ਰੂਪਨਗਰ : ਵਿਸ਼ਵ ਭਰ ਦੇ ਲੋਕ ਕੋਰੋਨਾ ਵਾਇਰਸ ਨਾਲ ਜੂਝ ਰਹੇ ਹਨ। ਕੋਰੋਨਾ ਮਹਾਂਮਾਰੀ ਨੂੰ ਫੈਲਣ ਤੋਂ ਰੋਕਣ ਲਈ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਸੀ ਅਤੇ ਇਸ ਦੌਰਾਨ ਸਾਰੇ ਕਾਰੋਬਾਰ ਠੱਪ ਪਏ ਸਨ। ਲੌਕਡਾਊਨ ਦੌਰਾਨ ਰੂਪਨਗਰ ਵਿੱਚ ਵੀ ਪਿਛਲੇ ਦਿਨੀਂ ਲਗਾਤਾਰ ਕਾਰੋਬਾਰ, ਸਨਅਤ ਅਤੇ ਕਈ ਹੋਰ ਅਦਾਰੇ ਬੰਦ ਹੋਣ ਕਾਰਨ ਬੇਰੁਜ਼ਗਾਰੀ 'ਚ ਵਾਧਾ ਹੋਇਆ ਹੈ।
ਲੌਕਡਾਊਨ ਦੇ ਚਲਦਿਆਂ ਰੂਪਨਗਰ 'ਚ ਵਧੀ ਬੇਰੁਜ਼ਗਾਰੀ - ਕੋਰੋਨਾ ਵਾਇਰਸ
ਕੋਰੋਨਾ ਵਾਇਰਸ ਕਾਰਨ ਦੇਸ਼ ਭਰ 'ਚ ਲੌਕਡਾਊਨ ਕੀਤਾ ਗਿਆ ਸੀ। ਲੌਕਡਾਊਨ ਦੇ ਦੌਰਾਨ ਸਾਰੇ ਕਾਰੋਬਾਰ ਪੂਰੀ ਤਰ੍ਹਾਂ ਬੰਦ ਹੋਣ ਦੇ ਚਲਦੇ ਰੂਪਨਗਰ ਵਿਖੇ ਬੇਰੁਜ਼ਗਾਰੀ 'ਚ ਵਾਧਾ ਹੋਇਆ ਹੈ।
![ਲੌਕਡਾਊਨ ਦੇ ਚਲਦਿਆਂ ਰੂਪਨਗਰ 'ਚ ਵਧੀ ਬੇਰੁਜ਼ਗਾਰੀ Unemployment increased in Rupnagar during lockdown](https://etvbharatimages.akamaized.net/etvbharat/prod-images/768-512-7568063-thumbnail-3x2-rupnagar.jpg)
ਇਸ ਬਾਰੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਰੂਪਨਗਰ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਅਧਿਕਾਰੀ ਰਵਿੰਦਰਪਾਲ ਸਿੰਘ ਨੇ ਦੱਸਿਆ ਕਿ ਲੌਕਡਾਊਨ ਦੌਰਾਨ ਬੇਰੁਜ਼ਗਾਰੀ 'ਚ ਵਾਧਾ ਹੋਇਆ ਹੈ। ਉਨ੍ਹਾਂ ਕੋਲ ਹੁਣ ਤੱਕ ਤਕਰੀਬਨ ਛੇ ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਦਾ ਡਾਟਾ ਇੱਕਠਾ ਹੋਇਆ ਹੈ ਜੋ ਕਿ ਲੇਬਰ ਨਾਲ ਸਬੰਧਤ ਹਨ। ਇਨ੍ਹਾਂ ਚੋਂ ਇੱਕ ਹਜ਼ਾਰ ਪੜ੍ਹੇ-ਲਿੱਖੇ ਨੌਜਵਾਨਾਂ ਦਾ ਡਾਟਾ ਜ਼ਿਲ੍ਹਾ ਰੁਜ਼ਗਾਰ ਦਫ਼ਤਰ ਦੇ ਵਿੱਚ ਦਰਜ ਕੀਤਾ ਗਿਆ ਹੈ।
ਰਵਿੰਦਰਪਾਲ ਨੇ ਦੱਸਿਆ ਕਿ ਪੜ੍ਹੇ- ਲਿਖੇ ਬੇਰੁਜ਼ਗਾਰਾਂ ਨੂੰ ਵਰਚੁਅਲ ਰੁਜ਼ਗਾਰ ਮੇਲੇ ਰਾਹੀਂ ਨੌਕਰੀਆਂ ਦਿੱਤੀਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਮੌਜੂਦਾ ਸਮੇਂ 'ਚ ਖੇਤੀਬਾੜੀ ਦੇ ਕੰਮਾਂ ਲਈ ਲੇਬਰ ਦਾ ਕੰਮ ਕਰਨ ਵਾਲਿਆਂ ਦੀ ਮੰਗ ਜਿਆਦਾ ਹੈ। ਉਨ੍ਹਾਂ ਕਿਹਾ ਕਿ ਲੇਬਰ ਨਾਲ ਸਬੰਧਤ ਬੇਰੁਜ਼ਗਾਰ ਲੋਕਾਂ ਨੂੰ ਉਹ ਫਾਰਮਿੰਗ ਤੇ ਠੇਕੇਦਾਰਾਂ ਰਾਹੀਂ ਕੰਮ ਦਵਾਉਣ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।