ਪੰਜਾਬ

punjab

ETV Bharat / state

ਪਿੰਡ ਤਪਾਲ ਮਾਜਰਾ 'ਚ ਕਰਵਾਏ ਧਾਰਮਿਕ ਸਮਾਗਮ 'ਚ ਦਲਜੀਤ ਚੀਮਾ ਨੇ ਕੀਤੀ ਸ਼ਿਰਕਤ - former education minister daljeet singh cheema

ਪਿੰਡ ਤਪਾਲ ਮਾਜਰਾ ਦੇ ਨੈਣਾ ਦੇਵੀ ਮੰਦਿਰ ਵਿਖੇ ਕਰਵਾਏ ਗਏ ਸਾਉਣ ਦੇ ਭੰਡਾਰੇ 'ਚ ਡਾ. ਦਲਜੀਤ ਸਿੰਘ ਚੀਮਾ ਨੇ ਸਾਬਕਾ ਸਿੱਖਿਆ ਮੰਤਰੀ ਵਜੋਂ ਸ਼ਿਰਕਤ ਕੀਤੀ।ਪ੍ਰੋਗਰਾਮ 'ਚ ਮੰਦਰ ਕਮੇਟੀ ਵੱਲੋਂ ਡਾ. ਚੀਮਾ ਦਾ ਸਨਮਾਨ ਕੀਤਾ ਗਿਆ।

ਡਾ. ਚੀਮਾ ਦਾ ਸਨਮਾਨ ਕਰਦੇ ਹੋਏ

By

Published : Jul 30, 2019, 5:23 PM IST

ਰੋਪੜ: ਪੰਜਾਬ ਦੇ ਸਾਬਕਾ ਸਿੱਖਿਆ ਮੰਤਰੀ ਡਾ. ਦਲਜੀਤ ਸਿੰਘ ਚੀਮਾ ਨੇ ਰੋਪੜ ਦੇ ਪਿੰਡ ਤਪਾਲ ਮਾਜਰਾ ਵਿਖੇ ਕਰਾਏ ਗਏ ਧਾਰਮਿਕ ਸਮਾਗਮ 'ਚ ਸ਼ਿਰਕਤ ਕੀਤੀ। ਜ਼ਿਕਰਯੋਗ ਹੈ ਕਿ ਪਿੰਡ ਤਪਾਲ ਮਾਜਰਾ ਦੇ ਨੈਣਾਂ ਦੇਵੀ ਮੰਦਿਰ ਵਿਖੇ ਸਾਉਣ ਦਾ ਭੰਡਾਰਾ ਕਰਾਇਆ ਗਿਆ ਜਿਸ 'ਚ ਡਾ. ਦਲਜੀਤ ਸਿੰਘ ਚੀਮਾ ਨੇ ਸਾਬਕਾ ਸਿੱਖਿਆ ਮੰਤਰੀ ਵੱਜੋਂ ਪੁੱਜੇ। ਮੰਦਰ ਕਮੇਟੀ ਦੇ ਪ੍ਰਧਾਨ ਸਤੀਸ਼ ਅਧਲੱਖਾ ਅਤੇ ਸਮੂਹ ਮੈਂਬਰਾਂ ਵਲੋਂ ਡਾ. ਚੀਮਾਂ ਦਾ ਫੁੱਲਾਂ ਦਾ ਹਾਰ ਪਾ ਕੇ ਸਵਾਗਤ ਕੀਤਾ ਗਿਆ।

ਇਹ ਵੀ ਪੜ੍ਹੋ- ਸਜ਼ਾ ਸੁਣਦੇ ਹੀ ਛੇੜਛਾੜ ਦੇ ਮੁਲਜ਼ਮ ਨੇ ਖਾਧਾ ਜ਼ਹਿਰ ਹੋਈ ਮੌਤ

ਡਾ. ਦਲਜੀਤ ਸਿੰਘ ਚੀਮਾ ਨੇ ਜਿੱਥੇ ਪੂਰੇ ਪ੍ਰੋਗਰਾਮ ਦਾ ਆਨੰਦ ਮਾਣਿਆ ਉੱਥੇ ਹੀ ਮੰਦਰ ਕਮੇਟੀ ਵੱਲੋਂ ਪਿਛਲੇ ਕਈ ਸਾਲਾਂ ਤੋਂ ਲਗਾਤਾਰ ਕੀਤੇ ਜਾ ਰਹੇ ਇਸ ਉਪਰਾਲੇ ਦੀ ਸ਼ਲਾਘਾ ਵੀ ਕੀਤੀ। ਪਿੰਡ ਤਪਾਲ ਮਾਜਰਾ 'ਚ ਕਰਵਾਏ ਗਏ ਇਸ ਪ੍ਰੋਗਰਾਮ 'ਚ ਮੰਦਰ ਕਮੇਟੀ ਵੱਲੋਂ ਡਾ. ਚੀਮਾ, ਨਗਰ ਕੌਂਸਲ ਪ੍ਰਧਾਨ ਪਰਮਜੀਤ ਸਿੰਘ ਮੱਕੜ, ਗੁਰਿੰਦਰ ਸਿੰਘ ਗੋਗੀ, ਹਰਸੁਖਿੰਦਰਪਾਲ ਸਿੰਘ ਬੌਬੀ ਅਤੇ ਸ਼ਕਤੀ ਤ੍ਰਿਪਾਠੀ ਦਾ ਸਨਮਾਨ ਕੀਤਾ ਗਿਆ।

ਦੱਸਣਯੋਗ ਹੈ ਕਿ ਸਾਉਣ ਦਾ ਮਹੀਨਾ ਧਾਰਮਿਕ ਪੱਖੋਂ ਹਿੰਦੂਆਂ ਲਈ ਖ਼ਾਸ ਮਹੱਤਤਾ ਰੱਖਦਾ ਹੈ ਅਤੇ ਇਸ ਮਹੀਨੇ ਧਾਰਮਿਕ ਸਥਾਨਾਂ 'ਤੇ ਕਈ ਪ੍ਰੋਗਰਾਮ ਅਤੇ ਭੰਡਾਰੇ ਵੀ ਕਰਵਾਏ ਜਾਂਦੇ ਹਨ।

ABOUT THE AUTHOR

...view details