ਪੰਜਾਬ

punjab

ETV Bharat / state

ਦਲਜੀਤ ਚੀਮਾ ਨੇ ਸਾਧੇ ਪੰਜਾਬ ਸਰਕਾਰ 'ਤੇ ਤਿੱਖੇ ਵਾਰ ! - ਪ੍ਰੈੱਸ ਕਾਨਫਰੰਸ

ਸ਼੍ਰੋਂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਡਾ ਦਲਜੀਤ ਸਿੰਘ ਚੀਮਾ ਵੱਲੋਂ ਰੂਪਨਗਰ ਵਿਧਾਨ ਸਭਾ ਹਲਕੇ ਵਿੱਚ ਇੱਕ ਮੀਟਿੰਗ ਦੌਰਾਨ ਪੰਜਾਬ ਸਰਕਾਰ 'ਤੇ ਤਿੱਖੇ ਵਾਰ ਕਰਦੇ ਨਜ਼ਰ ਆਏ।

ਦਲਜੀਤ ਚੀਮਾ ਨੇ ਸਾਧੇ ਪੰਜਾਬ ਸਰਕਾਰ 'ਤੇ ਤਿੱਖੇ ਵਾਰ !
ਦਲਜੀਤ ਚੀਮਾ ਨੇ ਸਾਧੇ ਪੰਜਾਬ ਸਰਕਾਰ 'ਤੇ ਤਿੱਖੇ ਵਾਰ !

By

Published : Aug 27, 2021, 4:02 PM IST

ਰੂਪਨਗਰ:ਸ਼੍ਰੋਂਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮਾ ਰੂਪਨਗਰ ਵਿਧਾਨ ਸਭਾ ਹਲਕੇ ਵਿੱਚ ਇਕ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਪ੍ਰੈੱਸ ਵਾਰਤਾ ਵਿੱਚ ਉਨ੍ਹਾਂ ਦੇ ਨਾਲ ਬਹੁਜਨ ਸਮਾਜ ਪਾਰਟੀ ਦੀ ਜ਼ਿਲ੍ਹਾ ਪੱਧਰ ਦੀ ਲੀਡਰਸ਼ਿਪ ਮੌਜੂਦ ਸੀ।

ਇਸ ਪ੍ਰੈੱਸ ਵਾਰਤਾ ਦਾ ਮੁੱਖ ਮਕਸਦ ਬਹੁਜਨ ਸਮਾਜ ਪਾਰਟੀ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਇੱਕ ਵੱਡੀ ਰੈਲੀ ਕੀਤੀ ਜਾਂ ਰਹੀ ਹੈ। ਜਿਸ ਬਾਬਤ ਸ਼੍ਰੋਂਮਣੀ ਅਕਾਲੀ ਦਲ ਅਤੇ ਬਹੁਜਨ ਸਮਾਜ ਪਾਰਟੀ ਦੇ ਵਰਕਰਾਂ ਨੂੰ ਇਕੱਠਾ ਕਰਕੇ ਰਣਨੀਤੀ ਬਣਾਉਣ ਲਈ ਕੀਤੀ ਗਈ।

ਦਲਜੀਤ ਚੀਮਾ ਨੇ ਸਾਧੇ ਪੰਜਾਬ ਸਰਕਾਰ 'ਤੇ ਤਿੱਖੇ ਵਾਰ !
ਇਸ ਦੌਰਾਨ ਡਾ ਦਲਜੀਤ ਸਿੰਘ ਚੀਮਾ ਵੱਲੋਂ ਪੰਜਾਬ ਸਰਕਾਰ ਨੂੰ ਲੰਮੇ ਹੱਥੀਂ ਲਿਆ। ਡਾ ਚੀਮਾ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਜਿਹੜੇ ਮੰਤਰੀ ਹੁਣ ਇਸ ਵਕਤ ਕਹਿ ਰਹੇ ਹਨ ਕਿ ਸਰਕਾਰ ਵੱਲੋਂ ਕੰਮ ਨਹੀਂ ਕੀਤਾ ਗਿਆ। ਉਹ 4 ਸਾਲ ਮੌਜੂਦਾ ਸਰਕਾਰ ਦੇ ਵਿੱਤ ਮੰਤਰੀ ਰਹੇ ਹਨ। ਇਹ ਸਭ ਇੱਕ ਡਰਾਮਾ ਕੀਤਾ ਜਾ ਰਿਹਾ ਹੈ। ਲੋਕਾਂ ਦੀ ਅੱਖਾਂ ਦੇ ਵਿੱਚ ਧੂੜ ਪਾਈ ਜਾ ਰਹੀ ਹੈ। ਉਹੀ ਮੰਤਰੀ ਹੁਣ ਵੀ ਸਰਕਾਰ ਵਿੱਚ ਮੌਜੂਦ ਹਨ। ਜੇਕਰ ਕੰਮ ਪਹਿਲਾਂ ਨਹੀਂ ਕੀਤਾ ਜਾ ਰਿਹਾ ਸੀ ਤਾਂ ਉਨ੍ਹਾਂ ਵੱਲੋਂ ਪਹਿਲਾਂ ਕਿਉਂ ਨਹੀਂ ਅਵਾਜ ਚੁੱਕੀ ਗਈ।

ਇਹ ਵੀ ਪੜ੍ਹੋ:- ਕੀ AAP ਐਸਪੀ ਸਿੰਘ ਓਬਰਾਏ ਨੂੰ ਮੁੱਖ ਮੰਤਰੀ ਦਾ ਚਿਹਰਾ ਬਣਾਉਣ ਦੇ ਮੂਡ ‘ਚ ?

ABOUT THE AUTHOR

...view details