ਸ੍ਰੀ ਅਨੰਦਪੁਰ ਸਾਹਿਬ: ਬਾਲ ਦਿਵਸ ਮੌਕੇ ਸ੍ਰੀ ਅਨੰਦਪੁਰ ਸਾਹਿਬ (Sri Anandpur Sahib) ਦੇ ਸਕੂਲੀ ਵਿਦਿਆਰਥੀਆਂ ਵਲੋਂ ਮੁੱਖ ਚੋਣ ਅਫਸਰ (Chief Electoral Officer), ਪੰਜਾਬ ਚੰਡੀਗੜ੍ਹ ਦੀਆਂ ਹਦਾਇਤਾਂ ਅਤੇ ਭਾਰਤ ਚੋਣ ਕਮਿਸ਼ਨ (Election Commission of India) ਵੱਲੋਂ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ 2022 (Punjab Assembly Elections 2022) ਦੇ ਮੱਦੇਨਜ਼ਰ ਚੱਲ ਰਹੇ ਸਰਸਰੀ ਸੁਧਾਈ ਪ੍ਰੋਗਰਾਮ ਦੇ ਤਹਿਤ ਵੋਟਰ ਜਾਗਰੂਕਤਾ ਰੈਲੀ (Awareness rally) ਕੱਢੀ ਗਈ। ਇਸ ਰੈਲੀ ਨੂੰ ਐੱਸ.ਡੀ.ਐੱਮ ਕੇਸ਼ਵ ਗੋਇਲ (SDM Keshav Goyal) ਵਲੋਂ ਹਰੀ ਝੰਡੀ ਦੇ ਕੇ ਰਵਾਨਾ ਕੀਤਾ ਗਿਆ ।
ਇਹ ਵੀ ਪੜ੍ਹੋ :ਸੋਨੂੰ ਸੂਦ ਨੇ ਕੀਤਾ ਵੱਡਾ ਐਲਾਨ, ਭੈਣ ਮਾਲਵਿਕਾ ਲੜੇਗੀ ਪੰਜਾਬ ’ਚ ਚੋਣ
ਵਿਦਿਆਰਥੀਆਂ ਦੀ ਇਹ ਜਾਗਰੂਕਤਾ ਰੈਲੀ (Awareness rally) 'ਚ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਅਤੇ ਖ਼ਾਲਸਾ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀਆਂ ਨੇ ਭਾਗ ਲਿਆ। ਇਹ ਰੈਲੀ ਐੱਸ.ਡੀ.ਐੱਮ ਦਫ਼ਤਰ (SDM Office) ਤੋਂ ਸ਼ੁਰੂ ਹੋ ਕੇ ਸ੍ਰੀ ਆਨੰਦਪੁਰ ਸਾਹਿਬ (Sri Anandpur Sahib) ਦੇ ਬੱਸ ਸਟੈਂਡ,ਕਚਹਿਰੀ ਰੋਡ ,ਮੇਨ ਬਜਾਰ ਅਤੇ ਸਰਕਾਰੀ ਹਸਪਤਾਲ ਆਦਿ ਸਥਾਨਾਂ ਤੇ ਹੁੰਦੀ ਹੋਈ ਵਾਪਸ ਐੱਸ.ਡੀ.ਐੱਮ ਦਫ਼ਤਰ (SDM Office) ਸਮਾਪਤ ਹੋਈ। ਇਸ ਜਾਗਰੂਕਤਾ ਰੈਲੀ ਦਾ ਮੁੱਖ ਉਦੇਸ਼ ਵੋਟ ਬਣਾਉਣ ਸਬੰਧੀ ਜਾਗਰੂਕ ਕਰਨਾ ਸੀ।