ਰੂਪਨਗਰ: ਪੰਜਾਬ ਸਰਕਾਰ ਨਸ਼ੇ ਦੀ ਦਲਦਲ ਵਿੱਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਣ ਲਈ ਵੱਖ ਵੱਖ ਉਪਰਾਲੇ ਕਰ ਰਹੀ ਹੈ। ਦੂਜੇ ਪਾਸੇ, ਖ਼ੁਦ ਨਸ਼ੇ ਦੀ ਦਲਦਲ ਤੋਂ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਨੌਜਵਾਨਾਂ ਨੂੰ ਦਵਾਈ ਲੈਣ ਲਈ ਤੰਗ ਪਰੇਸ਼ਾਨ ਹੋਣਾ ਪੈ ਰਿਹਾ ਹੈl ਉਨ੍ਹਾਂ ਨੂੰ ਰੋਜ਼ ਦਵਾਈ ਲੈਣ ਲਈ ਆਉਣਾ ਪੈਦਾ ਹੈ ਜਿਸ ਨਾਲ ਰੋਜਾਨਾ ਦੇ ਕੰਮ ਕਾਜ ਉਤੇ ਅਸਰ ਪੈਂਦਾ ਹੈ। ਇਸ ਉੱਤੇ ਹਲਕਾ ਵਿਧਾਇਕ ਨੇ ਪੀੜਤਾਂ ਦੀ ਇਸ ਸੱਮਸਿਆ ਨੂੰ ਜਲਦ ਹੱਲ ਕਰਨ ਦਾ ਭਰੋਸਾ ਦਿੱਤਾ ਹੈ।
ਪਹਿਲਾਂ ਦੀ ਤਰ੍ਹਾਂ ਇੱਕ ਹਫ਼ਤੇ ਦੀ ਦਵਾਈ ਦਿੱਤੇ ਜਾਣ ਦੀ ਮੰਗ
ਨੂਰਪੁਰਬੇਦੀ ਦੇ ਸਰਕਾਰੀ ਹਸਪਤਾਲ, ਸਿੰਘਪੁਰ ਵਿਖੇ ਨਸ਼ਾ ਛੱਡਣ ਵਾਲੇ ਵਿਆਕਤੀਆਂ ਨੂੰ ਰੋਜ਼ਾਨਾ ਠੰਡ ਵਿੱਚ ਨਸ਼ਾ ਛੱਡਣ ਦੀ ਦਵਾਈ ਲੈਣ ਆਉਣਾ ਪੈਂਦਾ ਹੈ। ਪੀੜਤ ਲੋਕਾਂ ਦਾ ਕਹਿਣਾ ਹੈ ਕਿ ਇਸ ਨਾਲ ਉਨ੍ਹਾਂ ਦੇ ਰੋਜਾਨਾ ਦੇ ਕੰਮ ਕਾਜ 'ਤੇ ਅਸਰ ਪੈਂਦਾ ਹੈ। ਦਿਹਾੜੀ ਲਾਉਣ ਵਾਲਿਆਂ ਦਾ ਦਿਨ ਖਰਾਬ ਹੋ ਜਾਂਦਾ ਹੈ।