ਰੂਪਨਗਰ: ਕੋਰੋਨਾ ਮਹਾਂਮਾਰੀ ਵਿੱਚ ਅਪ੍ਰੈਲ ਤੋਂ ਨਿਰਵਿਘਨ ਰੂਪਨਗਰ ਦੇ ਸਰਕਾਰੀ ਹਸਪਤਾਲ ਵਿੱਚ ਡਾਇਲਸਿਸ ਹੋ ਰਹੇ ਹਨ। ਨਿਰਵਿਘਨ ਡਾਇਲਸਿਸ ਹੋਣ ਨਾਲ ਗੁਰਦੇ ਦੇ ਮਰੀਜ਼ਾਂ ਨੂੰ ਕਾਫ਼ੀ ਰਾਹਤ ਮਿਲੀ ਹੋਈ ਹੈ।
ਡਾਇਲਸਿਸ ਕਰਵਾਉਣ ਆਏ ਮਰੀਜ਼ ਨੇ ਕਿਹਾ ਕਿ ਉਨ੍ਹਾਂ ਨੂੰ ਡਾਇਲਸਿਸ ਕਰਵਾਉਣ ਵਿੱਚ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਆ ਰਹੀ। ਉਨ੍ਹਾਂ ਕਿਹਾ ਕਿ ਉਹ ਅਪ੍ਰੈਲ ਮਹੀਨੇ ਤੋਂ ਲਗਾਤਾਰ ਆਪਣਾ ਡਾਇਲਸਿਸ ਕਰਵਾ ਰਹੇ ਹਨ।
ਡੀਐਮਸੀ ਨੇ ਕਿਹਾ ਕਿ ਕੋਰੋਨਾ ਕਾਲ ਦੇ ਦੌਰਾਨ ਸਰਕਾਰੀ ਹਸਪਤਾਲ ਵਿੱਚ ਰੋਜ਼ਾਨਾ ਮਰੀਜ਼ਾਂ ਦੇ ਡਾਇਲਸਿਸ ਕੀਤੇ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇੱਕ ਅਪ੍ਰੈਲ ਤੋਂ ਲੈ ਕੇ ਅੱਜ ਤੱਕ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ 471 ਸਫ਼ਲ ਡਾਇਲਸਿਸ ਕੀਤੇ ਜਾ ਚੁੱਕੇ ਹਨ ਇਹ ਸਾਰੇ ਡਾਇਲਸਿਸ 18 ਤੋਂ 20 ਮਰੀਜ਼ਾਂ ਦੇ ਹੋਏ ਹਨ ਅਤੇ ਨਿਰਵਿਘਨ ਅਤੇ ਲਗਾਤਾਰ ਕੀਤੇ ਜਾ ਰਹੇ ਹਨ।
ਉਨ੍ਹਾਂ ਨੇ ਗੁਰਦਿਆਂ ਤੋਂ ਪੀੜਤ ਮਰੀਜ਼ਾਂ ਨੂੰ ਅਪੀਲ ਕੀਤੀ ਹੈ ਕਿ ਉਹ ਰੋਪੜ ਦੇ ਸਰਕਾਰੀ ਹਸਪਤਾਲ ਵਿੱਚ ਡਾਇਲਸਿਸ ਵਾਸਤੇ ਰਜਿਸਟਰਡ ਕਰਾਉਣ ਤਾਂ ਜੋ ਸਮੇਂ ਰਹਿੰਦੇ ਉਹ ਵੀ ਆ ਕੇ ਡਾਇਲਸਿਸ ਕਰਵਾ ਸਕਣ।