ਰੂਪਨਗਰ: ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੀੜਤ 55 ਵਰ੍ਹਿਆਂ ਦੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਮੌਤ ਨਾਲ ਰੂਪਨਗਰ ਜ਼ਿਲ੍ਹੇ ਵਿੱਚ ਪਹਿਲੀ ਕੋੋਰੋਨਾ ਕਾਰਨ ਮੌਤ ਹੋਈ ਹੈ। ਇਹ ਵਿਅਕਤੀ ਰੂਪਨਗਰ ਜ਼ਿਲ੍ਹੇ ਦੇ ਪਿੰਡ ਚਤਾਮਲੀ ਦਾ ਵਾਸੀ ਸੀ ਜੋ ਤਹਿਸੀਲ ਮੋਰਿੰਡਾ ਦੇ ਵਿੱਚ ਪੈਂਦਾ ਹੈ।
ਕੋਵਿਡ-19: ਰੂਪਨਗਰ ਜ਼ਿਲ੍ਹੇ 'ਚ ਹੋਈ ਪਹਿਲੀ ਮੌਤ, ਪੰਜਾਬ 'ਚ ਮੌਤਾਂ ਦੀ ਗਿਣਤੀ ਹੋਈ 10 - curfew in punjab
ਰੂਪਨਗਰ ਜ਼ਿਲ੍ਹੇ ਦੇ ਪਹਿਲੇ ਕੋਰੋਨਾ ਪੀੜਤ 55 ਵਰ੍ਹਿਆਂ ਦੇ ਵਿਅਕਤੀ ਦੀ ਇਲਾਜ ਦੌਰਾਨ ਮੌਤ ਹੋ ਗਈ ਹੈ। ਇਸ ਮੋਤ ਨਾਲ ਰੂਪਨਗਰ ਜ਼ਿਲ੍ਹੇ ਵਿੱਚ ਪਹਿਲੀ ਕੋੋਰੋਨਾ ਕਾਰਨ ਮੌਤ ਹੋਈ ਹੈ।
ਇਹ ਵਿਅਕਤੀ ਚੰਡੀਗੜ੍ਹ ਦੇ ਸੈਕਟਰ 16 ਦੇ ਸਰਕਾਰੀ ਬਹੁ-ਸਹੂਲਤੀ ਹਸਪਤਾਲ ਵਿੱਚ ਜ਼ੇਰ-ਏ- ਇਲਾਜ ਸੀ। ਇਸ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਪੀੜਤ ਨੂੰ ਚੰਡੀਗੜ੍ਹ ਦੇ ਪੀਜੀਆਈ ਵਿੱਚ ਰੈਫਰ ਕਰ ਦਿੱਤਾ ਗਿਆ ਸੀ। ਜਿੱਥੇ ਦੇਰ ਰਾਤ ਉਸ ਦੀ ਕਰੋਨਾ ਦੇ ਨਾਲ ਮੌਤ ਹੋ ਗਈ ਹੈ। ਪੰਜਾਬ ਸਰਕਾਰ ਦੇ ਉੱਚ ਅਧਿਕਾਰੀਆਂ ਨੇ ਇਹ ਜਾਣਕਾਰੀ ਟਵਿੱਟਰ ਰਾਹੀਂ ਸਾਂਝੀ ਕੀਤੀ।
ਜ਼ਿਕਰਯੋਗ ਹੈ ਮ੍ਰਿਤਕ ਵਿਅਕਤੀ ਦੀ ਘਰ ਵਾਲੀ ਅਤੇ ਉਸ ਦਾ ਬੇਟਾ ਵੀ ਕਰੋਨਾ ਤੋਂ ਪੀੜਤ ਹਨ ਜੋ ਰਾਜਪੁਰਾ ਦੇ ਗਿਆਨ ਸਾਗਰ ਹਸਪਤਾਲ ਦੇ ਵਿੱਚ ਜੇਰੇ ਇਲਾਜ ਹਨ। ਪੰਜਾਬ ਦੇ ਵਿੱਚ ਕੋਰੋਨਾ ਪੀੜਤਾਂ ਦੇ ਮਾਮਲੇ ਲਗਾਤਾਰ ਵਧਦੇ ਜਾ ਰਹੇ ਹਨ, ਜਿਸ ਪੰਜਾਬ ਦੇ ਵਿੱਚ ਇਹ 10 ਵੀਂ ਮੌਤ ਹੋਈ ਹੈ ਉਧਰ ਦੂਜੇ ਪਾਸੇ ਪੰਜਾਬ ਦੇ ਵਿੱਚ ਕੋਰੋਨਾ ਦੀ ਮਹਾਂਮਾਰੀ ਨੂੰ ਵੱਧਣ ਤੋਂ ਰੋਕਣ ਵਾਸਤੇ ਸੂਬੇ ਦੇ ਵਿੱਚ ਲਗਾਤਾਰ ਕਰਫਿਊ ਜਾਰੀ ਹੈ ।