ਪੰਜਾਬ

punjab

ETV Bharat / state

Congress On Ram Mandir Ayodhya: ਅਯੋਧਿਆ ਦੇ ਰਾਮ ਮੰਦਿਰ ਨੂੰ ਲੈ ਕੇ ਕਾਂਗਰਸ ਦਾ ਵੱਡਾ ਬਿਆਨ, 'ਭਾਜਪਾ ਲੈ ਰਹੀ ਸਾਰੇ ਕਰੈਡਿਟ' - Congress On Ram Mandir Ayodhya

Congress On Ram Mandir Ayodhya: ਭਾਰਤੀ ਜਨਤਾ ਪਾਰਟੀ ਵੱਲੋਂ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਦਾ ਕਰੈਡਿਟ ਲੈਣ ਲਈ ਤਿਆਰ ਕੀਤੀ ਜਾ ਰਹੀ ਤਸਵੀਰ ਦਾ ਕਾਂਗਰਸ ਤੇ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਪ੍ਰਤੀਕਰਮ ਦਿੱਤਾ ਹੈ।

Congress' big statement about Ayodhya's Ram temple, 'BJP taking all the credit'
ਅਯੋਧਿਆ ਦੇ ਰਾਮ ਮੰਦਿਰ ਨੂੰ ਲੈ ਕੇ ਕਾਂਗਰਸ ਦਾ ਵੱਡਾ ਬਿਆਨ,'ਭਾਜਪਾ ਲੈ ਰਹੀ ਸਾਰੇ ਕਰੈਡਿਟ'

By ETV Bharat Punjabi Team

Published : Dec 18, 2023, 4:06 PM IST

ਅਯੋਧਿਆ ਦੇ ਰਾਮ ਮੰਦਿਰ ਨੂੰ ਲੈ ਕੇ ਕਾਂਗਰਸ ਦਾ ਵੱਡਾ ਬਿਆਨ,'ਭਾਜਪਾ ਲੈ ਰਹੀ ਸਾਰੇ ਕਰੈਡਿਟ'

ਰੂਪਨਗਰ: ਜਨਵਰੀ 2024 ਦਾ ਮਹੀਨਾ ਰਾਮ ਮੰਦਿਰ ਅਯੁੱਧਿਆ ਅਤੇ ਦੇਸ਼ ਲਈ ਬਹੁਤ ਅਹਿਮ ਹੋਣ ਵਾਲਾ ਹੈ। ਇੱਥੇ ਜਲਦੀ ਹੀ ਰਾਮਲਲਾ ਦੀ ਮੂਰਤੀ ਸਥਾਪਿਤ ਕੀਤੀ ਜਾਵੇਗੀ। ਰਾਮ ਨਗਰੀ ‘ਚ ਬਣਨ ਵਾਲੇ ਵਿਸ਼ਾਲ ਰਾਮ ਮੰਦਰ ਦੀ ਦੁਨੀਆ ਭਰ ‘ਚ ਚਰਚਾ ਹੋ ਰਹੀ ਹੈ, ਇਸੇ ਦੌਰਾਨ ਅਯੁੱਧਿਆ ‘ਚ ਰਾਮ ਮੰਦਰ ‘ਚ ਅਗਲੇ ਸਾਲ ਹੋਣ ਵਾਲੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਨੂੰ ਮਨਾਉਣ ਲਈ ਸ਼ਨੀਵਾਰ ਨੂੰ ਵਾਸ਼ਿੰਗਟਨ ‘ਚ ਹਿੰਦੂ ਅਮਰੀਕੀ ਭਾਈਚਾਰੇ ਦੇ ਲੋਕਾਂ ਨੇ ਕਾਰ ਰੈਲੀ ਕੱਢੀ ਤੇ ਭਾਰਤ ਵਿੱਚ ਵੀ ਇਸ ਦੇ ਲਈ ਤਿਆਰੀ ਕੀਤੀ ਜਾ ਰਹੀ ਹੈ।

ਰਾਮ ਮੰਦਿਰ ਦਾ ਕਰੈਡਿਟ ਲਈ ਰਹੀ ਭਾਜਪਾ : ਉੱਥੇ ਹੀ ਭਾਰਤੀ ਜਨਤਾ ਪਾਰਟੀ ਵੱਲੋਂ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੀ ਉਸਾਰੀ ਦਾ ਕਰੈਡਿਟ ਲੈਣ ਲਈ ਤਿਆਰ ਕੀਤੀ ਜਾ ਰਹੀ ਤਸਵੀਰ ਦਾ ਕਾਂਗਰਸ ਵੱਲੋਂ ਤਿੱਖਾ ਪ੍ਰਤੀਕਰਮ ਦਿੱਤਾ ਗਿਆ ਹੈ। ਇਸ ਮੁੱਦੇ 'ਤੇ ਗੱਲ ਕਰਦਿਆਂ ਰੂਪਨਗਰ ਤੋਂ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਰਾਜਨ ਗਰਗ ਨੇ ਕਿਹਾ ਕਿ ਆਰਾਮ ਲੱਲਾ ਸਾਰਿਆਂ ਦੇ ਸਾਂਝੇ ਹਨ ਅਤੇ ਅਯੋਧਿਆ ਵਿਖੇ ਬਣਾਏ ਜਾ ਰਹੇ ਰਾਮ ਮੰਦਿਰ ਦਾ ਦੇਸ਼ ਭਰ ਦੀ ਸੰਗਤ ਵਿੱਚ ਖੁਸ਼ੀ ਦਾ ਮਾਹੌਲ ਹੈ। ਪਰ ਰਾਮ ਮੰਦਿਰ 'ਤੇ ਕਿਸੇ ਰਾਜਨੀਤਿਕ ਪਾਰਟੀ ਦਾ ਕਬਜ਼ਾ ਨਹੀਂ ਹੋਣਾ ਚਾਹੀਦਾ। ਕਿਉਂਕਿ ਰਾਮ ਲੱਲਾ ਸਾਰਿਆਂ ਦੇ ਸਾਂਝੇ ਹਨ ਅਤੇ ਧਰਮ ਨੂੰ ਲੈ ਕੇ ਕਿਸੇ ਤਰ੍ਹਾਂ ਦੀ ਕੋਈ ਰਾਜਨੀਤੀ ਨਹੀਂ ਕੀਤੀ ਜਾਣੀ ਚਾਹੀਦੀ,ਉਹਨਾਂ ਕਿਹਾ ਕਿ ਕਾਂਗਰਸੀਆਂ ਵੱਲੋਂ ਵੱਡੀ ਪੱਧਰ 'ਤੇ ਰਾਮ ਲੱਲਾ ਦੇ ਮੰਦਿਰ ਅਯੋਧਿਆ ਵਿਖੇ ਜਾ ਕੇ ਦਰਸ਼ਨ ਕੀਤੇ ਜਾਣਗੇ। ਇਸ ਲਈ ਅਯੋਧਿਆ ਦੇ ਰਾਮ ਮੰਦਿਰ ਨੂੰ ਲੈ ਕੇ ਕੀਤੀ ਜਾ ਰਹੀ ਰਾਜਨੀਤੀ ਸਰਾ ਸਰ ਗਲਤ ਹੈ। ਆਮ ਲੋਕ ਧਰਮ ਦੀ ਰਾਜਨੀਤੀ ਤੋਂ ਅੱਕ ਚੁੱਕੇ ਹਨ। ਕਾਂਗਰਸ ਪਾਰਟੀ ਸਾਰਿਆਂ ਧਰਮਾਂ ਦਾ ਸਤਿਕਾਰ ਕਰਦੀ ਹੈ ਪਰ ਧਰਮ 'ਤੇ ਰਾਜਨੀਤੀ ਨੂੰ ਇੱਕਠਾ ਕਰਨਾ ਗਲਤ ਹੈ ਇਸ ਦੀ ਕਾਂਗਰਸ ਵੱਲੋਂ ਨਿੰਦਾ ਕੀਤੀ ਜਾਂਦੀ ਹੈ।

ਨਹਿਰੂਪਰਿਵਾਰ ਨੇ ਰਾਮਾਇਣ ਦਾ ਕਰਵਾਇਆ ਸੀ ਪ੍ਰਸਾਰਣ :ਰਾਜਨ ਗਰਗ ਨੇ ਕਿਹਾ ਕਿ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਨਹਿਰੂ ਦੇ ਸਮੇਂ ਤੋਂ ਰਾਮ ਨਾਮ ਨੂੰ ਲੈਕੇ ਇੰਨੀ ਭਾਵਨਾਂ ਰਹੀ ਹੈ ਕਿ ਟੀਵੀ ਉੱਤੇ ਰਾਮਾਇਣ ਦਾ ਪ੍ਰਸਾਰਣ ਤੱਕ ਉਹਨਾਂ ਵੱਲੋਂ ਕਰਵਾਇਆ ਗਿਆ ਸੀ। ਫਿਰ ਭਾਜਪਾ ਰਾਮ ਲੱਲਾ ਜਾਂ ਫਿਰ ਰਾਮ ਮੰਦਿਰ ਉੱਤੇ ਹੱਕ ਕਿੱਦਾਂ ਜਤਾ ਸਕਦੀ ਹੈ।

ABOUT THE AUTHOR

...view details