ਰੋਪੜ: ਜ਼ਿਲ੍ਹਾ ਰੋਪੜ ਵਿਖੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ (Water Supply and Sanitation Department Punjab) ਦੇ ਠੇਕਾ ਮੁਲਜ਼ਮਾਂ ਨੇ ਪੰਜਾਬ ਸਰਕਾਰ ਖ਼ਿਲਾਫ਼ ਜ਼ਬਰਦਸਤ ਨਾਅਰੇਬਾਜ਼ੀ ਕਰਦਿਆਂ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਉਨ੍ਹਾਂ ਨੂੰ ਹੁਣ ਤੱਕ ਪੱਕਾ ਨਹੀਂ ਕੀਤਾ ਅਤੇ ਉਹ ਪਿਛਲੇ ਲੰਮੇਂ ਸਮੇਂ ਤੋਂ ਨਿਗੁਣੀਆਂ ਤਨਖਾਹਾਂ ਉੱਤੇ ਕੰਮ ਕਰ ਰਹੇ ਹਨ।
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਪ੍ਰਦਰਸ਼ਨ, ਮੰਗਾਂ ਮਨਵਾਉਣ ਲਈ ਟੈਂਕੀ 'ਤੇ ਚੜ੍ਹੇ ਮੁਲਜ਼ਾਮ ਨਹੀਂ ਮਿਲ ਰਹੀ ਤਨਖਾਹ:ਠੇਕਾ ਕਾਮਿਆਂ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪਿਛਲੇ 3-4 ਮਹੀਨਿਆਂ ਤੋਂ ਵਾਧੂ ਕੰਮ ਕਰਵਾਉਣ ਦਾ ਮਿਹਨਤਾਨੇ ਦੇ ਫੰਡ ਜਾਰੀ ਨਹੀਂ ਕੀਤਾ ਜਾ ਰਿਹਾ ਹੈ ਅਤੇ ਕਿਰਤ ਕਮਿਸ਼ਨਰ ਪੰਜਾਬ ਸਰਕਾਰ (Labor Commissioner Punjab Govt) ਦੇ ਪੱਤਰ ਮੁਤਾਬਕ ਪਿਛਲੇ 2 ਸਾਲ ਦਾ ਕਾਮਿਆਂ ਦਾ ਬਣਦਾ ਏਰੀਅਰ ਵੀ ਨਹੀਂ ਦਿੱਤਾ ਜਾ ਰਿਹਾ ਹੈ |
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਪੰਜਾਬ ਵੱਲੋਂ ਪ੍ਰਦਰਸ਼ਨ, ਮੰਗਾਂ ਮਨਵਾਉਣ ਲਈ ਟੈਂਕੀ 'ਤੇ ਚੜ੍ਹੇ ਮੁਲਜ਼ਾਮ ਮੰਗਾਂ ਨੂੰ ਕੀਤਾ ਅਣਗੌਂਲਿਆਂ: ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦੀਆਂ ਮੰਗਾਂ ਨੂੰ ਸਰਕਾਰ ਲੰਮੇਂ ਸਮੇਂ ਤੋਂ ਅਣਦੇਖਿਆ ਕਰਕੇ ਜਾਣਬੂਝ ਕੇ ਕਾਮਿਆਂ ਨੂੰ ਸੰਘਰਸ਼ ਕਰਨ ਲਈ ਮਜਬੂਰ ਕਰ ਰਹੀ ਹੈ ਜਦਕਿ ਸਬੰਧਤ ਵਿਭਾਗ ਦੇ ਪ੍ਰਿੰਸੀਪਲ ਇੰਪਲਾਇਰ ਦੀ ਜਿੰਮੇਵਾਰੀ (Principal Employer of the concerned department) ਬਣਦੀ ਹੈ ਕਿ ਕਾਮਿਆਂ ਦੀਆਂ ਹੱਕੀ ਮੰਗਾਂ ਦਾ ਜਾਇਜ਼ ਹੱਲ ਕੀਤਾ ਜਾਵੇ। ਵਰਕਰਾਂ ਦੀਆਂ ਮੰਗਾਂ ਦਾ ਹੱਲ ਨਾ ਹੋਣ ਦੀ ਮਜਬੂਰੀ ਵੱਸ ਜਥੇਬੰਦੀ ਵਲੋਂ ਸੰਘਰਸ਼ ਦਾ ਐਲਾਨ ਕੀਤਾ ਗਿਆ ਹੈ।
ਇਹ ਵੀ ਪੜ੍ਹੋ:ਹਰਿਆਣਾ ਨਾਲੋਂ ਪੰਜਾਬ ਵਿੱਚ ਘੱਟ ਪ੍ਰਦੂਸ਼ਣ: ਕੈਬਨਿਟ ਮੰਤਰੀ