ਪੰਜਾਬ

punjab

ETV Bharat / state

ਡੀਜੀਪੀ ਨੇ ਕੋਵਿਡ-19 ਮਰੀਜ਼ਾਂ ਨੂੰ ਕੁਅਰੰਟਾਈਨ ਕਰਨ ਦੀ ਨਵੇਕਲੀ ਪਹਿਲ ਲਈ ਰੋਪੜ ਪੁਲਿਸ ਦੀ ਕੀਤੀ ਸ਼ਲਾਘਾ - ਕੋਵਿਡ-19

ਡੀਜੀਪੀ ਵਲੋਂ ਕੋਵਿਡ-19 ਦੇ ਮਰੀਜ਼ਾਂ ਨੂੰ ਕੁਅਰੰਟਾਈਨ ਕਰਨ ਲਈ ਪੁਲਿਸ ਲਾਈਨਜ਼ ਵਿਖੇ ਵਿਸ਼ੇਸ਼ ਹਸਪਤਾਲ ਤਿਆਰ ਕਰਨ ਦੀ ਨਵੇਕਲੀ ਪਹਿਲਕਦਮੀ ਲਈ ਰੋਪੜ ਪੁਲਿਸ ਦੀ ਸ਼ਲਾਘਾ ਕੀਤੀ।

ਫ਼ੋਟੋ।
ਫ਼ੋਟੋ।

By

Published : Apr 12, 2020, 10:54 PM IST

ਰੂਪਨਗਰ: ਰੋਜ਼ਾਨਾ ਦੀ ਡਿਊਟੀ ਤੋਂ ਅਲੱਗ ਰੂਪਨਗਰ ਪੁਲਿਸ ਨੇ ਇੱਕ ਨਵੇਕਲੀ ਪਹਿਲਕਦਮੀ ਕਰਦਿਆਂ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਲੋੜੀਂਦੀਆਂ ਕੁਆਰੰਟੀਨ ਸਹੂਲਤਾਂ ਮੁਹੱਈਆ ਕਰਵਾਉਣ ਦੇ ਮੱਦੇਨਜ਼ਰ ਪੁਲਿਸ ਲਾਈਨਾਂ ਵਿੱਚ ਆਪਣੇ ਇੱਕ ਵਿੰਗ ਨੂੰ ਹਸਪਤਾਲ ਵਿੱਚ ਤਬਦੀਲ ਕਰਕੇ ਇੱਕ ਮਿਸਾਲ ਕਾਇਮ ਕੀਤੀ ਹੈ।

ਫ਼ੋਟੋ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀਜੀਪੀ ਦਿਨਕਰ ਗੁਪਤਾ ਨੇ ਦੱਸਿਆ ਕਿ ਮੌਜੂਦਾ ਸਮੇਂ ਇਸ ਥਾਂ ਵਿੱਚ 9 ਬਿਸਤਰੇ ਹਨ ਪਰ ਲੋੜ ਪੈਣ ਤੇ ਇਨ੍ਹਾਂ ਨੂੰ ਵਧਾ ਕੇ 18 ਕੀਤਾ ਜਾ ਸਕਦਾ ਹੈ। ਹਸਪਤਾਲ ਕੋਵਿਡ 19 ਪੌਜ਼ੀਟਿਵ ਮਰੀਜ਼ਾਂ ਨੂੰ ਪੂਰੀ ਤਰ੍ਹਾਂ ਆਈਸੋਲੇਸ਼ਨ ਵਿਚ ਰੱਖਣ ਲਈ ਪੂਰੀ ਤਰ੍ਹਾਂ ਤਿਆਰ ਹੈ।

ਪੁਲਿਸ ਕਰਮੀਆਂ ਦੇ ਬੱਚੇ ਜੋ ਐਮਬੀਬੀਐਸ ਅਤੇ ਨਰਸਿੰਗ ਕੋਰਸਾਂ ਦੀ ਪੜ੍ਹਾਈ ਕਰ ਰਹੇ ਹਨ ਨੇ, ਇਸ ਵਿਸ਼ੇਸ਼ ਹਸਪਤਾਲ ਵਿਚ ਕੰਮ ਕਰਨ ਲਈ ਇੱਛਾ ਪ੍ਰਗਟਾਈ ਹੈ।ਡੀਜੀਪੀ ਨੇ ਰੂਪਨਗਰ ਪੁਲਿਸ ਵੱਲੋਂ ਭਿਆਨਕ ਕੋਰੋਨਾ ਵਾਇਰਸ ਨਾਲ ਨਜਿੱਠਣ ਦੇ ਮੱਦੇਨਜ਼ਰ ਲੋਕਾਂ ਨੂੰ ਜਾਗਰੂਕ ਕਰਨ, ਕਾਨੂੰਨ ਤੋੜਨ ਵਾਲਿਆਂ ਦੀ ਜਾਂਚ ਕਰਨ ਅਤੇ ਲੋੜਵੰਦਾਂ ਤੱਕ ਜ਼ਰੂਰੀ ਵਸਤਾਂ ਪਹੁੰਚਾਉਣ ਦੇ ਸਬੰਧ ਵਿੱਚ ਕੀਤੇ ਜਾ ਰਹੇ ਸ਼ਾਨਦਾਰ ਕਾਰਜਾਂ ਦੀ ਸ਼ਲਾਘਾ ਕੀਤੀ।

ਫ਼ੋਟੋ।

ਗੁਪਤਾ ਨੇ ਦੱਸਿਆ ਕਿ ਪੁਲਿਸ ਲਾਈਨਜ਼ ਵਿਖੇ ਤਾਇਨਾਤ ਪੁਲਿਸ ਮੁਲਾਜ਼ਮਾਂ ਦੀ ਦੇਖਭਾਲ ਲਈ ਡਾਕਟਰ ਅਤੇ ਪੈਰਾ ਮੈਡੀਕਲ ਸਟਾਫ 24 ਘੰਟੇ ਕੰਮ ਕਰ ਰਹੇ ਹਨ।ਇਸ ਦੌਰਾਨ ਰੋਪੜ ਦੇ ਐਸਐਸਪੀ ਸਵਪਨ ਸ਼ਰਮਾ ਨੇ ਡੀਜੀਪੀ ਨੂੰ ਰੋਪੜ ਜ਼ਿਲ੍ਹੇ ਵਿੱਚ ਪੁਲਿਸ ਦੇ 700 ਜਵਾਨਾਂ ਵੱਲੋਂ ਨਾਕਿਆਂ, ਥਾਣਿਆਂ ਅਤੇ ਗਸ਼ਤ ਕਰਨ ਦੇ ਕੰਮਾਂ ਤੋਂ ਜਾਣੂ ਕਰਾਇਆ।

ਇਹ ਆਪਣੇ ਆਪ ਵਿਚ ਮਿਸਾਲੀ ਗੱਨ ਹੈ ਕਿਉਂਕਿ ਉਨ੍ਹਾਂ ਦੀ ਡਿਊਟੀ ਦਾ ਸਮਾਂ 14-16 ਘੰਟਿਆਂ ਤੱਕ ਹੋ ਗਿਆ ਹੈ ਅਤੇ ਇਨ੍ਹਾਂ ਪੁਲਿਸ ਕਰਮੀਆਂ ਦੀ ਸਿਹਤ ਅਤੇ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ, ਡਾਕਟਰਾਂ ਦੀ ਇਕ ਟੀਮ ਉਨ੍ਹਾਂ ਦੇ ਖੇਤਰ ਵਿਚ ਅਤੇ ਉਨ੍ਹਾਂ ਦੇ ਦਫਤਰਾਂ ਵਿਚ ਬਾਕਾਇਦਾ ਜਾਂਚ ਕਰਦੀ ਰਹਿੰਦੀ ਹੈ। ਮੈਡੀਕਲ ਟੀਮ ਕੋਲ ਜ਼ਰੂਰੀ ਡਾਕਟਰੀ ਉਪਕਰਣਾਂ ਨਾਲ ਲੈਸ ਇੱਕ ਐਂਬੂਲੈਂਸ ਵੀ ਹੈ।

ਐਸਐਸਪੀ ਨੇ ਅੱਗੇ ਕਿਹਾ ਕਿ ਐਸਐਸਪੀ, ਡੀਐਸਪੀਜ਼ ਅਤੇ ਸਾਰੇ ਥਾਣਿਆਂ ਦੇ ਦਫਤਰਾਂ ਵਿਚ ਸੈਨੀਟਾਈਜੇਸ਼ਨ ਰੂਮ ਸਥਾਪਤ ਕੀਤੇ ਗਏ ਹਨ ਤਾਂ ਜੋ ਇਹ ਯਕੀਨੀ ਬਣਾਇਆ ਜਾ ਸਕੇ ਕਿ ਇਨ੍ਹਾਂ ਦਫਤਰਾਂ ਵਿਚ ਦਾਖਲ ਹੋਣ ਵਾਲਾ ਹਰ ਵਿਅਕਤੀ ਜ਼ਰੂਰੀ ਸਿਹਤ ਸਾਵਧਾਨੀਆਂ ਦੀ ਪਾਲਣਾ ਕਰੇ।

ਇਸ ਤੋਂ ਇਲਾਵਾ ਪੁਲਿਸ ਮੁਲਾਜ਼ਮਾਂ ਲਈ ਸੰਤੁਲਿਤ ਅਤੇ ਪੌਸ਼ਟਿਕ ਖੁਰਾਕ ਤਿਆਰ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਸਭ ਤੋਂ ਮਹੱਤਵਪੂਰਣ ਗੱਲ ਇਹ ਹੈ ਕਿ ਪੁਲਿਸ ਨੂੰ ਵਿਟਾਮਿਨ ਬੀ ਅਤੇ ਸੀ ਸਮੇਤ ਸਾਰੇ ਸਪਲੀਮੈਂਟਸ ਦੀ ਇੱਕ ਮਹੀਨੇ ਤੱਕ ਦੀ ਸਪਲਾਈ ਦਿੱਤੀ ਗਈ ਹੈ।

ABOUT THE AUTHOR

...view details