

...view details