ਰੋਪੜ: ਪੰਜਾਬ ਸਰਕਾਰ ਵੱਲੋਂ ਖੇਡਾਂ ਨੂੰ ਵਧਾਵਾਂ ਦੇਣ ਲਈ ਅੰਡਰ-18 ਦੇ ਜਿਲ੍ਹਾ ਪੱਧਰੀ ਮੁਕਾਬਲਿਆਂ ਦਾ ਆਗਾਜ਼ ਕਰ ਦਿੱਤਾ ਗਿਆ ਹੈ। ਇਹ ਮੁਕਾਬਲੇ ਖੇਡ ਵਿਭਾਗ ਵੱਲੋਂ ਮਿਸ਼ਨ ਤੰਦਰੁਸਤ ਪੰਜਾਬ ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਕਰਵਾਇਆ ਜਾ ਰਿਹਾ ਹੈ। ਇਹ ਮੁਕਾਬਲਾ ਅੰਡਰ-18 ਦੇ ਲੜਕੇ-ਲੜਕੀਆਂ ਦੋਵਾਂ ਲਈ ਆਯੋਜਿਤ ਕੀਤਾ ਜਾ ਰਿਹਾ ਹੈ। ਇਸ ਵੱਖ-ਵੱਖ ਖੇਡਾਂ ਖੇਡਿਆਂ ਜਾ ਰਹਿਆਂ ਹਨ।
ਖੇਡਾਂ ਦੀ ਸੂਚੀ ਹੇਠ ਲਿੱਖੇ ਅਨੁਸਾਰ ਹਨ:
- ਐਥਲੈਟਿਕਸ
- ਬਾਸਕਟਬਾਲ
- ਬੈਡਮਿੰਟਨ
- ਟੇਬਲ-ਟੈਨਿਸ
- ਕਬੱਡੀ
- ਜੂਡੋ
- ਵਾਲੀਬਾਲ
- ਫੁੱਟਬਾਲ
- ਵੇਟ-ਲਿਫਟਿੰਗ
- ਹਾਕੀ
- ਤੈਰਾਕੀ
- ਹੈਂਡਬਾਲ
- ਆਦਿ ਮੁਕਾਬਲੇ ਨਹਿਰੂ ਸਟੇਡੀਅਮ ਰੂਪਨਗਰ ਵਿਖੇ ਕਰਵਾਏ ਜਾਣਗੇ।
ਇਸ ਮੌਕੇ ਜਿਲ੍ਹਾ ਖੇਡ ਅਫ਼ਸਰ ਨੇ ਵੱਖ-ਵੱਖ ਖੇਡ ਥਾਵਾਂ 'ਤੇ ਜਾ ਕੇ ਟੀਮਾਂ ਨਾਲ ਗੱਲਬਾਤ ਕੀਤੀ ਅਤੇ ਖਿਡਾਰੀਆਂ ਨੂੰ ਖੇਡਾਂ ਵੱਲ ਵੱਧ ਚੜ੍ਹ ਕੇ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ। ਇਨ੍ਹਾਂ ਮੁਕਾਬਲਿਆਂ ਦੇ ਦੂਸਰੇ ਦਿਨ ਦੇ ਨਤੀਜਿਆਂ ਦੇ ਰੁਝਾਨ ਇਸ ਪ੍ਰਕਾਰ ਹਨ।
ਹੈਂਡਬਾਲ
- ਹੈਂਡਬਾਲ (ਲੜਕੇ) ਦੇ ਖੇਡ ਮੁਕਾਬਲਿਆਂ ਵਿੱਚ ਦਸ਼ਮੇਸ਼ ਹੈਂਡਬਾਲ ਕਲੱਬ ਨੇ ਖਾਲਸਾ ਸੀ.ਸੈ.ਸਕੂਲ ਦੀ ਟੀਮ ਨੂੰ 09-06 ਦੇ ਫਰਕ ਨਾਲ ਹਰਾਇਆ। ਜਦਕਿ ਸੈਂਫਲਪੁਰ ਨੇ ਕਿਡਸ ਪੈਰਾਡਾਈਰਜ ਸਕੂਲ ਰੰਗੀਲਪੁਰ ਨੂੰ 12-06 ਦੇ ਫਰਕ ਨਾਲ ਹਰਾਇਆ।