ਰੂਪਨਗਰ: ਜ਼ਿਲ੍ਹੇ ਦੇ ਵੱਖ-ਵੱਖ ਸਕੂਲਾਂ ਦੇ 120 ਕਰੀਬ ਬੱਚਿਆਂ ਨੂੰ ਇੱਕ ਬੱਸ ਦੇ ਵਿੱਚ ਪਿਛਲੇ ਦਿਨੀਂ ਸੰਗਰੂਰ ਵਿੱਚ ਹੋਣ ਜਾਣ ਵਾਲੀਆਂ ਖੇਡਾਂ ਵਿੱਚ ਲਿਜਾਣ ਦੀ ਵੀਡੀਓ ਜੋ ਸ਼ੋਸ਼ਲ ਮੀਡੀਆ 'ਤੇ ਚਰਚਾ ਦਾ ਵਿਸ਼ਾ ਬਣੀ ਹੋਈ ਹੈ। ਇਸ ਦੇ ਉਪਰ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨੇ ਮਾਮਲੇ ਦੇ ਵਿਚ ਦੋਸ਼ੀ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।
ਬੱਚਿਆਂ ਨੂੰ ਬੱਸ ਦੀ ਛੱਤ 'ਤੇ ਲਿਜਾਣ ਵਾਲੇ ਅਧਿਕਾਰੀਆਂ ਦੇ ਖ਼ਿਲਾਫ਼ ਕਾਰਵਾਈ ਦੀ ਮੰਗ - rupnagar news
ਰੋਪੜ ਜ਼ਿਲ੍ਹੇ ਦੇ ਵੱਖ ਵੱਖ ਸਕੂਲਾਂ ਦੇ 120 ਕਰੀਬ ਬੱਚਿਆਂ ਨੂੰ ਇੱਕ ਬੱਸ ਦੇ ਵਿੱਚ ਪਿਛਲੇ ਦਿਨੀਂ ਸੰਗਰੂਰ ਵਿੱਚ ਹੋਣ ਵਾਲੀਆਂ ਖੇਡਾਂ ਵਿੱਚ ਲਿਜਾਣ ਦੀ ਵੀਡੀਓ ਜੋ ਸ਼ੋਸ਼ਲ ਮੀਡੀਆ ਦੇ ਵਿੱਚ ਚਰਚਾ ਦਾ ਵਿਸ਼ਾ ਬਣੀ ਹੋਈ ਹੈ।
ਸੋਸ਼ਲ ਮੀਡੀਆ 'ਤੇ ਵਾਇਰਲ ਇਸ ਵੀਡੀਓ ਦੇ ਵਿੱਚ ਦੇਖਿਆ ਜਾ ਸਕਦੇ ਹੈ ਕਿ ਇੱਕ ਬੱਸ ਦੇ ਵਿੱਚ ਬੱਚੇ ਪਿਛਲੇ ਪਾਸੋਂ ਦੀ ਚੜ੍ਹ ਕੇ ਉਸਦੀ ਛੱਤ ਤੇ ਬੈਠ ਰਹੇ ਹਨ ਅਤੇ ਸਿੱਖਿਆ ਮਹਿਕਮੇ ਦਾ ਅਧਿਕਾਰੀ ਮੌਕੇ ਤੇ ਮੌਜੂਦ ਫੋਨ ਤੇ ਲੱਗਾ ਆਰਾਮ ਨਾਲ ਦੇਖ ਰਿਹਾ ਹੈ।
ਜ਼ਿਕਰਯੋਗ ਹੈ ਕਿ ਏਸੀ ਬੱਸ ਦੇ ਵਿੱਚ 120 ਸਕੂਲੀ ਬੱਚੇ ਅਤੇ ਉਨ੍ਹਾਂ ਦੇ ਨਾਲ 10 ਅਧਿਆਪਕ ਵੀ ਸ਼ਾਮਲ ਸਨ। ਮਹਿਕਮੇ ਵੱਲੋਂ ਇਨ੍ਹਾਂ ਖਿਡਾਰੀ ਬੱਚਿਆਂ ਦੀ ਜਾਨ ਨੂੰ ਛਿੱਕੇ ਟੰਗ ਨਿਯਮਾਂ ਦੀ ਉਲੰਘਣਾ ਕੀਤੀ ਹੈ।ਇਸ ਮਾਮਲੇ 'ਤੇ ਸਰਕਾਰੀ ਸਕੂਲ ਦੇ ਇੱਕ ਅਧਿਆਪਕ ਨਰਿੰਦਰ ਸਿੰਘ ਬੰਗਾ ਨੇ ਮੰਗ ਕੀਤੀ ਹੈ ਕਿ ਇਹ ਵੀਡੀਓ ਜੋ ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਇਸ ਮਾਮਲੇ 'ਤੇ ਉਕਤ ਦੋਸ਼ੀ ਅਧਿਕਾਰੀਆਂ ਦੀ ਜਾਂਚ ਕਰ ਉਨ੍ਹਾਂ ਦੇ ਖ਼ਿਲਾਫ਼ ਬਣਦੀ ਕਾਰਵਾਈ ਕੀਤੀ ਜਾਵੇ।