ਰੋਪੜ: ਪਿੰਡ ਸ਼ਾਮਪੁਰਾ ਦੀ ਆਟਾ ਚੱਕੀ ਦੀ ਮਲਕੀਅਤ ਨੂੰ ਲੈ ਕੇ ਮਾਮਲਾ ਇੰਨ੍ਹਾ ਵਧ ਚੁੱਕਿਆ ਹੈ ਕਿ ਚੱਕੀ ਦੇ ਕਿਰਾਏਦਾਰ ਦੇ ਕਾਂਗਰਸੀ ਸਮਰਥਕ ਇਕੱਠੇ ਹੋ ਕੇ ਐਸਐਸਪੀ ਦੇ ਦਫਤਰ ਪੁੱਜ ਗਏ ਹਨ।
ਹਾਲਾਂਕਿ ਐਸਐਸਪੀ ਤਾਂ ਉਨ੍ਹਾਂ ਨੂੰ ਨਹੀਂ ਮਿਲੇ ਪਰ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਪਿੰਡ ਦੇ ਸਰਪੰਚ ਮਾਨ ਸਿੰਘ ਨੇ ਕਿਹਾ ਕਿ ਪੁਲਿਸ ਨੇ ਹੀ ਕਿਰਾਏਦਾਰ ਨੂੰ ਚਾਬੀਆਂ ਦਵਾਈਆਂ ਸਨ।ਸਥਾਨਕ ਕੌਂਸਲਰ ਅਤੇ ਨਗਰ ਕੌਂਸਲ ਦੇ ਪ੍ਰਧਾਨ ਤੇ ਅਕਾਲੀ ਆਗੂ ਅਵਤਾਰ ਸਿੰਘ ਮੱਕੜ ਨੇ ਇਹ ਸਾਜ਼ਿਸ਼ ਅਧੀਨ ਕਿਰਾਏਦਾਰ ਵਿਰੁੱਧ ਝੂਠਾ ਮਾਮਲਾ ਬਣਾਇਆ ਹੈ ਅਤੇ ਪਿੰਡ ਦਾ ਮਾਹੌਲ ਖ਼ਰਾਬ ਕੀਤਾ ਹੈ। ਦੱਸ ਦੇਈਏ ਕਿ ਚੱਕੀ ਦੀ ਮਾਲਕਣ ਨੇ ਕਿਰਾਏਦਾਰ ਦੇ ਪਰਿਵਾਰ ਤੇ ਇਲਜ਼ਾਮ ਲਾਇਆ ਸੀ ਕਿ ਉਨ੍ਹਾਂ ਨੇ ਮਾਲਕ ਦੀਆਂ ਲੜਕੀਆਂ ਦੇ ਨਾਲ ਦੁਰਵਿਹਾਰ ਕੀਤਾ ਜਿਸ ਤੋਂ ਬਾਅਦ ਰੂਪਨਗਰ ਪੁਲਿਸ ਵੱਲੋਂ ਚੱਕੀ ਦੇ ਕਿਰਾਏਦਾਰ ਦੇ ਪਰਿਵਾਰ ਦੇ ਮੈਂਬਰਾਂ ਖਿਲਾਫ ਵੱਖ ਵੱਖ ਧਾਰਾਵਾਂ ਹੇਠ ਮਾਮਲਾ ਦਰਜ ਕਰ ਲਿਆ ਗਿਆ।