ਰੂਪਨਗਰ: ਸ਼ਹਿਰ ਦੇ ਵਿੱਚ ਮੌਜੂਦ ਇੱਕ ਨਾਮੀ ਸੀਮਿੰਟ ਕੰਪਨੀ ਅਤੇ ਥਰਮਲ ਪਲਾਂਟ ਪੰਜਾਬ ਪੁਲਿਸ ਕੰਟਰੋਲ ਦੀਆਂ ਹਿਦਾਇਤਾਂ ਦੀ ਉਲੰਘਣਾ ਕਰ ਰਿਹਾ ਹੈ। ਇਸ ਬਾਰੇ ਇਲਾਕੇ ਦੇ ਸਥਾਨਕ ਲੋਕਾਂ ਨੇ ਰੂਪਨਗਰ ਦੇ ਡਿਪਟੀ ਕਮਿਸ਼ਨਰ ਨੂੰ ਆਪਣੀ ਸ਼ਿਕਾਇਤ ਦਿੱਤੀ ਹੈ।
ਸ਼ਿਕਾਇਤ ਕਰਤਾ ਰਜਿੰਦਰ ਸਿੰਘ ਘਨੌਲਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੇ ਇਲਾਕੇ ਵਿੱਚ ਮੌਜੂਦ ਨਿੱਜੀ ਸੀਮਿੰਟ ਪਲਾਂਟ ਤੇ ਥਰਮਲ ਪਲਾਂਟ ਵੱਲੋਂ ਕਾਨੂੰਨ ਦੀ ਉਲੰਘਣਾ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਅਦਾਰੇ ਪ੍ਰਦੂਸ਼ਣ ਦੇ ਪੈਰਾਮੀਟਰ ਦੀ ਉਲੰਘਣਾ ਕਰ ਰਹੇ ਹਨ। ਓਪਨ ਬਾਡੀ ਦੇ ਵਿੱਚ ਕੋਈ ਵੀ ਟਰੱਕ ਫਲਾਈ ਐਸ਼ ਲੈ ਕੇ ਨਹੀਂ ਜਾ ਸਕਦਾ ਪਰ ਇਨ੍ਹਾਂ ਵੱਲੋਂ ਓਪਨ ਬਾਡੀ ਦੇ ਵਿੱਚ ਫਲਾਈ ਐਸ਼ ਨੂੰ ਢੋਇਆ ਜਾਂਦਾ ਹੈ।