ਪੰਜਾਬ

punjab

ETV Bharat / state

ਰੋਪੜ ਦੇ ਸਰਕਾਰੀ ਸਕੂਲ 'ਚ ਪੁੱਜੇ CM ਮਾਨ, ਕਿਹਾ- ਸਕੂਲਾਂ ਨੂੰ ਜਲਦ ਮਿਲਣਗੀਆਂ ਬੱਸਾਂ ਤੇ ਪਿੰਡਾਂ ਦੇ ਹਿਸਾਬ ਨਾਲ ਪ੍ਰਪੋਜਲ ਭੇਜਣ ਪ੍ਰਿੰਸੀਪਲ - ਸੁੱਖੋ ਮਾਜਰਾ ਦੇ ਸਰਕਾਰੀ ਸਕੂਲ ਚ ਪੁੱਜੇ ਸੀਐਮ ਮਾਨ

CM Mann Checking Government School: ਮੁੱਖ ਮੰਤਰੀ ਭਗਵੰਤ ਮਾਨ ਅਚਾਨਕ ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ਅਧੀਨ ਆਉਂਦੇ ਪਿੰਡ ਸੁੱਖੋ ਮਾਜਰਾ ਦੇ ਸਰਕਾਰੀ ਸਕੂਲ 'ਚ ਪਹੁੰਚ ਗਏ। ਜਿਥੇ ਉਨ੍ਹਾਂ ਅਧਿਆਪਕਾਂ ਅਤੇ ਬੱਚਿਆਂ ਨੂੰ ਆ ਰਹੀਆਂ ਸਮੱਸਿਆਵਾਂ ਸੁਣੀਆਂ ਅਤੇ ਸਕੂਲਾਂ ਨੂੰ ਜਲਦ ਬੱਸਾਂ ਮੁਹੱਈਆ ਕਰਵਾਉਣ ਦੀ ਗੱਲ ਆਖੀ।

CM Mann At school
CM Mann At school

By ETV Bharat Punjabi Team

Published : Dec 13, 2023, 1:43 PM IST

Updated : Dec 13, 2023, 3:11 PM IST

ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਬੁੱਧਵਾਰ ਨੂੰ ਜ਼ਿਲ੍ਹਾ ਰੂਪਨਗਰ ਦੇ ਮੋਰਿੰਡਾ ਅਧੀਨ ਆਉਂਦੇ ਸੁੱਖੋ ਮਾਜਰਾ ਸਥਿਤ ਸਰਕਾਰੀ ਸਕੂਲ 'ਚ ਅਚਾਨਕ ਪਹੁੰਚ ਗਏ। ਇਸ ਦੌਰਾਨ ਮੁੱਖ ਮੰਤਰੀ ਨੇ ਸਭ ਤੋਂ ਪਹਿਲਾਂ ਸਟਾਫ਼ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਹਾਜ਼ਰੀ ਦੇਖੀ। ਉਨ੍ਹਾਂ ਕਿਹਾ ਕਿ ਘਬਰਾਉਣ ਦੀ ਲੋੜ ਨਹੀਂ ਹੈ। ਉਹ ਡਰਾਉਣ ਜਾਂ ਛਾਪਾ ਮਾਰਨ ਨਹੀਂ ਆਏ ਹਨ। ਉਹ ਸਮੱਸਿਆਵਾਂ ਸੁਣਨ ਅਤੇ ਹੱਲ ਲੱਭਣ ਆਏ ਹਨ।

ਸਕੂਲ ਸਟਾਫ਼ ਤੇ ਵਿਦਿਆਰਥੀਆਂ ਦੀਆਂ ਸੁਣੀਆਂ ਸਮੱਸਿਆਵਾਂ: ਸਟਾਫ਼ ਦੀ ਗਿਣਤੀ ਬਾਰੇ ਪੁੱਛਣ ਉਪਰੰਤ ਧੁੰਦ ਅਤੇ ਠੰਢ ਕਾਰਨ ਆ ਰਹੀਆਂ ਮੁਸ਼ਕਲਾਂ ਬਾਰੇ ਪੁੱਛਿਆ। ਸਕੂਲ ਦੇ ਪ੍ਰਿੰਸੀਪਲ ਨੇ ਦੱਸਿਆ ਕਿ ਇੱਥੇ ਦੂਰ-ਦੂਰ ਤੋਂ ਬੱਚੇ ਆਉਂਦੇ ਹਨ। ਇਸੇ ਕਰਕੇ ਬਹੁਤ ਸਾਰੇ ਬੱਚੇ ਸਕੂਲ ਛੱਡਣਾ ਚਾਹੁੰਦੇ ਹਨ। ਪਿਛਲੇ ਦਿਨੀਂ ਵੀ ਆਪਣੇ ਪਿਤਾ ਨਾਲ 12ਵੀਂ ਦਾ ਰੋਲ ਨੰਬਰ ਲੈਣ ਆਏ ਇੱਕ ਵਿਦਿਆਰਥੀ ਦੀ ਮੌਤ ਹੋ ਗਈ ਸੀ। ਇਸ 'ਤੇ ਵਿਦਿਆਰਥੀਆਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਸਕੂਲ ਨੂੰ ਜਲਦ ਹੀ ਬੱਸਾਂ ਮੁਹੱਈਆ ਕਰਵਾਉਣ ਦੀ ਗੱਲ ਕਹੀ।

ਮੋਰਿੰਡੇ ਦੇ ਸੁੱਖੋ ਮਾਜਰਾ ਤੇ ਲੁਠੇਰੀ ਦੇ ਸਰਕਾਰੀ ਸਕੂਲਾਂ ਦਾ ਦੌਰਾ ਕੀਤਾ…ਅਧਿਆਪਕਾਂ ਤੇ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ ਤੇ ਕੁੱਝ ਸਮੱਸਿਆਵਾਂ ਜਾਣੀਆਂ...ਵੇਖ ਕੇ ਖ਼ੁਸ਼ੀ ਹੋਈ ਸਾਡੇ ਸਰਕਾਰੀ ਸਕੂਲਾਂ ਦੀ ਨੁਹਾਰ ਬਦਲ ਰਹੀ ਹੈ..ਬੱਚੇ ਪੜ੍ਹਨ ‘ਚ ਤੇ ਅਧਿਆਪਕ ਪੜ੍ਹਾਉਣ ‘ਚ ਦਿਲਚਸਪੀ ਵਿਖਾ ਰਹੇ ਨੇ.. ਇਹ ਦੌਰੇ ਆਉਣ ਵਾਲੇ ਸਮੇਂ 'ਚ ਵੀ ਇਸੇ ਤਰ੍ਹਾਂ ਜਾਰੀ ਰਹਿਣਗੇ..ਅਗਲੀ ਵਾਰੀ ਪੰਜਾਬ ਦੇ ਕਿਸੇ ਹੋਰ ਕੋਨੇ ‘ਚ ਮਿਲਾਂਗੇ। ਭਗਵੰਤ ਮਾਨ, ਮੁੱਖ ਮੰਤਰੀ

ਪਿੰਡਾਂ ਦੇ ਹਿਸਾਬ ਨਾਲ ਤਜਵੀਜ਼ ਭੇਜਣ ਲਈ ਕਿਹਾ:ਮੁੱਖ ਮੰਤਰੀ ਮਾਨ ਨੇ ਸਕੂਲ ਪ੍ਰਿੰਸੀਪਲ ਨੂੰ ਪਿੰਡਾਂ ਤੋਂ ਆਉਣ ਵਾਲੇ ਵਿਦਿਆਰਥੀਆਂ ਦੇ ਹਿਸਾਬ ਨਾਲ ਪ੍ਰਸਤਾਵ ਭੇਜਣ ਲਈ ਕਿਹਾ ਹੈ। ਉਨ੍ਹਾਂ ਦੱਸਿਆ ਕਿ 6ਵੀਂ ਜਮਾਤ ਤੱਕ ਬੱਚੇ ਸਥਾਨਕ ਹਨ। ਇਹ ਸਹੂਲਤ 7ਵੀਂ ਤੋਂ 12ਵੀਂ ਜਮਾਤ ਤੱਕ ਦੇ ਬੱਚਿਆਂ ਨੂੰ ਦਿੱਤੀ ਜਾਵੇਗੀ। ਉਨ੍ਹਾਂ ਪ੍ਰਿੰਸੀਪਲ ਨੂੰ ਹਦਾਇਤ ਕੀਤੀ ਕਿ ਪ੍ਰਸਤਾਵ ਇਸ ਤਰ੍ਹਾਂ ਭੇਜਿਆ ਜਾਵੇ ਕਿ 7ਵੀਂ ਤੋਂ 10ਵੀਂ ਜਮਾਤ ਦੇ ਬੱਚਿਆਂ ਦੀ ਛੁੱਟੀ ਇਕ ਘੰਟਾ ਪਹਿਲਾਂ ਹੋਵੇ ਅਤੇ 11ਵੀਂ-12ਵੀਂ ਜਮਾਤ ਦੇ ਬੱਚਿਆਂ ਨੂੰ ਲੈਣ ਲਈ ਉਹੀ ਬੱਸਾਂ ਇਕ ਘੰਟੇ ਦੇ ਅੰਦਰ-ਅੰਦਰ ਪਹੁੰਚ ਜਾਣ।

16 ਦਸੰਬਰ ਨੂੰ ਮਾਪੇ-ਅਧਿਆਪਕ ਮੀਟਿੰਗ: ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ 16 ਦਸੰਬਰ ਨੂੰ ਪੰਜਾਬ ਭਰ ਦੇ ਸਰਕਾਰੀ ਸਕੂਲਾਂ ਵਿੱਚ ਮਾਪੇ-ਅਧਿਆਪਕ ਮੀਟਿੰਗਾਂ ਹੋਣ ਜਾ ਰਹੀਆਂ ਹਨ। ਇਹ ਮਾਪਿਆਂ ਦੀ ਮੀਟਿੰਗ ਵਿਦਿਆਰਥੀਆਂ ਲਈ ਹੈ, ਤਾਂ ਜੋ ਮਾਪੇ ਜਾਣ ਸਕਣ ਕਿ ਉਨ੍ਹਾਂ ਦੇ ਬੱਚੇ ਸਕੂਲ ਵਿੱਚ ਕੀ ਕਰਦੇ ਹਨ। ਇਸ ਦੇ ਨਾਲ ਹੀ ਅਧਿਆਪਕਾਂ ਨੂੰ ਇਹ ਵੀ ਪਤਾ ਹੋਣਾ ਚਾਹੀਦਾ ਹੈ ਕਿ ਵਿਦਿਆਰਥੀ ਸਕੂਲ ਤੋਂ ਬਾਅਦ ਕੀ ਕਰਦੇ ਹਨ।


ਪ੍ਰਾਈਵੇਟ ਤੋਂ ਸਰਕਾਰੀ ਸਕੂਲਾਂ 'ਚ ਦਾਖ਼ਲ ਹੋਏ ਬੱਚੇ:ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਵਿਦਿਆਰਥੀਆਂ ਨਾਲ ਗੱਲਬਾਤ ਕੀਤੀ। ਇਸ ਦੌਰਾਨ ਕੁਝ ਬੱਚੇ ਵੀ ਸਾਹਮਣੇ ਆਏ ਜੋ ਪ੍ਰਾਈਵੇਟ ਸਕੂਲਾਂ ਵਿੱਚ ਪੜ੍ਹਦੇ ਸਨ ਅਤੇ ਹੁਣ ਸਰਕਾਰੀ ਸਕੂਲਾਂ ਵਿੱਚ ਸ਼ਿਫਟ ਹੋ ਗਏ ਹਨ। ਇਹ ਦੇਖ ਕੇ ਮੁੱਖ ਮੰਤਰੀ ਮਾਨ ਕਾਫੀ ਖੁਸ਼ ਹੋਏ। ਇਸ ਦੌਰਾਨ ਉਨ੍ਹਾਂ ਨੇ ਇੱਕ ਲੜਕੀ ਨਾਲ ਵੀ ਗੱਲ ਕੀਤੀ ਜੋ ਸਕੂਲ ਛੱਡਣਾ ਚਾਹੁੰਦੀ ਸੀ ਕਿਉਂਕਿ ਉਸਦਾ ਘਰ ਬਹੁਤ ਦੂਰ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਦਿਆਰਥਣ ਨੂੰ ਕੁਝ ਸਮਾਂ ਇੰਤਜ਼ਾਰ ਕਰਨ ਲਈ ਕਿਹਾ ਅਤੇ ਸਕੂਲ ਨੂੰ ਬੱਸਾਂ ਦੇਣ ਦੀ ਗੱਲ ਕਹੀ।

Last Updated : Dec 13, 2023, 3:11 PM IST

ABOUT THE AUTHOR

...view details