ਰੂਪਨਗਰ:ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਇਕ ਵਿਅਕਤੀ ਲਾਪਤਾ ਹੋਇਆ ਸੀ।ਜਿਸ ਦੀ ਕਾਰ, ਬੂਟ ਅਤੇ ਸੁਸਾਈਡ ਨੋਟ ਬਰਾਮਦ ਹੋਇਆ ਹੈ।ਇਸ ਵਿਅਕਤੀ ਦੀ ਕਾਰ ਭਾਖੜਾ ਨਹਿਰ (Bhakra Canal) ਦੇ ਪੁੱਲ ਉਤੋ ਬਰਾਮਦ ਹੋਈ ਹੈ। ਵਿਅਕਤੀ ਦੇ ਸੁਸਾਈਡ ਨੋਟ (Suicide Note) ਤੋਂ ਸਪਸ਼ਟ ਹੁੰਦਾ ਹੈ ਕਿ ਉਸ ਨੇ ਖੁਦਕੁਸ਼ੀ ਕੀਤੀ ਹੈ।
Discriminating:ਭੇਦਭਰੇ ਹਾਲਾਤਾਂ ਵਿਚ ਬਰਾਮਦ ਹੋਈ ਕਾਰ - ਬੂਟਾ ਦਾ ਜੋੜਾ ਵੀ ਬਰਾਮਦ
ਭਰਤਗੜ੍ਹ ਦੀ ਭਾਖੜਾ ਨਹਿਰ (Bhakra Canal)ਦੇ ਪੁੱਲ ਉਤੋ ਇਕ ਲਵਾਰਿਸ ਕਾਰ ਬਰਾਮਦ ਹੋਈ ਹੈ ਜਿਸ ਕੋਲੋਂ ਇਕ ਬੂਟਾ ਦਾ ਜੋੜਾ ਵੀ ਬਰਾਮਦ ਹੋਇਆ ਹੈ।ਜਦੋਂ ਪੁਲਿਸ(Police) ਵੱਲੋਂ ਕਾਰ ਦੀ ਤਲਾਸ਼ੀ ਲਈ ਗਈ ਤਾਂ ਕਾਰ ਵਿਚੋਂ ਸੁਸਾਈਡ ਨੋਟ(Suicide Note) ਬਰਾਮਦ ਹੋਇਆ ਹੈ।
Discriminating:ਭੇਦਭਰੇ ਹਾਲਾਤਾਂ ਵਿਚ ਬਰਾਮਦ ਹੋਈ ਕਾਰ
ਇਸ ਮੌਕੇ ਪੁਲਿਸ (Police) ਅਧਿਕਾਰੀ ਕੇਵਲ ਸਿੰਘ ਦਾ ਕਹਿਣ ਹੈ ਕਿ ਭਾਖੜਾ ਨਹਿਰ ਦੇ ਪੁੱਲ ਉਤੇ ਇਕ ਲਵਾਰਿਸ ਗੱਡੀ ਖੜ੍ਹੀ ਮਿਲੀ ਸੀ ਜਿਸ ਦੇ ਕੋਲ ਇਕ ਬੂਟਾ ਦਾ ਜੋੜਾ ਅਤੇ ਪ੍ਰੈਸ ਨੋਟ ਬਰਾਮਦ ਹੋਇਆ ਹੈ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਸੁਸਾਈਡ ਨੋਟ (Suicide Note) ਵਿਚ ਲਿਖਿਆ ਹੈ ਕਿ ਉਹ ਬਿਮਾਰੀ ਦੇ ਚੱਲਦੇ ਮੈਡੀਕਲ ਛੁੱਟੀ ਉਤੇ ਸੀ ਅਤੇ ਉਸ ਦੇ ਅਧਿਕਾਰੀ ਨੇ ਤਿੰਨ ਮਹੀਨੇ ਦੀ ਤਨਖਾਹ ਰੋਕ ਲਈ ਸੀ ਅਤੇ ਸੁਸਾਈਡ ਨੋਟ ਵਿਚ ਅਧਿਕਾਰੀ ਦੇ ਨਾਮ ਵੀ ਦਰਜ ਹਨ।ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਉਹ ਪਰੇਸ਼ਾਨ ਹੋ ਕਾਰਨ ਉਸਨੇ ਸੁਸਾਈਡ ਦਾ ਕਦਮ ਚੁੱਕਿਆ ਹੋਵੇਗਾ।