ਰੂਪਨਗਰ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੂਬੇ ਵਿਚੋਂ ਨਸ਼ਾ ਖ਼ਤਮ ਕਰਨ ਦੇ ਦਾਅਵੇ ਕੀਤੇ ਜਾ ਰਹੇ ਹਨ ਪਰ ਉਹ ਦਾਅਵੇ ਕਿੰਨੇ ਕੁ ਸੱਚ ਹਨ। ਇਸ ਦਾ ਖ਼ੁਲਾਸਾ ਰੂਪਨਗਰ ਚ ਹੋ ਗਿਆ ਹੈ। ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਠੀਕ ਸਾਹਮਣੇ ਬਣੀ ਸਰਕਾਰੀ ਡਾਕਟਰਾਂ ਦੀ ਕਾਲੋਨੀ ਚ ਡਾਕਟਰ ਤਾਂ ਨਹੀਂ ਰਹਿੰਦੇ ਪਰ ਨਸ਼ੇੜੀ ਜ਼ਰੂਰ ਇਸ ਦਾ ਫਾਇਦਾ ਚੁੱਕ ਰਹੇ ਹਨ। ਖੰਡਰ ਹੋ ਚੁੱਕੇ ਇਹ ਕੁਆਟਰ ਨਸ਼ੇੜੀਆਂ ਦਾ ਅੱਡਾ ਬਣ ਗਏ ਹਨ।
ਈਟੀਵੀ ਭਾਰਤ ਦੀ ਟੀਮ ਨੇ ਜਦੋਂ ਇਸ ਕਾਲੋਨੀ ਦੇ ਕੁਆਰਟਰ ਦੇ ਵਿੱਚ ਵੇਖਿਆ ਤਾਂ ਹਰ ਕਮਰੇ ਦੇ ਵਿੱਚ ਨਸ਼ੇ ਵਾਸਤੇ ਵਰਤਿਆ ਜਾਣ ਵਾਲਾ ਸਾਮਾਨ ਫੋਇਲ ਪੇਪਰ, ਭਰੇ ਹੋਏ ਟੀਕੇ, ਸਰਿੰਜਾਂ ਲਾਈਟਰ ਅਤੇ ਹੋਰ ਨਸ਼ਾ ਸਮੱਗਰੀ ਪਈ ਸੀ।