ਪੰਜਾਬ

punjab

ETV Bharat / state

ਈਡੀ ਵੱਲੋਂ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ, ਦੋ ਠਿਕਾਣਿਆਂ ਉੱਤੇ ਕੀਤੀ ਛਾਪੇਮਾਰੀ - ਈਡੀ ਦੀ ਟੀਮ ਦੀ ਕੇਜਰੀਵਾਲ

ਈਡੀ ਦੀ ਟੀਮ ਵੱਲੋਂ ਨੰਗਲ ਦੇ ਪਿੰਡ ਬਰਾਰੀ ਤੇ ਕਨਚੇਡਾ ਵਿੱਚ ਦੋ ਟਿਕਾਣਿਆਂ ਉੱਤੇ ਛਾਪੇਮਾਰੀ ਕੀਤੀ ਗਈ। ਇਸ ਛਾਪੇਮਾਰੀ ਤੋਂ ਬਾਅਦ ਕੁਝ ਦਸਤਾਵੇਜ਼ਾਂ ਨੂੰ ਲੈ ਕੇ ਈਡੀ ਦੀ ਟੀਮ ਵਾਪਸ ਚਲੀ ਗਈ।

ED raids two places in Nanga
ਈਡੀ ਵੱਲੋਂ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ

By

Published : Sep 20, 2022, 11:14 AM IST

Updated : Sep 20, 2022, 1:18 PM IST

ਰੂਪਨਗਰ:ਈਡੀ ਵੱਲੋਂ ਤੜਕਸਾਰ ਤਕਰੀਬਨ ਅੱਠ ਵਜੇ ਤੋਂ ਹੀ ਨੰਗਲ ਦੇ ਪਿੰਡ ਬਰਾਰੀ ਤੇ ਕਨਚੇਡ਼ਾ ਵਿੱਚ ਦੋ ਟਿਕਾਣਿਆਂ ’ਤੇ ਛਾਪੇਮਾਰੀ ਕੀਤੀ ਗਈ। ਦੱਸਿਆ ਜਾ ਰਿਹਾ ਹੈ ਕਿ ਇਹ ਰੈਡ ਮਾਈਨਿੰਗ ਨੂੰ ਲੈ ਕੇ ਮਾਰੀ ਗਈ ਹੈ। ਈਡੀ ਦੀ ਟੀਮ ਵੱਲੋਂ ਦੋਨੇਂ ਟਿਕਾਣਿਆਂ ’ਤੇ ਸਵੇਰ ਤੋਂ ਹੀ ਰੇਡ ਚੱਲ ਰਹੀ ਸੀ।

ਦੱਸ ਦਈਏ ਕਿ ਪਿੰਡ ਬਰਾਰੀ ਦੇ ਵਿੱਚ ਈਡੀ ਦੀ ਇਕ ਟੀਮ ਜੋ ਕੀ ਛਾਣਬੀਣ ਨੂੰ ਖ਼ਤਮ ਕਰਕੇ ਆਪਣੇ ਨਾਲ ਕੁਝ ਡਾਕੂਮੈਂਟ ਲੈ ਕੇ ਵਾਪਸ ਚਲੇ ਗਏ ਹਨ। ਠੀਕ ਇਸੇ ਤਰ੍ਹਾਂ ਈਡੀ ਵੱਲੋਂ ਜੋ ਦੂਸਰੇ ਪਾਸੇ ਕਨਚੇਡ਼ੇ ਦੇ ਘਰ ਦੇ ਵਿਚ ਬਾਰਾਂ ਘੰਟੇ ਤੋਂ ਵੀ ਵੱਧ ਸਮਾਂ ਕੀੜੀ ਦੀ ਰੇਡ ਚਲਦੀ ਰਹੀ ਤੇ ਰਾਤ ਤਕਰੀਬਨ ਸਾਢੇ 9 ਵਜੇ ਦੇ ਕਰੀਬ ਈਡੀ ਵੱਲੋਂ ਆਪਣੀ ਰੇਡ ਖ਼ਤਮ ਕੀਤੀ ਗਈ ਜਦੋਂ ਸ਼ਾਮ ਨੂੰ ਈਡੀ ਦੀ ਟੀਮ ਵਾਪਸ ਜਾਣ ਲੱਗੀ ਉਸ ਸਮੇਂ ਵੀ ਮੀਡੀਆ ਤੋਂ ਦੂਰੀ ਬਣਾਉਂਦੇ ਹੋਏ ਈਡੀ ਦੀ ਟੀਮ ਵਾਪਸ ਚਲੀ ਗਈ।



ਈਡੀ ਵੱਲੋਂ ਮਾਈਨਿੰਗ ਮਾਫੀਆ ਖਿਲਾਫ ਕਾਰਵਾਈ

ਇਸੇ ਸਬੰਧ ਵਿਚ ਜਦੋਂ ਪਿੰਡ ਬਰਾਰੀ ਦੇ ਜਿਸ ਘਰ ਵਿੱਚ ਈਡੀ ਦੀ ਰੇਡ ਚੱਲ ਰਹੀ ਸੀ ਉਸ ਦੇ ਮਕਾਨ ਮਾਲਿਕ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਕਿਹਾ ਕਿ ਸਵੇਰ ਤੋਂ ਹੀ ਈਡੀ ਦੀ ਟੀਮ ਘਰ ਵਿੱਚ ਦਾਖਲ ਹੋਈ ਸੀ ਤੇ ਘਰ ਦੇ ਸਾਰਾ ਸਾਮਾਨ ਚਾਹੇ ਉਹ ਅਲਮਾਰੀ ਦਾ ਹੋਵੇ ਜਾਂ ਬੈੱਡ ਬਾਕਸ ਵਿਚ ਪਿਆ ਸਾਮਾਨ ਜਾਂ ਹੋਰ ਕਿਤੇ ਪਾਸੇ ਈਡੀ ਵੱਲੋਂ ਇਸ ਛਾਪੇਮਾਰੀ ਦੌਰਾਨ ਘਰੋਂ ਕੁਝ ਖਾਸ ਤਾਂ ਨਹੀਂ ਮਿਲਿਆ ਪਰ ਕੁਝ ਡਾਕੂਮੈਂਟ ਤੇ ਦੋ ਸਿਮ ਆਪਣੇ ਨਾਲ ਲੈ ਗਏ ਹਨ।

ਨੰਗਲ ਦੇ ਨਾਲ ਲੱਗਦੇ ਪਿੰਡ ਕਨਚੇਡਾ ਦੇ ਜਿਸ ਘਰ ਵਿੱਚ ਈਡੀ ਦੀ ਰੇਡ ਚੱਲ ਰਹੀ ਸੀ ਉਸੇ ਛਾਪੇਮਾਰੀ ਦੇ ਸੰਬੰਧ ਵਿਚ ਵਪਾਰ ਮੰਡਲ ਦੇ ਪ੍ਰਧਾਨ ਲਵਲੀ ਆਂਗਰਾ ਨੇ ਦੱਸਿਆ ਕਿ ਈਡੀ ਵੱਲੋਂ ਜਾਰੀ ਕੀਤੀ ਗਈ ਇਹ ਰੇਡ ਹੈ ਇਹ ਪੋਲੀਟੀਕਲ ਪ੍ਰੈਸ਼ਰ ਦੇ ਨਾਲ ਇਕ ਗਰੀਬ ਪਰਿਵਾਰ ਨੂੰ ਬਿਨਾਂ ਵਜ੍ਹਾ ਖੱਜਲ ਖੁਆਰ ਕੀਤਾ ਜਾ ਰਿਹਾ ਹੈ ਜਿਸ ਮਾਮਲੇ ਨੂੰ ਲੈ ਕੇ ਈਡੀ ਇਸ ਘਰ ਵਿਚ ਰੇਡ ਕਰ ਰਹੀ ਹੈ। ਉਹ ਮਾਮਲਾ ਮਾਈਨਿੰਗ ਨਾਲ ਸੰਬੰਧਿਤ ਕਾਫੀ ਪੁਰਾਣਾ ਹੈ ਤੇ ਉਸ ਸਬੰਧ ਵਿੱਚ ਈਡੀ ਨੂੰ ਕੁਝ ਖ਼ਾਸ ਡਾਕੂਮੈਂਟ ਨਹੀਂ ਮਿਲਿਆ ਪਰ ਫੇਰ ਵੀ ਪਤਾ ਨਹੀਂ ਕਿਸ ਦਬਾਅ ਕਰਕੇ ਬਿਨਾਂ ਵਜ੍ਹਾ ਇਸ ਪਰਿਵਾਰ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਇਹ ਵੀ ਪੜੋ:ਚੰਡੀਗੜ੍ਹ ਯੂਨੀਵਰਸਿਟੀ ਮਾਮਲੇ 'ਚ ਵੱਡਾ ਖ਼ੁਲਾਸਾ,ਵੀਡੀਓ ਬਣਾਉਣ ਲਈ ਕੀਤਾ ਗਿਆ ਬਲੈਕਮੇਲ!

Last Updated : Sep 20, 2022, 1:18 PM IST

ABOUT THE AUTHOR

...view details