ਰੋਪੜ: ਫ਼ਸਲਾਂ ਦੀ ਕਟਾਈ ਕਰਨ ਵਾਲੀਆਂ ਕੰਬਾਈਨਾਂ, ਸਟ੍ਰਾਅ ਰੀਪਰਾਂ ਤੇ ਦੂਸਰੀ ਖੇਤੀ ਮਸ਼ੀਨਰੀ ਦੀ ਮੁਰੰਮਤ ਦੇ ਲਈ ਈ-ਪਾਸ ਜਾਰੀ ਕੀਤੇ ਜਾਣਗੇ।
ਰੂਪਨਗਰ ਦੇ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਕਮਿਰਸ਼ੀਅਲ ਸਰਵਿਸੀਜ਼ ਦੀ ਵੈਬਸਾਇਟ https://epasscovid19.pais.net.in/ ਉੱਤੇ ਜਾ ਕੇ ਪਾਸ ਲੈਣ ਲਈ ਅਪਲਾਈ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਰਿਪੇਅਰ ਕਰਵਾਉਣ ਲਈ ਦੁਕਾਨਾਂ ਦੀ ਸੂਚੀ ਜ਼ਿਲ੍ਹਾ ਪ੍ਰਸ਼ਾਸ਼ਨ ਦੀ ਵੈਬਸਾਇਟ ਉੱਤੇ ਉਪਲੱਭਧ ਹੋਵੇਗੀ। ਡਿਪਟੀ ਕਮਿਸ਼ਨਰ ਸੋਨਾਲੀ ਗਿਰਿ ਨੇ ਦੱਸਿਆ ਕਿ ਕੋਵਿਡ-19 ਦੀ ਰੋਕਥਾਮ ਲਈ ਜ਼ਿਲ੍ਹਾ ਰੂਪਨਗਰ ਵਿੱਚ ਐਲਾਨੇ ਕਰਫ਼ਿਊ ਦੌਰਾਨ ਕਣਕ ਦੀ ਕਟਾਈ ਦਾ ਸੀਜ਼ਨ ਨੇੜੇ ਆਉਣ ਕਾਰਨ ਹਾਰਵੈਸਟਿੰਗ ਕੰਬਾਈਨਾਂ, ਸਟ੍ਰਾਅ ਰੀਪਰਾਂ ਤੇ ਦੂਸਰੀ ਖੇਤੀ ਮਸ਼ੀਨਰੀ ਦੀ ਮੁਰੰਮਤ ਦੇ ਲਈ ਸਵੇਰੇ 9.00 ਵਜੇ ਤੋਂ ਲੈ ਕੇ ਸ਼ਾਮ ਦੇ 6.00 ਵਜੇ ਤੱਕ ਦੁਕਾਨਾਂ ਉੱਤੇ ਕੀਤੀ ਜਾ ਸਕਦੀ ਹੈ।
ਉਨ੍ਹਾਂ ਨੇ ਸਮੂਹ ਕਿਸਾਨਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਦੇ ਲਈ ਕਰਫਿਊ ਪਾਸ ਜਾਰੀ ਕੀਤੇ ਜਾਣਗੇ। ਜਿਸ ਦੇ ਲਈ https://epasscovid19.pais.net.in/ ਤੇ ਪਾਸ ਲੈਣ ਲਈ ਆਨਲਾਇਨ ਅਪਲਾਈ ਕੀਤਾ ਜਾ ਸਕਦਾ ਹੈ।