ਰੋਪੜ: ਮਿਸ਼ਨ ਤੰਦਰੁਸਤ ਪੰਜਾਬ ਦੇ ਤਹਿਤ ਕੈਪਟਨ ਸਰਕਾਰ ਆਮ ਜਨਤਾ ਦੀ ਸਿਹਤ ਸੰਭਾਲ ਦਾ ਦਾਅਵਾ ਕਰਦੀ ਹੈ ਪਰ ਰੋਪੜ ਦੇ ਸਿਵਲ ਹਸਪਤਾਲ ਵਿਚ ਇਹ ਦਾਅਵੇ ਖੋਖਲੇ ਸਾਬਤ ਹੋ ਰਹੇ ਹਨ। ਈਟੀਵੀ ਭਾਰਤ ਦੀ ਟੀਮ ਦੀ ਇਨਵੇਸਟੀਗੇਸ਼ਨ ਸਟੋਰੀ ਅਨੁਸਾਰ ਇਥੇ ਮੌਜ਼ੂਦ ਡਾਇਲਸਿਸ ਯੂਨਿਟ ਨੂੰ ਤਾਲਾ ਲੱਗਾ ਹੋਇਆ ਹੈ। ਇਹ ਤਾਲਾ 26 ਜੂਨ ਤੋਂ ਇਥੇ ਲੱਗਿਆ ਹੋਇਆ ਹੈ।
ਕੈਪਟਨ ਦੇ ਰਾਜ ਵਿਚ ਡਾਇਲਸਿਸ ਯੂਨਿਟ ਨੂੰ ਲੱਗਿਆ ਤਾਲਾ - Patients
ਰੋਪੜ ਦੇ ਸਿਵਲ ਹਸਪਤਾਲ ਵਿਚ 4 ਡਾਇਲਸਿਸ ਯੂਨਿਟ ਹੋਣ ਦੇ ਬਾਵਜੂਦ ਇੱਕ ਵੀ ਡਾਕਟਰ ਨਹੀਂ ਹੈ। ਡਾਇਲਸਿਸ ਯੂਨਿਟ ਨੂੰ ਤਾਲਾ ਲੱਗਿਆ ਹੋਇਆ ਹੈ। ਜਿਸ ਕਾਰਣ ਡਾਇਲਸਿਸ ਦੇ ਮਰੀਜ਼ਾਂ ਨੂੰ ਪਰੇਸ਼ਾਨੀ ਹੋ ਰਹੀ ਹੈ।
ਡਾਇਲਸਿਸ ਯੂਨਿਟ ਨੂੰ ਲੱਗਿਆ ਤਾਲਾ
ਡਾਕਟਰ ਦੀ ਪ੍ਰਮੋਸ਼ਨ ਹੋਣ ਕਾਰਨ ਕੋਈ ਵੀ ਹੋਰ ਡਾਕਟਰ ਇਥੇ ਫ਼ਿਲਹਾਲ ਮੌਜ਼ੂਦ ਨਹੀਂ ਹੈ। ਜਾਣਕਾਰੀ ਅਨੁਸਾਰ ਇੱਥੇ ਹਰ ਮਹੀਨੇ 70 ਦੇ ਕਰੀਬ ਮਰੀਜ਼ ਡਾਇਲਸਿਸ ਕਰਵਾਉਣ ਆਉਦੇ ਹਨ, ਜੋ ਫ੍ਰੀ ਕੀਤਾ ਜਾਂਦਾ ਹੈ। ਪਰ ਤਾਲਾ ਲੱਗਣ ਕਰਕੇ ਹੁਣ ਇਹ ਕੰਮ ਠੱਪ ਪਿਆ ਹੈ। ਜ਼ਿਕਰਯੋਗ ਹੈ ਕਿ ਹਸਪਤਾਲ ਵਿਚ 4 ਡਾਇਲਸਿਸ ਯੂਨਿਟ ਹਨ ਪਰ ਡਾਕਟਰ ਇੱਕ ਵੀ ਨਹੀਂ ਹੈ। ਇਸ ਸਾਰੇ ਮੁੱਦੇ 'ਤੇ ਈਟੀਵੀ ਭਾਰਤ ਨੇ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਤਰਸੇਮ ਸਿੰਘ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਨੇ ਇਸਦੇ ਬੰਦ ਹੋਣ ਦਾ ਕਾਰਨ ਦੱਸਿਆ।