ਪੰਜਾਬ

punjab

ETV Bharat / state

ਚੰਨੀ ਦੇ ਘਰ ਬਾਹਰ ਚੱਲੇ ਇੱਟਾਂ-ਰੋੜੇ, ਡੀ.ਐਸ.ਪੀ ਸਮੇਤ ਕਈ ਪੁਲਿਸ ਮੁਲਾਜ਼ਮ ਜਖ਼ਮੀ

ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਮਜਦੂਰ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੋ ਪਿੰਡਾਂ ਵਿੱਚ ਪੰਚਾਇਤੀ ਜਮੀਨਾਂ ਹਨ , ਉਨ੍ਹਾਂ ਤੋਂ ਐਸ.ਸੀ ਭਾਈਚਾਰੇ ਨੂੰ ਵਾਝਾਂ ਰੱਖਿਆ ਜਾ ਰਿਹਾ ਹੈ।

ਚੰਨੀ ਦੇ ਘਰ ਬਾਹਰ ਚੱਲੇ ਇੱਟਾਂ ਰੋੜੇ
ਚੰਨੀ ਦੇ ਘਰ ਬਾਹਰ ਚੱਲੇ ਇੱਟਾਂ ਰੋੜੇ

By

Published : Oct 12, 2021, 8:30 PM IST

ਰੂਪਨਗਰ :ਮੋਰਿੰਡਾ ਵਿਖੇ ਪ੍ਰਦਰਸ਼ਨਕਾਰੀਆਂ ਅਤੇ ਪੁਲਿਸ ਦੇ ਵਿਚ ਮਾਹੌਲ ਤਨਾਅਪੂਰਨ ਹੋ ਗਿਆ। ਆਪਣੀ ਹੱਕੀ ਮੰਗਾਂ ਨੂੰ ਲੈ ਕੇ ਵੱਖ-ਵੱਖ ਜਥੇਬੰਦੀਆਂ ਵੱਲੋਂ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਦੀ ਨਿੱਜੀ ਰਿਹਾਇਸ਼ ਦੇ ਬਾਹਰ ਵਿਖੇ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਸੀ।

ਚੰਨੀ ਦੇ ਘਰ ਬਾਹਰ ਚੱਲੇ ਇੱਟਾਂ ਰੋੜੇ

ਧਰਨਾ ਪ੍ਰਦਰਸ਼ਨ ਦੇ ਵਿੱਚ ਮਾਹੌਲ ਉਸ ਵਕਤ ਖਰਾਬ ਹੋ ਗਿਆ ਜਦੋਂ ਕੁਝ ਲੋਕਾਂ ਵੱਲੋਂ ਬੈਰੀਗੇਟ ਨੂੰ ਪਿੱਛੇ ਕਰਨਾ ਚਾਹਿਆ ਜਿਸ ਤੋਂ ਬਾਅਦ ਪੁਲਿਸ ਵੱਲੋਂ ਹਲਕਾ ਬਲ ਪ੍ਰਯੋਗ ਕਰਦੇ ਹੋਏ ਲਾਠੀਚਾਰਜ ਕੀਤਾ ਗਿਆ।

ਜਾਣਕਾਰੀ ਮੁਤਾਬਕ ਇਹ ਪ੍ਰਦਰਸ਼ਨ ਮਜਦੂਰ ਜਥੇਬੰਦੀਆਂ ਵੱਲੋਂ ਕੀਤਾ ਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਜੋ ਪਿੰਡਾਂ ਵਿੱਚ ਪੰਚਾਇਤੀ ਜਮੀਨਾਂ ਹਨ , ਉਨ੍ਹਾਂ ਤੋਂ ਐਸ.ਸੀ ਭਾਈਚਾਰੇ ਨੂੰ ਵਾਝਾਂ ਰੱਖਿਆ ਜਾ ਰਿਹਾ ਹੈ।

ਜਥੇਬੰਦੀ ਦੇ ਆਗੂਆਂ ਨੇ ਕਿਹਾ ਕਿ ਇਸ ਮਸਲੇ ਨੂੰ ਲੰਬੇ ਸਮੇਂ ਤੋਂ ਅਣਗੋਲਿਆ ਕੀਤਾ ਜਾ ਰਿਹਾ ਸੀ। ਭਾਵੇਂ ਪੰਜਾਬ ਵਿੱਚ ਕਿਸੇ ਦੀ ਸਰਕਾਰ ਹੋਵੇ ਅਕਾਲੀ ਜਾਂ ਕਾਗਰਸ ਕਿਸੇ ਵੱਲੋਂ ਵੀ ਇਸ ਮਸਲੇ ਉਪਰ ਧਿਆਨ ਨਹੀਂ ਦਿੱਤਾ ਗਿਆ।

ਇਹ ਵੀ ਪੜ੍ਹੋ:ਕੇਜਰੀਵਾਲ ਨੇ ਸੇਖਵਾਂ ਪਰਿਵਾਰ ਨਾਲ ਕੀਤਾ ਦੁੱਖ ਸਾਂਝਾ

ਉਨ੍ਹਾਂ ਕਿਹਾ ਕਿ ਅਸੀਂ ਪੰਜਾਬ ਦੇ ਨਵੇਂ ਬਣੇ ਮੁੱਖ ਮੰਤਰੀ ਚਰਨਜੀਤ ਚੰਨੀ ਦੇ ਇਸ ਮਾਮਲੇ ਨੂੰ ਧਿਆਨ ਵਿੱਚ ਲਿਆਉਣਾ ਚਾਹੁੰਦੇ ਹਾਂ ਕਿ ਪਿੰਡਾਂ ਵਿੱਚ ਜੋ ਪੰਚਾਇਤੀ ਜਮੀਨਾਂ ਹਨ ਉਨ੍ਹਾਂ ਵਿੱਚੋਂ 33% ਹਿੱਸਾ ਐਸ.ਸੀ ਭਾਈਚਾਰੇ ਨੂੰ ਦਿੱਤਾ ਜਾਵੇ।

ABOUT THE AUTHOR

...view details