ਰੂਪਨਗਰ: ਸ਼ਹਿਰ ਨੂੰ ਕੋਰੋਨਾ ਮਹਾਂਮਾਰੀ ਦੌਰਾਨ ਵੱਡੀ ਸੁਵਿਧਾ ਮਿਲ ਗਈ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਦੇ ਸਹਿਯੋਗ ਦੇ ਨਾਲ 25 ਬੈੱਡਾਂ ਦਾ ਕੋਵੈਡ ਸੈਂਟਰ ਤਿਆਰ ਕੀਤਾ ਹੈ। ਉਹ ਕੋਵਿਡ ਸੈਂਟਰ ਗੁਰਦੁਆਰਾ ਭੱਠਾ ਸਾਹਿਬ ਵਿੱਚ ਤਿਆਰ ਕੀਤਾ ਗਿਆ ਜਿਥੇ 25 ਬੈੱਡ ਲਗਾਏ ਗਏ ਨਾਲ ਹੀ 10 ਆਕਸੀਜਨ ਕੰਸੇਨਟ੍ਰੇਟਰ ਲਗਾਏ ਗਏ ਹਨ।
ਗੁਰਦੁਆਰਾ ਸ੍ਰੀ ਭੱਠਾ ਸਾਹਿਬ ’ਚ ਤਿਆਰ ਕੀਤਾ ਕੋਵਿਡ ਕੇਅਰ ਸੈਂਟਰ - coronavirus update in Rupnagar
ਰੂਪਨਗਰ ’ਚ ਕੋਰੋਨਾ ਮਹਾਂਮਾਰੀ ਦੌਰਾਨ ਗੁਰਦੁਆਰਾ ਭੱਠਾ ਸਾਹਿਬ ਵਿੱਚ ਕੋਵਿਡ ਸੈਂਟਰ ਤਿਆਰ ਕੀਤਾ ਗਿਆ ਜਿਥੇ 25 ਬੈੱਡ ਲਗਾਏ ਗਏ ਹਨ।
ਇਹ ਵੀ ਪੜੋ: ਹਰਿਆਣਾ ‘ਚ ਚਿੱਟੀ ਫੰਗਸ ਦੀ ਦਸਤਕ,ਦੋ ਮਹਿਲਾਵਾਂ ਆਈਆਂ ਚਪੇਟ ‘ਚ
ਇਸ ਮੌਕੇ ਡਾ. ਦਲਜੀਤ ਸਿੰਘ ਚੀਮਾ ਸਾਬਕਾ ਸਿੱਖਿਆ ਮੰਤਰੀ ਪੰਜਾਬ ਨੇ ਕਿਹਾ ਕਿ ਕੋਰੋਨਾ ਮਹਾਂਮਾਰੀ ਦੇ ਅੰਤ ਦੇ ਲਈ ਇਹੋ ਜਿਹੇ ਉਪਰਾਲੇ ਬਹੁਤ ਜ਼ਰੂਰੀ ਹਨ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨਾਲ ਆਲ ਇੰਡੀਆ ਮੈਡੀਕਲ ਇੰਸਟੀਚਿਊਟ ਵਧਾਈ ਦਾ ਪਾਤਰ ਹੈ ਜਿਸਨੇ 10 ਤੋਂ ਵੱਧ ਵਿਸ਼ੇਸ਼ ਉੱਘੇ ਡਾਕਟਰਾਂ ਸਮੇਤ ਨਰਸਾਂ ਮੁਹੱਈਆ ਕਰਾਈਆਂ ਹਨ। ਉਨ੍ਹਾਂ ਨੇ ਕਿਹਾ ਹੈ ਕਿ ਇਹ ਸੈਂਟਰ ਲੋਕਾਂ ਦੀ ਜਾਨ ਬਚਾਉਣ ਦੇ ਲਈ ਕਾਰਗਰ ਸਿੱਧ ਹੋਵੇਗਾ।
ਇਹ ਵੀ ਪੜੋ: ਸ਼੍ਰੋਮਣੀ ਕਮੇਟੀ ਨੇ ਗੁਰੂ ਨਾਨਕ ਕਾਲਜ ’ਚ ਸਥਾਪਿਤ ਕੀਤਾ ਕੋਵਿਡ ਸੈਂਟਰ