ਰੂਪਨਗਰ: ਬਿਜਲੀ ਚੋਰੀ ਫੜਨ ਲਈ ਗਏ ਬਿਜਲੀ ਬੋਰਡ ਵਿਭਾਗ ਦੇ ਜੇਈ (electricity board department JE) ਨੇ ਪਿੰਡ ਸੈਫਲਪੁਰ ਦੇ ਰਹਿਣ ਵਾਲੇ (raid against electricity theft in saifalpur) ਇੱਕ 'ਤੇ ਬਿਜਲੀ ਚੋਰੀ ਕਰਨ ਅਤੇ ਕਰਮਚਾਰੀਆਂ 'ਤੇ ਹਮਲਾ ਕਰਨ ਦੇ ਦੋਸ਼ ਲਾਏ ਹਨ। ਹਮਲੇ ਵਿੱਚ ਜ਼ਖ਼ਮੀ ਹੋਏ ਬਿਜਲੀ ਵਿਭਾਗ ਦੇ ਜੇਈ (JE injured in clash during raid) ਨੂੰ ਰੂਪਨਗਰ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ। ਦੂਜੇ ਪਾਸੇ ਪਿੰਡ ਦੇ ਵਸਨੀਕ ਕਰਨੈਲ ਸਿੰਘ ਦੀ ਪਤਨੀ ਦਾ ਇਲਜ਼ਾਮ ਹੈ ਕਿ ਵਿਭਾਗ ਮੁਲਾਜ਼ਮਾਂ ਵੱਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਹੈ।
ਸਿਵਲ ਹਸਪਤਾਲ 'ਚ ਦਾਖਲ ਜੇਈ ਪੰਕਜ ਕੁਮਾਰ ਨੇ ਦੱਸਿਆ ਕਿ ਉਹ ਮੀਆਂਪੁਰ ਡਿਊਟੀ 'ਤੇ ਤਾਇਨਾਤ ਹਨ ਅਤੇ ਪਿੰਡ ਪੱਦੀ, ਬਿੰਦਰਖ, ਬਰਦਰ ਅਤੇ ਮਾਲਪੁਰ ਫੀਡਰ ਦਾ ਕੰਮ ਦੇਖਦੇ ਹਨ। ਪਿਛਲੇ ਕੁਝ ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਸਨ ਕਿ ਪਿੰਡ ਸੈਫਲਪੁਰ ਦਾ ਰਹਿਣ ਵਾਲਾ ਕਰਨੈਲ ਸਿੰਘ ਬਿਜਲੀ ਚੋਰੀ ਕਰ ਰਿਹਾ ਹੈ। ਇਸ ਨੂੰ ਲੈ ਵਿਭਾਗ ਵੱਲੋਂ ਉਸ ਦੇ ਘਰ ਰੇਡ ਕੀਤੀ ਗਈ ਹੈ। ਰੇਡ ਦੌਰਾਨ ਕਰਨੈਲ ਸਿੰਘ ਵੱਲੋਂ ਵਿਭਾਗ ਦੇ ਕਰਮਚਾਰੀਆਂ ਨੂੰ ਗਾਲ੍ਹਾਂ ਕੱਢਣ ਲੱਗ ਪਿਆ ਅਤੇ ਵਿਭਾਗ ਕਰਮਚਾਰੀਆਂ ਵੱਲੋਂ ਉਸ ਦਾ ਵਿਰੋਧ ਕਰਣ 'ਤੇ ਡੰਡੇ ਨਾਲ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਹਮਲੇ ਵਿੱਚ ਉਨ੍ਹਾਂ ਨੂੰ ਸੱਟਾਂ ਆਇਆ ਹਨ ਅਤੇ ਉਨ੍ਹਾਂ ਦੇ ਸਾਥੀਆਂ ਵੱਲੋਂ ਉਨ੍ਹਾਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ।