ਪੰਜਾਬ

punjab

ETV Bharat / state

ਕੈਪਟਨ ਸਾਬ ਭਵਿੱਖਬਾਣੀ ਛੱਡ, ਵਿਕਾਸ ’ਤੇ ਦੇਣ ਧਿਆਨ- ਦਲਜੀਤ ਸਿੰਘ ਚੀਮਾ - ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ

ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦੇਰ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੀਐੱਮ ਕੈਪਟਨ ਅਮਰਿੰਦਰ ਸਿਂਘ ’ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਲ 2022 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ-ਭਾਜਪਾ ਗੱਠਜੋੜ ਦੇ ਸਵਾਲ 'ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਕੈਪਟਨ ਸਾਹਬ ਨੂੰ ਭਵਿੱਖਬਾਣੀ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ

ਕੈਪਟਨ ਸਾਹਬ ਨੂੰ ਭਵਿੱਖਬਾਣੀ ਛੱਡ ਦੇਣਾ ਚਾਹੀਦਾ, ਵਿਕਾਸ ਦੇ ਕੰਮਾਂ ’ਤੇ ਧਿਆਨ- ਦਲਜੀਤ ਸਿੰਘ ਚੀਮਾ
ਕੈਪਟਨ ਸਾਹਬ ਨੂੰ ਭਵਿੱਖਬਾਣੀ ਛੱਡ ਦੇਣਾ ਚਾਹੀਦਾ, ਵਿਕਾਸ ਦੇ ਕੰਮਾਂ ’ਤੇ ਧਿਆਨ- ਦਲਜੀਤ ਸਿੰਘ ਚੀਮਾ

By

Published : Mar 26, 2021, 3:22 PM IST

ਸ੍ਰੀ ਅਨੰਦਪੁਰ ਸਾਹਿਬ:ਸਾਬਕਾ ਸਿੱਖਿਆ ਮੰਤਰੀ ਅਤੇ ਅਕਾਲੀ ਦਲ ਦੇ ਬੁਲਾਰੇ ਦਲਜੀਤ ਸਿੰਘ ਚੀਮਾ ਦੇਰ ਸ਼ਾਮ ਸ੍ਰੀ ਅਨੰਦਪੁਰ ਸਾਹਿਬ ਪਹੁੰਚੇ। ਇਸ ਦੌਰਾਨ ਉਨ੍ਹਾਂ ਨੇ ਸੀਐੱਮ ਕੈਪਟਨ ਅਮਰਿੰਦਰ ਸਿਂਘ ’ਤੇ ਸ਼ਬਦੀ ਹਮਲੇ ਕੀਤੇ। ਉਨ੍ਹਾਂ ਨੇ ਕਿਹਾ ਕਿ ਸਾਲ 2022 ਵਿਚ ਕੈਪਟਨ ਅਮਰਿੰਦਰ ਸਿੰਘ ਦੇ ਅਕਾਲੀ-ਭਾਜਪਾ ਗੱਠਜੋੜ ਦੇ ਸਵਾਲ 'ਤੇ ਬੋਲਦਿਆਂ ਚੀਮਾ ਨੇ ਕਿਹਾ ਕਿ ਕੈਪਟਨ ਸਾਹਬ ਨੂੰ ਭਵਿੱਖਬਾਣੀ ਛੱਡ ਕੇ ਆਪਣੇ ਕੰਮ ਵੱਲ ਧਿਆਨ ਦੇਣਾ ਚਾਹੀਦਾ ਹੈ ਕਿਉਂਕਿ ਉਨ੍ਹਾਂ ਨੂੰ ਪੰਜਾਬ ਦੇ ਲੋਕਾਂ ਨੇ ਬਹੁਤ ਵੱਡੀ ਜਿੰਮੇਦਾਰੀ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਇਹ ਵੀ ਕਿਹਾ ਕਿ ਸਾਲ 2022 ਵਿੱਚ ਕੀ ਹੋਣਾ ਹੈ ਕਿ ਇਹ ਕਿਸੇ ਨੂੰ ਪਤਾ ਨਹੀਂ ਹੈ, ਕੈਪਟਨ ਅਮਰਿੰਦਰ ਸਿੰਘ ਖ਼ੁਦ ਭਾਜਪਾ ਵਿਚ ਜਾਣਗੇ ਜਾਂ ਕੋਈ ਹੋਰ, ਅਜਿਹੀਆਂ ਬੇਕਾਰ ਚੀਜ਼ਾਂ ਵੱਲ ਧਿਆਨ ਦੇਣ ਦੀ ਬਜਾਏ, ਕੈਪਟਨ ਸਾਹਬ ਨੂੰ ਆਪਣੇ ਕੰਮ 'ਤੇ ਧਿਆਨ ਲਗਾਉਣਾ ਚਾਹੀਦਾ ਹੈ।

ਕੈਪਟਨ ਸਾਹਬ ਨੂੰ ਭਵਿੱਖਬਾਣੀ ਛੱਡ ਦੇਣਾ ਚਾਹੀਦਾ, ਵਿਕਾਸ ਦੇ ਕੰਮਾਂ ’ਤੇ ਧਿਆਨ- ਦਲਜੀਤ ਸਿੰਘ ਚੀਮਾ

ਡਾ. ਚੀਮਾ ਨੇ ਪ੍ਰਸ਼ਾਂਤ ਕਿਸ਼ੋਰ ’ਤੇ ਕਿਹਾ ਕਿ ਜਨਤਾ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਉਨ੍ਹਾਂ ਦੇ ਸਾਹਮਣੇ ਆਪਣਾ ਕੰਮ ਦਿਖਾਉਣਾ ਪੈ ਰਿਹਾ ਹੈ। ਸੁਨੀਲ ਜਾਖੜ ਨੂੰ ਆਪਣੇ ਰੁਤਬੇ ਦੀ ਇੱਜ਼ਤ ਦਾ ਖਿਆਲ ਰੱਖਣਾ ਚਾਹੀਦਾ ਹੈ ਅਤੇ ਉਨ੍ਹਾਂ ਨੂੰ ਤੁਰੰਤ ਅਸਤੀਫਾ ਦੇ ਦੇਣਾ ਚਾਹੀਦਾ ਹੈ. ਇਹ ਪਹਿਲਾ ਮੌਕਾ ਹੈ ਜਦੋਂ ਕਿਸੇ ਸਲਾਹਕਾਰ ਨੂੰ ਚੋਣ ਰਣਨੀਤੀ ਤਿਆਰ ਕਰਨ ਲਈ ਨਿਯੁਕਤ ਕੀਤਾ ਗਿਆ ਹੈ।

ਇਹ ਵੀ ਪੜੋ: ਭਾਰਤ ਬੰਦ: ਬਰਨਾਲਾ 'ਚ ਕਿਸਾਨਾਂ ਨੇ ਰੇਲਵੇ ਟ੍ਰੈਕ ਸਣੇ ਸਾਰੇ ਕੌਮੀ ਮਾਰਗ ਕੀਤੇ ਜਾਮ

ਕਿਸਾਨੀ ਅੰਦੋਲਨ ਤੇ ਡਾ. ਚੀਮਾ ਨੇ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਕਈ ਵਾਰ ਇਸ ਲਹਿਰ ਨੂੰ ਚੀਨ ਨਾਲ ਜੋੜ ਚੁੱਕੇ ਹਨ ਅਤੇ ਕਦੇ ਦੇਸ਼ ਦੀ ਸੁਰੱਖਿਆ ਨਾਲ, ਇਸੇ ਤਰ੍ਹਾਂ ਕੇਂਦਰ ਸਰਕਾਰ ਇਸ ਨੂੰ ਕਈ ਵਾਰ ਇਸ ਲਹਿਰ ਨੂੰ ਖਾਲਿਸਤਾਨ ਨਾਲ ਜੋੜ ਚੁੱਕੀ ਹੈ। ਜਦਕਿ ਪੰਜਾਬ ਦੇ ਮੁੱਖ ਮੰਤਰੀ ਹੋਣ ਦੇ ਨਾਤੇ ਉਨ੍ਹਾਂ ਦਾ ਫਰਜ਼ ਹੈ ਕਿ ਉਹ ਇਸ ਮਸਲੇ ਨੂੰ ਕੇਂਦਰ ਅਤੇ ਗ੍ਰਹਿ ਮੰਤਰੀ ਸਾਹਮਣੇ ਚੁੱਕਣ।

ABOUT THE AUTHOR

...view details