ਰੂਪਨਗਰ: ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋ ਘਰ-ਘਰ ਰੁਜ਼ਗਰ ਮਿਸ਼ਨ ਤਹਿਤ ਸਤਲੁਜ ਪਬਲਿਕ ਸਕੂਲ ਵਿਖੇ ਇੱਕ ਕਰੀਅਰ ਕਾਂਨਫ਼ਰੰਸ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਵੱਖ-ਵੱਖ ਨੁਮਾਇੰਦਿਆਂ ਸੁਪ੍ਰੀਤ ਕੌਰ, ਕਰੀਅਰ ਕਾਊਂਸਲਰ ਤੇ ਹੋਰਾਂ ਨੇ ਬੱਚਿਆਂ ਦੀ ਅਗਵਾਈ ਕੀਤੀ। ਇਨ੍ਹਾਂ ਨੇ 11ਵੀਂ ਅਤੇ 12ਵੀਂ ਤੋਂ ਬਾਅਦ ਚੁਣੇ ਜਾਣ ਵਾਲੇ ਕਰੀਅਰ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ।
ਰੁਜ਼ਗਾਰ ਦਫ਼ਤਰ ਨੇ ਸਤਲੁਜ ਪਬਲਿਕ ਸਕੂਲ ਵਿੱਚ ਕੀਤੀ ਕਰੀਅਰ ਕਾਨਫ਼ਰੰਸ - ਸਤਲੁਜ ਪਬਲਿਕ ਸਕੂਲ ਰੂਪਨਗਰ
ਰੂਪਨਗਰ ਦੇ ਜ਼ਿਲ੍ਹਾ ਰੁਜ਼ਗਾਰ ਤੇ ਕਾਰੋਬਾਰ ਬਿਊਰੋ ਵੱਲੋਂ ਘਰ-ਘਰ ਰੁਜ਼ਗਰ ਮਿਸ਼ਨ ਤਹਿਤ ਸਤਲੁਜ ਪਬਲਿਕ ਸਕੂਲ ਵਿਖੇ ਇੱਕ ਕਰੀਅਰ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ।
ਇਸ ਤੋਂ ਇਲਾਵਾ ਆਰਮਡ ਫ਼ੋਰਸ ਦੀ ਭਰਤੀ (ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿੰਗ ਇੰਸਟੀਚਿਊਟ) ਤੇ ਕੁੜੀਆਂ ਲਈ ਮਾਈ ਭਾਗੋ ਇੰਸਟੀਚਿਊਟ ਬੀਐੱਸਸੀ (ਐਗਰੀਕਲਚਰ), ਆਈਟੀਆਈ ਕੋਰਸਾਂ, ਬੀ-ਟੈਕ ਚਾਰਟਡ ਅਕਾਊਂਟੈਂਟ, ਐਸਐਸਸੀ, ਐਨ.ਡੀ.ਏ. ਦੇ ਪੇਪਰ ਬਾਰੇ ਜਾਣਕਾਰੀ ਤੇ ਮੈਡੀਕਲ ਵਿਦਿਆਰਥੀਆਂ ਨੂੰ ਐਨਈਈਟੀ ਦੇ ਪੇਪਰ ਬਾਰੇ ਵੱਖ-ਵੱਖ ਤੌਰ 'ਤੇ ਜਾਣਕਾਰੀ ਦਿੱਤੀ ਗਈ।
ਇਸ ਦੇ ਨਾਲ ਹੀ ਬਦਲਦੇ ਸਮੇਂ ਨੂੰ ਧਿਆਨ ਵਿੱਚ ਰੱਖਦਿਆਂ ਵਿਦਿਆਰਥੀਆਂ ਨੂੰ ਵੱਖ-ਵੱਖ ਖੇਤਰ ਵਿੱਚ ਜਾਣ ਵਾਲੇ ਕੋਰਸਾਂ ਬਾਰੇ ਦੱਸਿਆ। ਵਿਦੇਸ਼ ਜਾਣ ਵਾਲੇ ਪ੍ਰਾਰਥੀਆਂ ਨੂੰ ਗ਼ੈਰ-ਕਾਨੂੰਨੀ ਢੰਗ ਨਾਲ ਬਾਹਰ ਜਾਣ ਤੋਂ ਰੋਕਣ ਲਈ ਜਾਗੂਰਕ ਕੀਤਾ ਗਿਆ ਅਤੇ ਝੂਠੇ ਏਜੰਟਾਂ ਤੋਂ ਬਚਣ ਲਈ ਕਿਹਾ ਗਿਆ।