ਰੂਪਨਗਰ: ਬੀਤੇ ਦਿਨੀਂ ਤਖ਼ਤ ਸ੍ਰੀ ਕੇਸਗੜ ਸਾਹਿਬ (Takht Sri Kesgarh Sahib) ਵਿਖੇ ਬੇਅਦਬੀ (Disrespect) ਦੀ ਘਟਨਾ ਤੋਂ ਬਾਅਦ ਇਨਸਾਫ਼ ਨਾ ਹੋਣ ਕਾਰਨ ਕੁਝ ਗਰਮਦਲੀਏ ਨਿਹੰਗ ਸਿੰਘ ਬਾਣੇ ਵਿੱਚ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਤੋਂ ਅਰਦਾਸ ਕਰਨ ਤੋਂ ਬਾਅਦ ਮੋਬਾਇਲ ਟਾਵਰਾਂ ਦੇ ਉੱਤੇ ਚੜ੍ਹ ਗਏ। ਜਿਸ ਤੋਂ ਬਾਅਦ ਪੁਲਿਸ ਪ੍ਰਸਾਸਨ ਮੌਕੇ 'ਤੇ ਪਹੁੰਚੀਆਂ ਜਿਨ੍ਹਾਂ ਨੇ ਬੜੀ ਜੱਦੋ ਜਹਿਦ ਤੋਂ ਬਾਅਦ ਨਿਹੰਗ ਸਿੰਘ ਨੂੰ ਥੱਲੇ ਉਤਰਨ ਦੇ ਲਈ ਮਨਾ ਲਿਆ।
ਇਸ ਮੌਕੇ ਟਾਵਰ (The tower) 'ਤੇ ਚੜ੍ਹੇ ਨਿਹੰਗ ਸਿੰਘ ਨੇ ਥੱਲੇ ਉੱਤਰ ਕੇ ਜਦੋਂ ਮੀਡੀਆ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਹੈ ਕਿ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ (Takht Sri Kesgarh Sahib) ਵਿਖੇ ਹੋਈ ਬੇਅਦਬੀ (Disrespect) ਤੋਂ ਬਾਅਦ ਸਿੱਖ ਸੰਗਤਾਂ ਅਤੇ ਉਨ੍ਹਾਂ ਦੇ ਮਨ ਵਿੱਚ ਬਹੁਤ ਵੱਡਾ ਰੋਸ਼ ਸੀ ਕਿ ਬੇਅਦਬੀ ਕਰਨ ਵਾਲਾ ਅਸਲੀ ਦੋਸ਼ੀ ਕੌਣ ਹੈ।
ਉਨ੍ਹਾਂ ਕਿਹਾ ਹੈ ਕਿ ਪਹਿਲਾਂ ਵੀ ਬਹੁਤ ਸਾਰੀਆਂ ਬੇਅਦਬੀਆਂ (Disrespect) ਹੋਈਆਂ ਸਨ ਪਰ ਫਿਰ ਵੀ ਹੁਣ ਤੱਕ ਪ੍ਰਸ਼ਾਸਨ ਦੇ ਵੱਲੋਂ ਉਨ੍ਹਾਂ ਦੇ ਵਿਰੁੱਧ ਕੋਈ ਸਖ਼ਤ ਕਾਰਵਾਈ ਨਹੀਂ ਕੀਤੀ ਗਈ। ਇਸ ਮੌਕੇ 'ਤੇ ਉਨ੍ਹਾਂ ਵੱਲੋਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਬੇਅਦਬੀ ਕਰਨ ਵਾਲੇ ਦੋਸ਼ੀ ਦਾ ਨਾਰਕੋ ਟੈਸਟ (Narco test) 'ਤੇ ਆਰੋਪੀ ਦਾ ਪੁਲਿਸ ਰਿਮਾਂਡ (Police remand) ਹੋਰ ਵਧਾਏ ਜਾਣ ਦੇ ਬਾਅਦ ਮੰਗ ਰੱਖੀ।