ਰੂਪਨਗਰ: ਕਿਸੇ ਸ਼ਹਿਰ ਦੀ ਪਹਿਚਾਣ ਉਸ ਦੇ ਸੜਕੀ ਮਾਰਗ ਤੋਂ ਹੀ ਪਤਾ ਲੱਗਦੀ ਹੈ। ਰੂਪਨਗਰ ਦੀਆਂ ਸੜਕਾਂ ਦਾ ਹਾਲ ਬਹੁਤ ਮੰਦਾ ਹੈ ਅਤੇ ਲੋਕਾਂ ਨੂੰ ਇਨ੍ਹਾਂ ਟੁੱਟੀਆਂ ਸੜਕਾਂ ਕਰਕੇ ਬਹੁਤ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਸ਼ਹਿਰ ਦਾ ਬੇਲਾ ਚੌਂਕ ਰੋਡ ਹੋਵੇ ਚਾਹੇ ਕਾਲਜ ਰੋਡ ਹੋਵੇ ਚਾਹੇ ਬਾਈਪਾਸ ਰੋਡ ਹੋਵੇ ਚਾਹੇ ਜੀ ਐਸ ਸਟੇਟ ਰੋਡ ਹੋਵੇ ਚਾਹੇ ਪੁਰਾਣਾ ਬੱਸ ਅੱਡਾ ਰੋਡ ਹੋਵੇ ਹਰ ਪਾਸੇ ਦੀਆਂ ਸੜਕਾਂ ਟੁੱਟੀਆਂ ਹੋਈਆਂ ਹਨ ਜਿਨ੍ਹਾਂ ਦੇ ਵਿੱਚ ਵੱਡੇ-ਵੱਡੇ ਟੋਏ ਪਏ ਹੋਏ ਹਨ। ਕਈ ਸੜਕਾਂ 'ਤੇ ਸੀਵਰੇਜ ਦਾ ਪਾਣੀ ਖੜ੍ਹਾ ਹੋਣ ਕਰਕੇ ਲੋਕਾਂ ਨੂੰ ਬਹੁਤ ਤੰਗੀ ਹੋ ਰਹੀ ਹੈ। ਇਨ੍ਹਾਂ ਟੋਇਆਂ ਕਰਕੇ ਸੜਕਾਂ 'ਤੇ ਅਕਸਰ ਜਾਮ ਲੱਗੇ ਰਹਿੰਦੇ ਹਨ।