ਰੋਪੜ:ਜ਼ਿਲ੍ਹਾ ਪੁਲਿਸ ਦੀ ਨਵੀਂ ਪਹਿਲ ਦੇਖਣ ਨੂੰ ਸਾਹਮਣੇ ਆਈ ਹੈ ਜਿਥੇ ਸੀਨੀਅਰ ਪੁਲਿਸ ਕਪਤਾਨ ਰੂਪਨਗਰ ਨੇ ਦੱਸਿਆ ਕਿ ਪੁਲਿਸ ਕੋਵਿਡ -19 ਦੇ ਇਸ ਦੌਰ ਵਿੱਚ ਜ਼ਿਲ੍ਹੇ ਦੇ ਲੋਕਾਂ ਦੀ ਸਹਾਇਤਾ ਲਈ ਵਚਨਬੱਧ ਹੈ। ਇਸ ਉਦੇਸ਼ ਲਈ ਪਹਿਲਾਂ ਹੀ 10 ਹੈਲਪਲਾਈਨ ਨੰਬਰ ਚਾਲੂ ਕੀਤੇ ਜਾ ਚੁੱਕੇ ਹਨ ਅਤੇ 20 ਗਸ਼ਤ ਕਰਨ ਵਾਲੀਆਂ ਪਾਰਟੀਆਂ ਬਣਾਈਆਂ ਗਈਆਂ ਹਨ। ਲੋੜਵੰਦ ਲੋਕਾਂ ਦੀ ਸਹਾਇਤਾ ਲਈ ਇੱਕ ਆਨਲਾਈਨ ਸ਼ਿਕਾਇਤ ਨਿਵਾਰਣ ਵਿਧੀ ਵੀ ਤਿਆਰ ਕੀਤੀ ਗਈ ਹੈ।
ਇਹ ਵੀ ਪੜੋ: ਸੀਬੀਆਈ ਦੀ ਪਟੀਸ਼ਨ ਤੋਂ ਬਾਅਦ ਹਾਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਜਾਰੀ ਕੀਤਾ ਨੋਟਿਸ
ਪਰ ਕੋਵਿਡ-19 ਵਿਰੁੱਧ ਇਹ ਲੜਾਈ ਸਾਰਿਆਂ ਦੀ ਭਾਗੀਦਾਰੀ ਤੋਂ ਬਗੈਰ ਜਿੱਤੀ ਨਹੀਂ ਜਾ ਸਕਦੀ। ਸਾਨੂੰ ਇਕਜੁੱਟ ਹੋ ਕੇ ਲੜਨਾ ਪਏਗਾ। ਵੱਖ-ਵੱਖ ਐਨ.ਜੀ.ਓਜ਼, ਧਾਰਮਿਕ ਅਤੇ ਸਿਵਲ ਸੁਸਾਇਟੀ ਸਮੂਹ ਜਿਵੇਂ ਕਿ ਅਧਿਆਪਕ, ਡਾਕਟਰ, ਸਪੋਰਟਸ ਪਰਸਨ, ਵਪਾਰ ਮੰਡਲ, ਰੈਜ਼ੀਡੈਂਟ ਵੈਲਫੇਅਰ ਐਸੋਸੀਏਸ਼ਨ ਅਤੇ ਪੰਚਾਇਤ ਆਦਿ ਨੂੰ ਆਪਣੇ-ਆਪਣੇ ਸਥਾਨਕ ਖੇਤਰਾਂ ਵਿਚ ਖਾਸ ਮੁਹਿੰਮ ਸ਼ੁਰੂ ਕਰਨੀ ਪਵੇਗੀ ਅਤੇ ਲੋਕਾਂ ਨੂੰ ਮਾਸਕ ਪਹਿਨਣ, ਹੱਥ ਧੋਣ, ਸਮਾਜਕ ਦੂਰੀ ਬਣਾਈ ਰੱਖਣ ਅਤੇ ਘਰ ਰਹਿਣ ਬਾਰੇ ਜਾਗਰੂਕ ਕਰਨਾ ਪਵੇਗਾ। ਇਸ ਤੋਂ ਇਲਾਵਾ, ਬੁਖਾਰ, ਖੰਘ ਅਤੇ ਸਾਹ ਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾਣਾ ਚਾਹੀਦਾ ਅਤੇ ਸਥਾਨਕ ਡਾਕਟਰ ਨਾਲ ਤੁਰੰਤ ਸਲਾਹ-ਮਸ਼ਵਰਾ ਕੀਤਾ ਜਾਣਾ ਚਾਹੀਦਾ ਹੈ।
ਸਾਰੇ ਜਿੰਮੇਵਾਰ ਨਾਗਰਿਕਾਂ ਦੁਆਰਾ ਸੋਸ਼ਲ ਮੀਡੀਆ ਰਾਹੀਂ ਜਾਂ ਟੈਲੀਫੋਨ ਰਾਂਹੀ ਆਪਣੇ ਦੋਸਤਾਂ, ਰਿਸ਼ਤੇਦਾਰਾਂ, ਗੁਆਂਢੀਆਂ ਨੂੰ ਕਿਸੇ ਵੀ ਤਰਾਂ ਦੇ ਅਸਧਾਰਨ ਲੱਛਣਾ ਬਾਰੇ ਜਲਦੀ ਤੋ ਜਲਦੀ ਦੱਸਕੇ ਡਾਕਟਰੀ ਸਹਾਈਤਾ ਲੈਣ ਲਈ ਸਿੱਖਿਆ ਅਤੇ ਜਾਗਰੂਕਤਾ ਮੁਹਿੰਮਾਂ ਚਲਾਈਆਂ ਜਾਣੀਆਂ ਚਾਹੀਦੀਆਂ ਹਨ। ਇਸ ਦੇ ਨਾਲ ਹੀ ਅਸੀਂ ਰੂਪਨਗਰ ਦੇ ਨਾਗਰਿਕਾਂ ਨੂੰ ਅਪੀਲ ਕਰਾਂਗੇ ਕਿ ਉਹ ਘਬਰਾਉਣ ਨਾ, ਚਾਹੇ ਉਨ੍ਹਾਂ ਦੇ ਕੋਵਿਡ--19 ਟੈਸਟ ਪਾਜ਼ੀਟਿਵ ਆਏ ਹੋਣ। ਲਗਭਗ 98% ਲੋਕਾਂ ਨੇ ਇਸਦੇ ਖਿਲਾਫ ਲੜਾਈ ਜਿੱਤੀ ਹੈ। ਸਾਨੂੰ ਸਕਾਰਾਤਮਕ ਰਹਿਣਾ ਚਾਹੀਦਾ ਹੈ ਅਤੇ ਇਸ ਸੰਕਟ ਤੇ ਕਾਬੂ ਪਾਉਣ ਲਈ ਸਕਾਰਾਤਮਕ ਸੋਚਣਾ ਚਾਹੀਦਾ ਹੈ।