ਰੋਪੜ: ਲੋਕ ਸਭਾ ਹਲਕਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਵੋਟਾਂ ਪੈਣ ਦਾ ਕੰਮ ਅਮਨੋ-ਅਮਾਨ ਨਾਲ ਪੂਰਾ ਹੋ ਗਿਆ। ਜਿਸ ਤੋਂ ਬਾਅਦ ਰੋਪੜ ਦੇ ਸਰਕਾਰੀ ਕਾਲਜ 'ਚ ਬਣੇ ਸਟਰੋਂਗ ਰੂਮ ਵਿੱਚ ਈ.ਵੀ.ਐੱਮ ਮਸ਼ੀਨਾ ਰੱਖੀਆਂ ਗਈਆਂ ਹਨ। ਰੋਪੜ ਦੇ ਇਸ ਸਰਕਾਰੀ ਸਕੂਲ ਵਿੱਚ ਸ੍ਰੀ ਅਨੰਦਪੁਰ ਸਾਹਿਬ , ਸ੍ਰੀ ਚਮਕੌਰ ਸਾਹਿਬ ਅਤੇ ਰੋਪੜ ਹਲਕੇ ਦੀਆਂ ਈ.ਵੀ.ਐੱਮ ਮਸ਼ੀਨਾਂ ਮੌਜੂਦ ਹਨ, ਜੋ ਹੁਣ 23 ਤਾਰੀਕ ਨੂੰ ਵੋਟਾਂ ਦੀ ਗਿਣਤੀ ਵਾਲੇ ਦਿਨ ਤੱਕ ਸਖ਼ਤ ਸੁਰੱਖਿਆ ਹੇਠ ਰਹਿਣਗੀਆਂ।
ਚੋਣਾਂ ਤੋਂ ਬਾਅਦ ਸਖ਼ਤ ਸੁਰੱਖਿਆ 'ਚ ਰੱਖੀਆਂ ਗਈਆਂ ਈ.ਵੀ.ਐੱਮ ਮਸ਼ੀਨਾਂ
ਸ੍ਰੀ ਅਨੰਦਪੁਰ ਸਾਹਿਬ ਵਿੱਚ ਵੋਟਾਂ ਪੈਣ ਦਾ ਕੰਮ ਅਮਨ-ਅਮਾਨ ਨਾਲ ਪੂਰਾ ਹੋ ਗਿਆ। ਜਿਸ ਤੋਂ ਬਾਅਦ ਰੋਪੜ ਦੇ ਸਰਕਾਰੀ ਕਾਲਜ 'ਚ ਬਣੇ ਸਟਰੋਂਗ ਰੂਮ ਵਿੱਚ ਈ.ਵੀ.ਐੱਮ ਮਸ਼ੀਨਾ ਰੱਖੀਆਂ ਗਈਆਂ ਹਨ। ਇਸ ਸਬੰਧ 'ਚ ਸੁਰੱਖਿਆ ਬਾਰੇ ਜਾਣਕਾਰੀ ਰੋਪੜ ਦੇ ਡੀ.ਐੱਸ.ਪੀ ਗੁਰਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ।
ਫ਼ੋਟੋ
ਰੋਪੜ ਦੇ ਸਰਕਾਰੀ ਕਾਲਜ ਵਿੱਚ ਈ.ਵੀ.ਐੱਮ ਦੇ ਬਣੇ ਸਟਰੋਂਗ ਰੂਮ ਦੀ ਸੁਰੱਖਿਆ ਬਾਰੇ ਜਾਣਕਾਰੀ ਰੋਪੜ ਦੇ ਡੀ.ਐੱਸ.ਪੀ ਗੁਰਵਿੰਦਰ ਸਿੰਘ ਨੇ ਈਟੀਵੀ ਭਾਰਤ ਨਾਲ ਸਾਂਝੀ ਕੀਤੀ ਉਨ੍ਹਾਂ ਦੱਸਿਆ ਕੀ 3 ਤਰ੍ਹਾਂ ਦੇ ਸੁਰੱਖਿਆ ਘੇਰੇ ਹੋਠ ਈ.ਵੀ.ਐੱਮ ਮਸ਼ੀਨਾਂ ਦੀ ਰਾਖੀ ਕੀਤੀ ਜਾ ਰਹੀ ਹੈ, ਜਿਸ ਵਿੱਚ ਪੈਰਾਮਿਲਟਰੀ ਫੋਰਸ ਅੰਦਰਲੇ ਘੇਰੇ ਵਿੱਚ ਹੋਵੇਗੀ ਅਤੇ ਅਗਲੇ ਘੇਰੇ ਵਿੱਚ ਆਰਮਡ ਪੁਲਿਸ ਅਤੇ ਬਾਹਰੀ ਘੇਰੇ ਵਿੱਚ ਜ਼ਿਲ੍ਹਾਂ ਪੁਲਿਸ ਦੇ ਜਵਾਨ ਤੈਨਾਤ ਰਹਿਣਗੇ।
Last Updated : May 20, 2019, 2:35 PM IST