ਰੂਪਨਗਰ : ਲੰਮੇਂ ਸਮੇਂ ਤੋਂ ਆਪਣੀਆਂ ਹੱਕੀਂ ਮੰਗਾਂ ਲਈ ਸੜਕਾਂ 'ਤੇ ਉਤਰੇ ਵੱਖ ਵੱਖ ਵਰਗਾਂ ਦੇ ਕਰਮਚਾਰੀਆਂ ਵੱਲੋਂ ਸੂਬਾ ਸਰਕਾਰ ਖਿਲਾਫ ਮੋਰਚੇ ਖੋਲ੍ਹੇ ਜਾ ਰਹੇ ਹਨ , ਇਹਨਾਂ ਵਿਚ ਹੀ ਹੁਣ ਨਾਮ ਜੁੜਿਆ ਹੈ ਰੂਪਨਗਰ ਦੇ ਸਿਵਿਲ ਹਸਪਤਾਲ ਦੇ ਠੇਕਾ ਕਰਮਚਾਰੀਆਂ ਦਾ। ਜਿੰਨਾ ਵੱਲੋਂ ਪਿਛਲੇ ਮਹੀਨੇ ਤੋਂ ਤਨਖਾਹ ਨਾ ਮਿਲਣ ਕਰਕੇ ਰੋਸ ਜਤਾਇਆ ਜਾ ਰਿਹਾ ਹੈ। ਠੇਕਾ ਕਰਮਚਾਰੀਆਂ ਦਾ ਕਹਿਣਾ ਹੈ ਕਿ ਇਕ ਤਾਂ ਓਹਨਾ ਨੂੰ ਨਾ ਤਾਂ ਕਦੇ ਪੱਕਾ ਕਰਨ ਦੀ ਗੱਲ ਉਤੇ ਹਾਮੀ ਭਰੀ ਗਈ ਹੈ ਤੇ ਨਾ ਹੀ ਹੁਣ ਸਮੇਂ 'ਤੇ ਤਨਖਾਹਾਂ ਦਿੱਤੀਆਂ ਜਾਂਦੀਆਂ ਹਨ। ਜਿਸ ਕਾਰਨ ਉਹਨਾਂ ਦਾ ਘਰ ਦਾ ਗੁਜਰ ਬਸਰ ਕਰਨਾ ਔਖਾ ਹੋ ਰਿਹਾ ਹੈ।
ਹਸਪਤਾਲ ਦੇ ਲੋਕਲ ਫੰਡ :ਇਸੇ ਤਹਿਤ ਰੂਪਨਗਰ ਸਿਵਲ ਹਸਪਤਾਲ 'ਚ ਕੰਟਰੈਕਟ ਉੱਤੇ ਕੰਮ ਰਹੇ ਵਰਕਰਾਂ ਨੇ ਕੀਤੀ ਪੰਜਾਬ ਸਰਕਾਰ ਖਿਲਾਫ ਨਾਅਰੇਬਾਜ਼ੀ ਕਰਕੇ ਹੜਤਾਲ ਕਰਨ ਦਾ ਐਲਾਨ ਕੀਤਾ। ਇਸ ਮੌਕੇ ਗੱਲਬਾਤ ਦੌਰਾਨ ਉਹਨਾਂ ਕਿਹਾ ਕਿ ਉਨ੍ਹਾਂ ਨੂੰ ਪਿਛਲੇ ਮਹੀਨੇ ਤੋਂ ਤਨਖਾਹ ਨਹੀਂ ਮਿਲੀ ਅਤੇ ਜਿਸ ਕਾਰਨ ਉਹਨਾਂ ਦਾ ਘਰ ਦਾ ਗੁਜਰ ਬਸਰ ਕਰਨ ਔਖਾ ਹੋ ਰਿਹਾ ਹੈ।ਇਸ ਮੌਕੇ ਕੰਟਰੈਕਟ ਉਤੇ ਕੰਮ ਕਰ ਰਹੇ ਵਰਕਰਾਂ ਨੇ ਕਿਹਾ ਕਿ ਉਹਨਾਂ ਨੂੰ ਤਨਖਾਹ ਬਹੁਤ ਹੀ ਘੱਟ ਮਿਲ ਰਹੀ ਹੈ। ਜਿਸ ਕਾਰਨ ਉਨ੍ਹਾਂ ਨੂੰ ਘਰ ਚਲਾਉਣ ਵਿਚ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਮੌਕੇ ਤੇ ਰੂਪਨਗਰ ਦੇ ਸੀਨੀਅਰ ਮੈਡੀਕਲ ਅਫਸਰ ਡਾਕਟਰ ਤਰਸੇਮ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਇਕ ਚਿੱਠੀ ਜਾਰੀ ਕੀਤੀ ਗਈ ਹੈ ਅਤੇ ਜਿਸ ਵਿੱਚ ਕਿਹਾ ਗਿਆ ਹੈ ਕਿ ਜਿਹੜੇ ਹਸਪਤਾਲ ਦੇ ਲੋਕਲ ਫੰਡ ਹਨ,ਉਹ ਸਿੱਧੇ ਪੰਜਾਬ ਸਰਕਾਰ ਦੇ ਕੋਲ ਜਮਾ ਕਰਵਾਏ ਜਾਨ ਅਤੇ ਜਿਸ ਕਾਰਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।