ਰੂਪਨਗਰ:ਆਪਣੀਆਂ ਹੱਕੀ ਮੰਗਾਂ ਮਨਵਾਉਣ ਲਈ ਵੱਖ-ਵੱਖ ਮਹਿਕਮੇ ਦੇ ਲੋਕ ਲਗਾਤਾਰ ਸੰਘਰਸ਼ ਦਾ ਰਾਹ ਅਖਤਿਆਰ ਕਰ ਰਹੇ ਹਨ। ਉਥੇ ਹੀ ਇਸ ਲੜੀ ਵਿੱਚ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਲਈ ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ ਦਾ ਨਾਂ ਵੀ ਜੁੜਿਆ ਹੈ। ਜਿੰਨਾ ਵੱਲੋਂ ਬੀਤੇ ਦਿਨ ਸ੍ਰੀ ਅਨੰਦਪੁਰ ਸਾਹਿਬ ਵਿਖੇ ਧਰਨਾ ਦਿੱਤਾ ਗਿਆ। ਇਸ ਰੋਸ ਮੁਜ਼ਾਹਰੇ ਵਿੱਚ ਸੈਂਕੜੇ ਮੁਲਾਜ਼ਮ ਸ਼ਾਮਿਲ ਹੋਏ। ਇਹ ਮੁਜ਼ਾਹਰਾ ਖਾਲਸਾ ਕਾਲਜ ਵਿਖੇ ਪੰਜਾਬ ਦੇ ਦੋਆਬਾ ਜੋਨ ਦੇ ਵੱਖ-ਵੱਖ ਕਾਲਜਾਂ ਦੇ ਨਾਨ ਟੀਚਿੰਗ ਸਟਾਫ਼ ਯੂਨੀਅਨ (ਏਡਿਡ ਅਤੇ ਅਨ ਏਡਿਡ) ਪੰਜਾਬ ਵੱਲੋਂ ਕੀਤਾ ਗਿਆ।
ਛੇਵੇਂ ਤਨਖਾਹ ਕਮਿਸ਼ਨ ਦੀ ਮੰਗ ਨੂੰ ਲੈਕੇ ਸੜਕਾਂ 'ਤੇ ਉਤਰੇ ਪ੍ਰਾਈਵੇਟ ਕਾਲਜ ਦੀ ਨਾਨ ਟੀਚਿੰਗ ਇੰਪਲਾਈਜ ਯੂਨੀਅਨ - ਨਾਨ ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ
ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ ਵਿੱਚ ਦੇਰੀ ਕਰਨ ਦੇ ਵਿਰੁੱਧ ਨਾਨ ਟੀਚਿੰਗ ਇੰਪਲਾਈਜ ਯੂਨੀਅਨ ਪੰਜਾਬ ਵੱਲੋਂ ਅਨੰਦਪੁਰ ਸਾਹਿਬ ਵਿਖੇ ਧਰਨਾ ਦਿੱਤਾ ਗਿਆ, ਜਿਸ ਵਿੱਚ ਪੰਜਾਬ ਦੇ ਵੱਖ-ਵੱਖ ਸਹਾਇਤਾ ਪ੍ਰਾਪਤ ਕਾਲਜਾਂ ਦੇ 600 ਦੇ ਕਰੀਬ ਮੈਂਬਰ ਹਾਜ਼ਰ ਹੋਏ।
![ਛੇਵੇਂ ਤਨਖਾਹ ਕਮਿਸ਼ਨ ਦੀ ਮੰਗ ਨੂੰ ਲੈਕੇ ਸੜਕਾਂ 'ਤੇ ਉਤਰੇ ਪ੍ਰਾਈਵੇਟ ਕਾਲਜ ਦੀ ਨਾਨ ਟੀਚਿੰਗ ਇੰਪਲਾਈਜ ਯੂਨੀਅਨ Private College Non-Teaching Employees Union employees took to the streets to demand the sixth pay commission](https://etvbharatimages.akamaized.net/etvbharat/prod-images/08-08-2023/1200-675-19209920-933-19209920-1691474207149.jpg)
ਆਪਣੇ ਪਰਿਵਾਰ ਸਮੇਤ ਲਗਾਤਾਰ ਧਰਨੇ ਜਾਰੀ ਰੱਖੇ ਜਾਣਗੇ: ਦੱਸਣਯੋਗ ਹੈ ਕਿ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਵਾਉਣ ਲਈ ਪੰਜਾਬ ਸਰਕਾਰ ਦੇ ਵਿਰੁੱਧ ਸਵੇਰੇ ਸਾਢੇ ਨੌਂ ਵਜੇ ਤੋਂ ਇੱਕ ਵਜੇ ਤੱਕ ਸ੍ਰੀ ਗੁਰੂ ਤੇਗ਼ ਬਹਾਦਰ ਖਾਲਸਾ ਕਾਲਜ ਅਨੰਦਪੁਰ ਸਾਹਿਬ ਦੇ ਬਾਹਰ ਧਰਨਾ ਦੇਣ ਉਪਰੰਤ ਰੋਸ ਰੈਲੀ ਕੱਢੀ ਗਈ, ਜਿਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਦੇ ਐੱਸ.ਡੀ.ਐੱਮ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਧਰਨੇ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਜਨਰਲ ਸਕੱਤਰ ਜਗਦੀਪ ਸਿੰਘ ਨੇ ਕਿਹਾ ਕਿ ਜੇ ਸਾਡੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਅਸੀਂ ਪੱਕਾ ਧਰਨਾ ਲਗਾ ਕੇ ਬੈਠ ਜਾਵਾਂਗੇ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਨੂੰ ਪੰਦਰਾਂ ਦਿਨਾਂ ਦਾ ਸਮਾਂ ਦਿੰਦੇ ਹਾਂ ਕਿ ਸਰਕਾਰ ਛੇਵੇਂ ਤਨਖਾਹ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰ ਦੇਵੇ ਨਹੀਂ ਤਾਂ ਅਸੀਂ ਆਪਣੇ ਪਰਿਵਾਰ ਸਮੇਤ ਲਗਾਤਾਰ ਧਰਨੇ ਜਾਰੀ ਰੱਖਾਂਗੇ।
- ਰਾਜ ਸਭਾ 'ਚ ਦਿੱਲੀ ਸੇਵਾ ਬਿੱਲ 'ਤੇ ਬੋਲੇ ਸਾਂਸਦ ਰਾਘਵ ਚੱਢਾ, ਕਿਹਾ- ਬਿੱਲ ਰਾਹੀਂ ਭਾਜਪਾ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਵੀ ਦਿੱਤੀ ਚੁਣੌਤੀ
- Card Throwing World Champion: ਇੱਕ ਮਿੰਟ 'ਚ 18 ਤਰਬੂਜਾਂ 'ਤੇ ਕਾਰਡ ਸੁੱਟ ਕੇ ਬਣਾਇਆ ਗਿਨੀਜ਼ ਵਰਲਡ ਰਿਕਾਰਡ, ਚੀਨ ਨੂੰ ਪਛਾੜਿਆ
- Negligence Of Power Department: ਬਿਜਲੀ ਵਿਭਾਗ ਦੀ ਲਾਪਰਵਾਹੀ ਨੇ 8 ਪਸ਼ੂਆਂ ਦੀ ਲਈ ਜਾਨ, ਭੱਜ ਕੇ ਬਚਿਆ ਪਸ਼ੂ ਪਾਲਕ
ਜ਼ਿਕਰਯੋਗ ਹੈ ਕਿ ਬੀਤੇ ਲੰਮੇਂ ਸਮੇਂ ਤੋਂ ਛੇਵੇਂ ਪੇਅ ਕਮਿਸ਼ਨ ਨੂੰ ਲਾਗੂ ਕਰਵਾਉਣ ਲਈ ਪੂਰਾ ਜੋਰ ਲਗਾਇਆ ਜਾ ਰਿਹਾ ਹੈ। ਇਸ ਮੌਕੇ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਨੇ ਕਿਹਾ ਕਿ ਅਸੀਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਅਤੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਹੁਤ ਵਾਰ ਅਪੀਲ ਕਰ ਚੁਕੇ ਹਾਂ, ਪਰ ਸਾਡੀ ਸੁਣਵਾਈ ਨਹੀਂ ਹੁੰਦੀ। ਉਹਨਾਂ ਨੇ ਸਬੰਧਤ ਮੰਤਰੀਆਂ ਨੂੰ ਮਿਲਣ ਲਈ ਵਾਰ ਵਾਰ ਸਮਾਂ ਮੰਗਿਆ ਪਰ ਉਹ ਸਾਨੂੰ ਲੋਲੀਪੋਪ ਹੀ ਦਿਖਾ ਰਹੇ ਹਨ। ਜਿਸ ਕਰਕੇ ਸਾਨੂੰ ਸੰਘਰਸ਼ ਦੇ ਰਾਹ ਉੱਪਰ ਚਲਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਹਨਾਂ ਕਿਹਾ ਕੇ ਅੱਜ ਦਾ ਇਹ ਰੈਲੀ ਅਤੇ ਧਰਨਾ ਸ਼ਾਂਤ ਪੂਰਵਕ ਕੱਢਿਆ ਜਾਏਗਾ ਲੇਕਿਨ ਸਰਕਾਰ ਸਾਨੂੰ ਵੱਡੇ ਸੰਘਰਸ਼ ਲਈ ਮਜਬੂਰ ਨਾ ਕਰੇ।