ਪੰਜਾਬ

punjab

ETV Bharat / state

ਡੀਸੀ ਦੀ ਪਾਬੰਦੀ ਤੋਂ ਬਾਅਦ ਵੀ ਚੱਲ ਰਹੀ ਸੀ ਗ਼ੈਰ-ਕਾਨੂੰਨੀ ਮਾਈਨਿੰਗ, 8 ਕਾਬੂ - DC banned mining news

ਪਿੰਡ ਬੜੀ ਹਵੇਲੀ ਦੇ ਵਿੱਚ ਦਰਿਆ ਕੰਡੇ ਗ਼ੈਰ-ਕਾਨੂੰਨੀ ਮਾਈਨਿੰਗ ਚੱਲ ਰਹੀ ਸੀ। ਮਾਈਨਿੰਗ ਇੰਸਪੈਕਟਰ ਦੀ ਸਿਕਾਇਤ ਦੇ ਆਧਾਰ ਉੱਤੇ 8 ਲੋਕਾਂ ਨੂੰ ਕਾਬੂ ਕਰ ਲਿਆ ਗਿਆ ਹੈ।

ਫ਼ੋਟੋ

By

Published : Sep 17, 2019, 3:11 PM IST

Updated : Sep 17, 2019, 3:21 PM IST

ਰੂਪਨਗਰ: ਪੰਜਾਬ ਦੇ ਵਿੱਚ ਗੈਰ ਕਾਨੂੰਨੀ ਮਾਈਨਿੰਗ ਦਾ ਕੰਮ ਅਜੇ ਵੀ ਧੜੱਲੇ ਨਾਲ ਜਾਰੀ ਹੈ। ਤਾਜ਼ਾ ਮਾਮਲਾ ਰੂਪਨਗਰ ਦੇ ਪਿੰਡ ਬੜੀ ਹਵੇਲੀ ਦਾ ਹੈ ਜਿੱਥੇ ਰਾਤ ਦੇ ਹਨੇਰੇ ਦੇ ਵਿੱਚ ਨਾਜਾਇਜ਼ ਮਾਈਨਿੰਗ ਦਾ ਕਾਲਾ ਕਾਰੋਬਾਰ ਚੱਲ ਰਿਹਾ ਸੀ। ਇਸ ਮਾਮਲੇ ਵਿੱਚ ਰੂਪਨਗਰ ਪੁਲਿਸ ਨੇ ਅੱਠ ਲੋਕਾਂ ਵਿਰੁੱਧ ਮਾਮਲਾ ਦਰਜ ਕਰ ਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਅਤੇ ਤਫਤੀਸ਼ ਅਜੇ ਵੀ ਜਾਰੀ ਹੈ।

ਦੇਖੋ ਕਿਵੇਂ ਪਿੰਡ ਵਿੱਚ ਧੜੱਲੇ ਨਾਲ ਚੱਲ ਰਹੀ ਸੀ ਗੈਰ ਕਾਨੂੰਨੀ ਮਾਈਨਿੰਗ

ਜਾਣਕਾਰੀ ਮੁਤਾਬਕ ਪਿੰਡ ਵਿੱਚ ਪੈਂਦੇ ਦਰਿਆ ਵਿੱਚੋਂ ਕੁੱਝ ਲੋਕ ਦੇਰ ਰਾਤ ਹਨੇਰੇ ਦੇ ਵਿੱਚ ਗ਼ੈਰ-ਕਾਨੂੰਨੀ ਮਾਈਨਿੰਗ ਕਰ ਰਹੇ ਸਨ, ਜਦੋਂ ਇਸ ਮਾਈਨਿੰਗ ਦੀ ਜਾਣਕਾਰੀ ਪਿੰਡ ਦੇ ਲੋਕਾਂ ਨੂੰ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਸੂਚਨਾ ਦੇ ਦਿੱਤੀ। ਪੁਲਿਸ ਵੱਲੋਂ ਮੌਕੇ 'ਤੇ ਪਹੁੰਚ ਕੇ ਗੈਰ ਕਾਨੂੰਨੀ ਮਾਈਨਿੰਗ ਕਰ ਰਹੇ ਸਾਮਾਨ ਨੂੰ ਜਬਤ ਕਰ ਲਿਆ ਗਿਆ। ਇਸ ਜਬਤ ਕੀਤੇ ਸਮਾਨ ਵਿੱਚ ਜੇਸੀਬੀ ਮਸ਼ੀਨ, ਟਰੱਕ ਅਤੇ ਇੱਕ ਕਾਲੇ ਰੰਗ ਦੀ ਗੱਡੀ ਮੌਜੂਦ ਹੈ।

ਇਸ ਤੋਂ ਬਾਅਦ ਰੂਪਨਗਰ ਪੁਲਿਸ ਨੇ ਜੂਨੀਅਰ ਇੰਜੀਨੀਅਰ ਕਮ ਮਾਈਨਿੰਗ ਇੰਸਪੈਕਟਰ ਨਿਸ਼ਾਂਤ ਕੁਮਾਰ ਦੀ ਸ਼ਿਕਾਇਤ ਦੇ ਅਧਾਰ 'ਤੇ ਮਾਮਲਾ ਦਰਜ ਕਰ ਲਿਆ ਹੈ ਤੇ ਨਾਜਾਇਜ਼ ਮਾਈਨਿੰਗ ਕਰ ਰਹੇ ਅੱਠ ਲੋਕਾਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ।

ਦੱਸਣਯੋਗ ਹੈ ਕਿ ਰੂਪਨਗਰ ਦੇ ਡਿਪਟੀ ਕਮਿਸ਼ਨਰ ਵੱਲੋਂ 30 ਸਤੰਬਰ ਤੱਕ ਕਿਸੇ ਵੀ ਤਰ੍ਹਾਂ ਦੀ ਮਾਈਨਿੰਗ 'ਤੇ ਪੂਰਨ ਤੌਰ ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਪਰ ਇਸ ਦੇ ਬਾਵਜੂਦ ਵੀ ਜ਼ਿਲ੍ਹੇ ਵਿੱਚ ਚੋਰੀ ਚੁੱਪੇ ਗੈਰ ਕਾਨੂੰਨੀ ਮਾਈਨਿੰਗ ਦੀਆਂ ਖਬਰਾਂ ਅਕਸਰ ਸੁਰਖੀਆਂ ਦੇ ਵਿੱਚ ਆ ਰਹੀਆਂ ਹਨ।

Last Updated : Sep 17, 2019, 3:21 PM IST

ABOUT THE AUTHOR

...view details