ਪੰਜਾਬ

punjab

ਧਾਰਮਿਕ ਸਥਾਨ ਖੁੱਲਣ 'ਤੇ ਸ੍ਰੀ ਅਨੰਦਪੁਰ ਸਾਹਿਬ 'ਚ ਸੰਗਤ ਹੋਈ ਨਤਮਸਤਕ

By

Published : Jun 8, 2020, 6:39 PM IST

ਸਰਕਾਰ ਵੱਲੋਂ ਧਾਰਮਿਕ ਸਥਾਨਾਂ ਨੂੰ ਕੁੱਝ ਸ਼ਰਤਾਂ ਸਮੇਤ ਖੋਲਣ ਲਈ ਮਨਜ਼ੂਰੀ ਦਿੱਤੇ ਜਾਣ ਮਗਰੋਂ ਸੂਬੇ ਭਰ ਦੇ ਗੁਰੂਘਰਾਂ ਦੇ ਦਰਵਾਜੇ ਸੰਗਤ ਦੇ ਦਰਸ਼ਨ ਕਰਨ ਲਈ ਖੋਲ੍ਹ ਦਿੱਤੇ ਗਏ ਹਨ।

ਅੱਜ ਤੋਂ ਸੰਗਤ ਲਈ ਮੁੜ ਖੁੱਲੇ ਧਾਰਮਿਕ ਸਥਾਨਾ ਦੇ ਦਰਵਾਜੇ
ਅੱਜ ਤੋਂ ਸੰਗਤ ਲਈ ਮੁੜ ਖੁੱਲੇ ਧਾਰਮਿਕ ਸਥਾਨਾ ਦੇ ਦਰਵਾਜੇ

ਰੂਪਨਗਰ: ਸਰਕਾਰ ਵੱਲੋਂ ਧਾਰਮਿਕ ਸਥਾਨਾਂ ਨੂੰ ਕੁੱਝ ਸ਼ਰਤਾਂ ਸਮੇਤ ਖੋਲ੍ਹਣ ਲਈ ਮਨਜ਼ੂਰੀ ਦਿੱਤੇ ਜਾਣ ਤੋਂ ਬਾਅਦ ਸੂਬੇ ਭਰ ਦੇ ਗੁਰੂਘਰਾਂ ਦੇ ਦਰਵਾਜੇ ਸੰਗਤ ਦੇ ਦਰਸ਼ਨ ਕਰਨ ਲਈ ਖੋਲ ਦਿੱਤੇ ਗਏ ਹਨ। ਗੁਰੂਦੁਆਰਾ ਸਾਹਿਬ 'ਚ ਸੰਗਤਾਂ ਦੀ ਆਮਦ ਨੂੰ ਦੇਖਦਿਆਂ ਲੱਗਦਾ ਹੈ ਕਿ ਲੋਕਾਂ ਦੀ ਸ਼ਰਧਾ ਕੋਰੋਨਾ ਦੇ ਡਰ 'ਤੇ ਭਾਰੀ ਪੈ ਰਹੀ ਹੈ।

ਧਾਰਮਿਕ ਸਥਾਨ ਖੁੱਲਣ 'ਤੇ ਸ੍ਰੀ ਅਨੰਦਪੁਰ ਸਾਹਿਬ 'ਚ ਸੰਗਤ ਹੋਈ ਨਤਮਸਤਕ

ਇਸੇ ਤਹਿਤ ਸ੍ਰੀ ਅਨੰਦਪੁਰ ਸਾਹਿਬ, ਸ੍ਰੀ ਕੇਸਗੜ ਸਾਹਿਬ, ਬਾਬਾ ਗੁਰੁ ਦਿੱਤਾ ਜੀ, ਪਾਤਾਲਪੁਰੀ ਸਾਹਿਬ ਵਿੱਚ ਸੰਗਤਾਂ ਦਾ ਸਵੇਰ ਤੋ ਹੀ ਆਉਣਾ ਸ਼ੁਰੂ ਹੋ ਗਿਆ। ਮੈਨੇਜਮੈਂਟ ਵੱਲੋ ਸੈਨੇਟਾਈਜ਼ਰ ਮਸ਼ੀਨ, ਸਾਫ ਸਫਾਈ, ਅਤੇ ਲੰਗਰ ਆਦਿ ਦਾ ਪ੍ਰਬੰਧ ਕੀਤਾ ਗਿਆ ਹੈ।

ਗੁਰੂਦੁਆਰਾ ਪ੍ਰਸ਼ਾਸਨ ਵੱਲੋਂ ਸਿਹਤ ਵਿਭਾਗ ਅਤੇ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾ ਰਹੀ ਹੈ ਅਤੇ ਗੇਟ 'ਤੇ ਖੜੇ ਸੇਵਾਦਾਰ ਵੱਲੋਂ ਸੰਗਤਾਂ ਨੂੰ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨ ਲਈ ਕਿਹਾ ਜਾ ਰਿਹਾ ਹੈ। ਹੱਥ ਧੋ ਕੇ, ਮਾਸਕ, ਮੂੰਹ ਢੱਕ ਕੇ ਅਤੇ ਕਿਸੇ ਵਸਤੂ ਨੂੰ ਹੱਥ ਨਾ ਲਗਾਉਣ ਲਈ ਕਿਹਾ ਜਾ ਰਿਹਾ ਹੈ।

ਤਖਤ ਸ੍ਰੀ ਕੇਸਗੜ੍ਹ ਸ਼ਾਹਿਬ ਦੇ ਮਨੈਜਰ ਜਸਵੀਰ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਵਿੱਚ ਮਹਾਂਮਾਰੀ ਕਾਰਣ ਸੰਗਤਾ ਦੀ ਆਮਦ ਬਹੁਤ ਘੱਟ ਸੀ। ਪਰ ਸੋਮਵਾਰ ਤੋਂ ਸਰਕਾਰ ਵੱਲੋਂ ਸਾਰੇ ਧਾਰਮਿਕ ਸਥਾਨਾਂ ਨੂੰ ਸ਼ਰਤਾ ਸਮੇਤ ਖੋਲਣ ਦੀ ਆਗਿਆ ਦਿੱਤੀ ਗਈ ਹੈ ਅਤੇ ਸਾਡੇ ਵੱਲੋ ਮੁਕੰਮਲ ਤੌਰ 'ਤੇ ਉਚਿਤ ਪ੍ਰਬੰਧ ਕੀਤੇ ਗਏ ਹਨ।

ਉਨ੍ਹਾਂ ਕਿਹਾ ਕਿ ਬਾਹਰੀ ਸੰਗਤ ਲਈ ਵੀ ਗੁਰੂਘਰ ਦੀਆਂ ਸਰਾਂ ਵਿੱਚ ਠਹਿਰਨ ਦਾ ਉਚਿਤ ਪ੍ਰਬੰਧ ਕੀਤਾ ਗਿਆ ਹੈ। ਇੱਕ ਕਮਰੇ ਵਿੱਚ 2 ਵਿਅਕਤੀਆਂ ਨੂੰ ਸਮਾਜਿਕ ਦੂਰੀ ਬਣਾ ਕੇ ਰਹਿਣ ਦੀ ਅਗਿਆ ਹੈ ਅਤੇ ਜਿਸ ਕਮਰੇ ਵਿੱਚ ਸੰਗਤ ਰੁਕਦੀ ਹੈ ਉਸ ਨੂੰ 2-3 ਦਿਨ ਤੱਕ ਕਿਸੇ ਨੂੰ ਨਹੀਂ ਦਿੱਤਾ ਜਾਂਦਾ ਹੈ ਅਤੇ ਸਭ ਕੁੱਝ ਸੈਨੇਟਾਇਜ਼ ਕਰਨ ਤੋ ਬਾਅਦ ਹੀ ਦਿੱਤਾ ਜਾਂਦਾ ਹੈ। ਸਰਾਂ ਨੂੰ ਵੀ ਮੰਜ਼ਿਲਾਂ ਦੇ ਹਿਸਾਬ ਨਾ ਵੰਡ ਕੇ ਪਹਿਲਾ ਇੱਕ ਮੰਜ਼ਿਲ ਅਤੇ ਫਿਰ ਦੂਜੀ ਆਦਿ ਵਜੋਂ ਦਿਤੀ ਜਾਂਦੀ ਹੈ ਅਤੇ ਸਿਹਤ ਵਿਭਾਗ ਦੀ ਟੀਮ ਨੂੰ ਆਉਣ ਵਾਲੀ ਸੰਗਤ ਦੀ ਜਾਂਚ ਲਈ ਵੀ ਕਿਹਾ ਜਾਂਦਾ ਹੈ।

ABOUT THE AUTHOR

...view details