ਰੂਪਨਗਰ: ਜ਼ਿਲ੍ਹੇ ਦੇ ਪਿੰਡ ਚਤਾਮਲੀ ਦੀ ਸਰਪੰਚਨੀ ਤੇ ਉਸ ਦੇ ਬੇਟੇ 'ਚ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ। ਇਹ ਦੋਵੇਂ ਮਾਂ-ਪੁੱਤਰ ਰੂਪਨਗਰ ਦੇ ਸਰਕਾਰੀ ਹਸਪਤਾਲ ਦੇ ਵਿੱਚ ਜ਼ੇਰ-ਏ-ਇਲਾਜ ਹਨ।
ਕੋਵਿਡ-19: ਰੂਪਨਗਰ 'ਚ ਦੋ ਹੋਰ ਕੋਰੋਨਾ ਪੌਜ਼ੀਟਿਵ ਮਾਮਲੇ ਆਏ ਸਾਹਮਣੇ - covid-19
ਰੂਪਨਗਰ ਜ਼ਿਲ੍ਹੇ ਦੇ ਵਿੱਚ ਕਰੋਨਾ ਵਾਇਰਸ ਨੇ ਦਸਤਕ ਦੇ ਦਿੱਤੀ ਹੈ ਦੋ ਨਵੇਂ ਮਾਮਲੇ ਕਰੋਨਾ ਪੋਜਟਿਵ ਆਏ ਹਨ ਅਤੇ ਰੂਪਨਗਰ ਦੇ ਵਿੱਚ ਹੁਣ ਕਰੋਨਾ ਦੇ ਮਰੀਜਾਂ ਦੀ ਗਿਣਤੀ ਤਿੰਨ ਹੋ ਗਈ ਹੈ ।
ਕੋਵਿਡ-19 : ਰੂਪਨਗਰ 'ਚ ਦੋ ਹੋਰ ਕੋਰੋਨਾ ਪੌਜ਼ੀਟਿਵ ਮਾਮਲੇ ਆਏ ਸਾਹਮਣੇ, ਜ਼ਿਲ੍ਹੇ 'ਚ ਗਿਣਤੀ ਹੋਈ 3
ਜ਼ਿਕਰਯੋਗ ਹੈ ਕਿ ਉਕਤ ਸਰਪੰਚਨੀ ਦਾ ਪਤੀ ਪਹਿਲਾਂ ਤੋਂ ਹੀ ਕੋਰੋਨਾ ਪੌਜ਼ੀਟਿਵ ਹੈ ਤੇ ਚੰਡੀਗੜ੍ਹ ਪੀਜੀਆਈ ਦੇ ਵਿੱਚ ਦਾਖਲ ਹੈ। ਸਿਹਤ ਮਹਿਕਮੇ ਵੱਲੋਂ ਇਸ ਪਰਿਵਾਰ ਦੇ ਸੱਤ ਮੈਂਬਰਾਂ ਦੇ ਕੋਰੋਨਾ ਦੇ ਟੈਸਟ ਚੰਡੀਗੜ੍ਹ ਪੀਜੀਆਈ ਭੇਜੇ ਗਏ ਸਨ। ਜਿਨ੍ਹਾਂ ਵਿੱਚੋਂ ਚਾਰ ਮਰੀਜ਼ ਕੋਰੋਨਾ ਨੈਗਟਿਵ ਪਾਏ ਗਏ ਹਨ। ਰੂਪਨਗਰ ਦੇ ਸਿਵਲ ਸਰਜਨ ਐਚਐਨ ਸ਼ਰਮਾ ਨੇ ਇਹ ਜਾਣਕਾਰੀ ਈਟੀਵੀ ਭਾਰਤ ਨਾਲ ਫੋਨ ਤੇ ਸਾਂਝੀ ਕੀਤੀ।
(ਵਧੇਰੇ ਵੇਰਵਿਆਂ ਦੀ ਉਡੀਕ )