ਸ਼੍ਰੀ ਕੀਰਤਪੁਰ ਸਾਹਿਬ: ਪੰਜਾਬ ਦੇ ਉੱਪ ਮੁੱਖ ਮੰਤਰੀ ਓ.ਪੀ ਸੋਨੀ ਵੱਲੋਂ ਰੋਪੜ ਜ਼ਿਲ੍ਹੇ ਦੇ ਭਰਤਗੜ੍ਹ ਤੇ ਸ਼੍ਰੀ ਕੀਰਤਪੁਰ ਸਾਹਿਬ ਦੇ ਪੀ.ਐੱਚ.ਸੀ ਸੈਂਟਰਾਂ 'ਤੇ ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਦੇ ਹਸਪਤਾਲਾਂ ਦਾ ਨਿਰੀਖਣ ਕੀਤਾ ਗਿਆ। ਇਸ ਮੌਕੇ ਓਹਨਾਂ ਦੇ ਨਾਲ ਪੰਜਾਬ ਵਿਧਾਨ ਸਭਾ ਸਪੀਕਰ ਤੇ ਹਲਕਾ ਵਿਧਾਇਕ ਰਾਣਾ ਕੰਵਰ ਪਾਲ ਸਿੰਘ ਵੀ ਮੌਜੂਦ ਸਨ।
ਉੱਪ ਮੁੱਖ ਮੰਤਰੀ OP ਸੋਨੀ ਵੱਲੋਂ ਰੂਪਨਗਰ ਦੀ ਸਿਹਤ ਸਹੂਲਤਾਂ ਲਈ ਵਿਕਾਸ ਕਾਰਜਾਂ ਦੇ ਵੰਡੇ ਗੱਫ਼ੇ - ਆਕਸੀਜਨ ਪਲਾਂਟ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ
ਉੱਪ ਮੁੱਖ ਮੰਤਰੀ ਓ.ਪੀ ਸੋਨੀ ਵੱਲੋਂ ਸਿਹਤ ਸਹੂਲਤਾਂ ਲਈ 6 ਕਰੋੜ ਰੁਪਿਆ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਹਸਪਤਾਲ ਨੂੰ ਦਿੱਤੇ ਤੇ ਨਾਲ ਹੀ 50 ਲੱਖ ਰੁ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਸਪਤਾਲਾਂ ਨੂੰ ਦਵਾਈਆਂ ਲਈ ਦਿੱਤੇ।
ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਓ.ਪੀ ਸੋਨੀ ਵੱਲੋਂ 6 ਕਰੋੜ ਰੁਪਿਆ ਸ੍ਰੀ ਅਨੰਦਪੁਰ ਸਾਹਿਬ ਦੇ ਭਾਈ ਜੈਤਾ ਜੀ ਹਸਪਤਾਲ ਨੂੰ ਦਿੱਤੇ ਤੇ ਨਾਲ ਹੀ 50 ਲੱਖ ਰੁ ਸ੍ਰੀ ਅਨੰਦਪੁਰ ਸਾਹਿਬ ਹਲਕੇ ਦੇ ਹਸਪਤਾਲਾਂ ਨੂੰ ਦਵਾਈਆਂ ਲਈ ਦਿੱਤੇ। ਉਨ੍ਹਾਂ ਕਿਹਾ ਕਿ 6 ਕਰੋੜ ਰੁਪਏ ਵਿੱਚੋਂ 2 ਕਰੋੜ ਦੀ ਲਾਗਤ ਨਾਲ ਇੱਕ ਬਹੁਤ ਵੱਡਾ ਆਕਸੀਜਨ ਪਲਾਂਟ ਸ੍ਰੀ ਅਨੰਦਪੁਰ ਸਾਹਿਬ ਹਸਪਤਾਲ ਵਿੱਚ ਲਗਾਇਆ ਜਾ ਰਿਹਾ ਹੈ। ਕਿਉਂਕਿ ਕਰੋਨਾ ਕਾਲ ਦੇ ਦੌਰਾਨ ਆਕਸੀਜਨ ਦੀ ਭਾਰੀ ਕਮੀ ਆਈ ਸੀ ਤੇ 4 ਕਰੋੜ ਰੁਪਏ ਦੀ ਲਾਗਤ ਨਾਲ ਆਨੰਦਪੁਰ ਸਾਹਿਬ ਦੇ ਹਸਪਤਾਲ ਦੀ ਬਿਲਡਿੰਗ ਲਈ ਦਿੱਤੇ ਜਾ ਰਹੇ ਹਨ, ਜਿਸਦਾ ਕੰਮ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।
ਇਹ ਵੀ ਪੜੋ:- ਗੁਰਪਤਵੰਤ ਪੰਨੂ ਤੇ ਤ੍ਰਿਪਤ ਰਾਜਿੰਦਰ ਬਾਜਵਾ ਦੇ ਪਰਿਵਾਰ ਇੱਕ ਹਨ:ਸੁਖਬੀਰ ਬਾਦਲ