ਪੰਜਾਬ

punjab

ETV Bharat / state

ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਕਾਲੀ ਕਣਕ ਦੀ ਖੇਤੀ - ਕਾਲੀ ਕਣਕ ਦੀ ਖੇਤੀ

ਕਣਕ ਬਾਰੇ ਤਾਂ ਸਭਨੇ ਸੁਣਿਆ ਹੀ ਹੋਣਾ ਪਰ ਸ਼ਾਇਦ ਕਾਲੀ ਕਣਕ ਬਾਰੇ ਕਿਸੇ ਕਿਸੇ ਨੂੰ ਹੀ ਪਤਾ ਹੋਵੇ। ਅੱਜ ਅਸੀਂ ਕਾਲੀ ਕਣਕ ਬਾਰੇ ਦੱਸਣ ਜਾ ਰਹੇ ਹਨ ਜਿਸਨੂੰ ਨੰਗਲ ਦੇ ਪਿੰਡ ਜਾਂਦਲਾ 'ਚ ਇਕ ਨੌਜਵਾਨ ਕਿਸਾਨ ਅਕਸ਼ੈ ਨੱਢਾ ਨੇ ਉਗਾਇਆ ਹੈ। ਉਗਾਈ ਗਈ ਇਸ ਕਣਕ ਬਾਰੇ ਇਹ ਵੀ ਦੱਸਣਯੋਗ ਹੈ ਕਿ ਇਸ ਕਾਲੀ ਕਣਕ ਨੂੰ ਦੂਸਰੀ ਕਣਕ ਨਾਲੋਂ ਜ਼ਿਆਦਾ ਪੌਸ਼ਟਿਕ ਅਤੇ ਪ੍ਰੋਟੀਨ ਭਰਭੂਰ ਮਨਿਆ ਜਾਂਦਾ ਹੈ ਅਤੇ ਇਸ ਦਾ ਆਟਾ ਵੀ ਦੂਸਰੇ ਆਟਾ ਨਾਲੋਂ ਥੋੜਾ ਕਾਲੇਪਨ ਵਿੱਚ ਹੁੰਦਾ ਹੈ ਪਰ ਇਹ ਕਣਕ ਆਮ ਕਣਕ ਨਾਲੋਂ ਮੰਹਿਗੇ ਭਾਅ ਵਿਕਦੀ ਹੈ ਅਤੇ ਆਰਗੈਨਿਕ ਤਰੀਕੇ ਨਾਲ ਉਗਾਈ ਜਾਂਦੀ ਹੈ।

ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਕਾਲੀ ਕਣਕ ਦੀ ਖੇਤੀ
ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਕਾਲੀ ਕਣਕ ਦੀ ਖੇਤੀ

By

Published : Apr 4, 2021, 5:53 PM IST

ਰੋਪੜ : ਕਣਕ ਬਾਰੇ ਤਾਂ ਸਭਨੇ ਸੁਣਿਆ ਹੀ ਹੋਣਾ ਪਰ ਸ਼ਾਇਦ ਕਾਲੀ ਕਣਕ ਬਾਰੇ ਕਿਸੇ ਕਿਸੇ ਨੂੰ ਹੀ ਪਤਾ ਹੋਵੇ। ਅੱਜ ਅਸੀਂ ਕਾਲੀ ਕਣਕ ਬਾਰੇ ਦੱਸਣ ਜਾ ਰਹੇ ਹਨ ਜਿਸਨੂੰ ਨੰਗਲ ਦੇ ਪਿੰਡ ਜਾਂਦਲਾ 'ਚ ਇਕ ਨੌਜਵਾਨ ਕਿਸਾਨ ਅਕਸ਼ੇ ਨੱਢਾ ਨੇ ਉਗਾਇਆ ਹੈ। ਉਗਾਈ ਗਈ ਇਸ ਕਣਕ ਬਾਰੇ ਇਹ ਵੀ ਦੱਸਣਯੋਗ ਹੈ ਕਿ ਇਸ ਕਾਲੀ ਕਣਕ ਨੂੰ ਦੂਸਰੀ ਕਣਕ ਨਾਲੋਂ ਜ਼ਿਆਦਾ ਪੌਸ਼ਟਿਕ ਅਤੇ ਪ੍ਰੋਟੀਨ ਭਰਭੂਰ ਮਨਿਆ ਜਾਂਦਾ ਹੈ ਅਤੇ ਇਸ ਦਾ ਆਟਾ ਵੀ ਦੂਸਰੇ ਆਟਾ ਨਾਲੋਂ ਥੋੜਾ ਕਾਲੇਪਨ ਵਿੱਚ ਹੁੰਦਾ ਹੈ ਪਰ ਇਹ ਕਣਕ ਆਮ ਕਣਕ ਨਾਲੋਂ ਮੰਹਿਗੇ ਭਾਅ ਵਿਕਦੀ ਹੈ ਅਤੇ ਆਰਗੈਨਿਕ ਤਰੀਕੇ ਨਾਲ ਉਗਾਈ ਜਾਂਦੀ ਹੈ।

ਪੌਸ਼ਟਿਕ ਅਤੇ ਪ੍ਰੋਟੀਨ ਨਾਲ ਭਰਪੂਰ ਕਾਲੀ ਕਣਕ ਦੀ ਖੇਤੀ

ਇਸ ਬਾਰੇ ਅਸੀਂ ਜਦੋਂ ਨੌਜਵਾਨ ਕਿਸਾਨ ਅਕਸ਼ੈ ਨੱਢਾ ਨਾਲ ਗੱਲ ਕੀਤੀ ਤਾ ਉਨ੍ਹਾਂ ਕਿਹਾ ਕਿ ਜਿਵੇਂ ਅੱਜ ਕਲ੍ਹ ਕੀਟਨਾਸ਼ਕ ਦਵਾਈਆਂ ਲਗਾਉਣ ਦੇ ਬਾਵਜੂਦ ਬਿਮਾਰੀਆਂ ਬਹੁਤ ਵੱਧ ਰਹੀਆਂ ਹੈ ਤਾ ਅਸੀਂ ਕੁਛ ਹਟ ਕੇ ਬੀਜਣ ਬਾਰੇ ਸੋਚਿਆ। ਅਸੀ ਨੈੱਟ 'ਤੇ ਛਾਣਬੀਣ ਕੀਤੀ ਤਾ ਸਾਨੂੰ ਕਾਲੀ ਕਣਕ ਬਾਰੇ ਪਤਾ ਲੱਗਾ। ਅਸੀ ਇਸ ਨੂੰ ਬੀਜਣ ਤਾ ਮੰਨ ਬਣਾਇਆ ਤੇ ਅਸੀ ਹਰਿਆਣਾ ਦੇ ਫ਼ੂਡ ਅਤੇ ਸਪਲਾਈ ਅਫਸਰ ਡਾਕਟਰ ਨਰਿੰਦਰ ਨਾਲ ਗੱਲ ਕੀਤੀ। ਉਨ੍ਹਾਂ ਨੇ ਹਰਿਆਣਾ ਤੋਂ ਸਾਨੂੰ ਬੀਜ ਉਪਲਬਦ ਕਰਵਾ ਦਿੱਤਾ। ਫਿਲਹਾਲ ਅਸੀਂ 6 ਕਨਾਲ ਵਿੱਚ ਹੀ ਇਸ ਨੂੰ ਬੀਜਿਆ ਹੈ ਅਗਰ ਫਾਇਦਾ ਹੋਇਆ ਤਾਂ ਅਗਲੀ ਬਾਰ ਹੋਰ ਜ਼ਿਆਦਾ ਬੀਜਣ ਦੀ ਸੋਚਾਂਗੇ ।

ਉਨ੍ਹਾਂ ਕਿਹਾ ਕਿ ਇਸ ਵਿਚ ਦੇਸੀ ਆਰਗੈਨਿਕ ਖਾਦ ਹੀ ਪੈਂਦੀ ਹੈ ਤੇ ਥੋੜ੍ਹੀ ਪਾਣੀ ਦੀ ਮਾਤਰਾ ਵੀ ਵੱਧ ਜਾਂਦੀ ਹੈ। ਇਸ ਨੂੰ ਦੇਖਣ ਕਾਫੀ ਲੋਕ ਆ ਰਹੇ ਹਨ। ਜਦੋਂ ਉਨ੍ਹਾਂ ਤੋਂ ਇਸ ਨੂੰ ਵੇਚਣ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਇਸ ਦੀ ਹਰਿਆਣਾ ਅਤੇ ਚੰਡੀਗੜ੍ਹ ਖੇਤਰ ਵਿੱਚ ਮੰਡੀ ਹੈ ਪਰ ਪੰਜਾਬ ਵਿੱਚ ਇਸ ਦੀ ਮੰਡੀ ਨਹੀਂ ਹੈ।

ਉਨ੍ਹਾਂ ਸਰਕਾਰ ਨੂੰ ਅਪੀਲ ਵੀ ਕੀਤੀ ਹੈ ਪੰਜਾਬ ਸਰਕਾਰ ਵੀ ਇਸ ਕਾਲੀ ਕਣਕ ਨੂੰ ਬੀਜਣ ਲਈ ਕਿਸਾਨਾਂ ਨੂੰ ਪ੍ਰੇਰਿਤ ਕਰੇ ਅਤੇ ਇਥੇ ਹੀ ਮੰਡੀਕਰਨ ਦੀ ਸੁਵਿਧਾ ਦਿਤੀ ਜਾਵੇ। ਕਿਸਾਨਾਂ ਨੂੰ ਵੀ ਅਪੀਲ ਕੀਤੀ ਹੈ ਕਿ ਇਸ ਕਾਲੀ ਕਣਕ ਵੀ ਬੀਜ ਕੇ ਵੱਧ ਮੁਨਾਫ਼ਾ ਕਮਾਇਆ ਜਾ ਸਕਦਾ ਹੈ ਕਿਉਂਕਿ ਇਹ ਦੂਜੀ ਕਣਕ ਨਾਲੋਂ ਮੰਹਿਗੇ ਭਾਅ ਵਿਕਦੀ ਹੈ ਅਤੇ ਜਿਆਦਾ ਪੋਸ਼ਟਿਕ ਵੀ ਹੈ।

ABOUT THE AUTHOR

...view details