ਪੰਜਾਬ

punjab

ETV Bharat / state

corona vaccine: ਰੂਪਨਗਰ ਵਿਚ ਵੈਕਸੀਨ ਦੀ ਘਾਟ

ਰੂਪਨਗਰ ਦੇ ਸਰਕਾਰੀ ਸਕੂਲ ਵਿਚ ਵੈਕਸੀਨ ਸੈਂਟਰ ਵਿਚ ਪਿੱਛਲੇ ਚਾਰ ਦਿਨਾਂ ਤੋਂ ਵੈਕਸੀਨ (corona vaccine)ਨਹੀਂ ਆਈ ਹੈ।ਇਸ ਮੌਕੇ ਸਥਾਨਕ ਲੋਕਾਂ ਨੇ ਸਰਕਾਰ ਨੂੰ ਵੈਕਸੀਨ (vaccine) ਭੇਜਣ ਦੀ ਅਪੀਲ ਕੀਤੀ ਹੈ।

ਰੂਪਨਗਰ ਵਿਚ ਵੈਕਸੀਨ ਦੀ ਘਾਟ
ਰੂਪਨਗਰ ਵਿਚ ਵੈਕਸੀਨ ਦੀ ਘਾਟ

By

Published : May 30, 2021, 8:09 PM IST

ਰੂਪਨਗਰ:ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਬਣੇ ਵੈਕਸੀਨ ਸੈਂਟਰ (Vaccine Center)ਦੇ ਵਿਚ ਪਿਛਲੇ ਚਾਰ ਦਿਨਾਂ ਤੋਂ ਕੋਵਾਸ਼ੀਲਡ ਵੈਕਸੀਨ(Covishield vaccine ) ਨਾ ਆਉਣ ਕਾਰਨ ਕੋਰੋਨਾ ਦੀ ਵੈਕਸੀਨੇਸ਼ਨ ਨਹੀਂ ਹੋ ਰਹੀ ਹੈ।ਸਿਹਤ ਮਹਿਕਮੇ ਵੱਲੋਂ ਕੋਵਾਸ਼ੀਲਡ ਵੈਕਸੀਨ 45 ਸਾਲ ਤੋਂ ਉੱਪਰ ਦੇ ਵਿਅਕਤੀਆਂ ਨੂੰ ਲਗਾਈ ਜਾਂਦੀ ਹੈ ਪਰ ਪਿਛਲੇ ਚਾਰ ਦਿਨਾਂ ਤੋਂ ਇਹ ਵੈਕਸੀਨ ਨਾ ਆਉਣ ਕਾਰਨ ਇਸ ਕੈਟਾਗਰੀ ਦੇ ਵਿੱਚ ਆਉਂਦੇ ਵਿਅਕਤੀਆਂ ਦੇ ਕੋਰੋਨਾ ਵੈਕਸੀਨੇਸ਼ਨ ਨਹੀਂ ਹੋ ਰਹੀ ਹੈ।

corona vaccine: ਰੂਪਨਗਰ ਵਿਚ ਵੈਕਸੀਨ ਦੀ ਘਾਟ

ਇਸ ਮੌਕੇ ਸਥਾਨਕ ਆਪ ਆਗੂ ਸੰਦੀਪ ਜੋਸ਼ੀ ਨੇ ਪੰਜਾਬ ਸਰਕਾਰ ਉਤੇ ਨਿਸ਼ਾਨੇ ਸਾਧਦੇ ਹੋਏ ਕਿਹਾ ਹੈ ਕਿ ਕੋਰੋਨਾ ਵਾਇਰਸ ਵਿਚ ਪੰਜਾਬ ਸਰਕਾਰ ਤੋਂ ਪੁਖਤੇ ਪ੍ਰਬੰਧ ਨਹੀਂ ਹੋ ਸਕੇ ਹਨ।ਸੰਦੀਪ ਜੋਸ਼ੀ ਨੇ ਕਿਹਾ ਹੈ ਕਿ ਕੈਪਟਨ ਸਰਕਾਰ ਨੇ ਜਨਤਾ ਦੇ ਨਾਲ ਕਿੰਨੇ ਵਾਅਦੇ ਕੀਤੇ ਸਨ ਪਰ ਉਨ੍ਹਾਂ ਵੱਲੋਂ ਇਕ ਵੀ ਵਾਅਦਾ ਪੂਰਾ ਨਹੀਂ ਕੀਤਾ ਜਾ ਰਿਹਾ ਵੈਕਸੀਨ ਕੇਂਦਰਾਂ ਦੇ ਵਿਚ ਦਵਾਈ ਮੁੱਕੀ ਹੋਈ ਹੈ।ਉਨ੍ਹਾਂ ਨੇ ਕੈਪਟਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਦਵਾਈਆਂ ਜਲਦ ਮੁਹੱਈਆ ਕਰਵਾਈ ਜਾਵੇ।

ਇਹ ਵੀ ਪੜੋ:Balance sheet Issue: ਨਿੱਜੀ ਸਕੂਲਾਂ ਨੂੰ ਬੈਲੇਂਸ ਸ਼ੀਟ ਵੈੱਬਸਾਈਟ ’ਤੇ ਜਾਰੀ ਕਰਨੀ ਹੋਵੇਗੀ: ਹਾਈ ਕੋਰਟ

ABOUT THE AUTHOR

...view details