ਰੂਪਨਗਰ :ਜਿਵੇਂ ਕਿ ਪਿਛਲੇ ਦਿਨੀਂ ਪੰਜਾਬ ਵਿੱਚ ਭਾਰੀ ਮੀਂਹ ਪੈਣ ਕਾਰਨ ਹੜ੍ਹ ਵਰਗੇ ਹਾਲਾਤ ਬਣੇ ਹੋਏ ਸਨ ਅਤੇ ਲੋਕਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਸਨੂੰ ਦੇਖਦਿਆਂ ਸਰਕਾਰ ਅਤੇ ਪ੍ਰਸ਼ਾਸ਼ਨ ਪਿੰਡਾਂ ਵਿੱਚ ਘੁੰਮ ਕੇ ਆਪਣੀ ਹਾਲਾਤਾਂ ਉੱਤੇ ਨਜ਼ਰ ਰੱਖ ਰਹੇ ਹਨ। ਵੱਖ-ਵੱਖ ਏਰੀਏ ਵਿੱਚ ਕੈਂਪ ਲਗਾ ਕੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਸੀ ਅਤੇ ਦੁਬਾਰਾ ਫਿਰ ਭਾਖੜਾ ਵਿੱਚ ਪਾਣੀ ਦਾ ਪੱਧਰ ਵਧਣ ਕਾਰਨ ਫਲੱਡ ਗੇਟ ਖੋਲਣ ਦੀ ਗੱਲ ਵੀ ਕਹੀ ਜਾ ਰਹੀ ਸੀ। ਮੁੜ ਤੋਂ ਲੋਕਾਂ ਵਿੱਚ ਚਿੰਤਾ ਵੀ ਸਤਾ ਰਹੀ ਸੀ ਕਿ ਜੇਕਰ ਮੁੜ ਤੋਂ ਫਲੱਡ ਗੇਟ ਖੋਲ੍ਹੇ ਗਏ ਤਾਂ ਫਿਰ ਤੋਂ ਪਹਿਲਾਂ ਵਰਗੀ ਸਥਿਤੀ ਨਾ ਬਣ ਜਾਵੇ। ਇਸ ਨੂੰ ਦੇਖਦਿਆਂ ਹੋਇਆ ਸਰਕਾਰ ਅਤੇ ਪ੍ਰਸ਼ਾਸ਼ਨ ਦੇ ਨਾਲ ਰਾਬਤਾ ਕਾਇਮ ਕੀਤਾ ਜਾ ਰਿਹਾ ਸੀ ਅਤੇ ਥੋੜਾ-ਥੋੜਾ ਪਾਣੀ ਛੱਡਣ ਦੀ ਵੀ ਅਪੀਲ ਕੀਤੀ ਜਾ ਰਹੀ ਸੀ।
ਮੁੱਖ ਮੰਤਰੀ ਭਗਵੰਤ ਮਾਨ ਨੇ ਭਾਖੜਾ ਡੈਮ ਦਾ ਕੀਤਾ ਦੌਰਾ, ਕਿਹਾ-ਕਿਸੇ ਨੂੰ ਘਬਰਾਉਣ ਦੀ ਲੋੜ ਨਹੀਂ, ਹਾਲਾਤ ਕੰਟਰੋਲ 'ਚ - ਭਗਵੰਤ ਮਾਨ ਭਾਖੜਾ ਡੈਮ ਪਹੁੰਚੇ
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਨੰਗਲ ਵਿਖੇ ਭਾਖੜਾ ਡੈਮ ਦਾ ਦੌਰਾ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਸਥਿਤੀ ਕਾਬੂ ਵਿੱਚ ਹੈ।
ਬੀਬੀਐੱਮਬੀ ਅਧਿਕਾਰੀਆਂ ਨਾਲ ਗੱਲਬਾਤ :ਇਸੇ ਸਥਿਤੀ ਨੂੰ ਦੇਖਣ ਲਈ ਮੁੱਖ ਮੰਤਰੀ ਭਗਵੰਤ ਮਾਨ ਅੱਜ ਖੁਦ ਭਾਖੜਾ ਡੈਮ ਪਹੁੰਚੇ ਹਨ। ਉਨ੍ਹਾਂ ਵੱਲੋਂ ਬੀਬੀਐੱਮਬੀ ਪ੍ਰਸ਼ਾਸਨ ਦੇ ਨਾਲ ਗੱਲਬਾਤ ਕੀਤੀ ਗਈ ਅਤੇ ਹਲਾਤਾਂ ਦਾ ਜਾਇਜਾ ਵੀ ਲਿਆ ਗਿਆ ਹੈ। ਮਾਨ ਨੇ ਕਿਹਾ ਹੈ ਕਿ ਭਾਖੜਾ ਡੈਮ ਕੰਟਰੋਲ ਵਿਚ ਹੈ ਅਤੇ ਕਿਸੇ ਨੂੰ ਵੀ ਘਬਰਾਉਣ ਦੀ ਲੋੜ ਨਹੀਂ ਹੈ। ਪੱਤਰਕਾਰਾਂ ਨੂੰ ਕਿਹਾ ਗਿਆ ਕਿ ਡਰਾਉਣ ਵਾਲੀਆਂ ਖਬਰਾਂ ਨਾ ਚਲਾਉਣ। ਚੰਗੀ ਖਬਰ ਹੈ ਕਿ ਕੋਈ ਭਾਰੀ ਮੀਂਹ ਦੀ ਸੰਭਾਵਨਾ ਨਹੀਂ ਹੈ। ਕਦੇ ਵੀ ਨਹੀਂ ਹੋਇਆ ਕਿ 9 ਫੁੱਟ ਪਾਣੀ 2 ਦਿਨਾਂ ਵਿੱਚ ਪਹੁੰਚਿਆ ਹੋਵੇ।
ਨੁਕਸਾਨ ਦਾ ਜਾਇਜਾ ਲਿਆ ਜਾ ਰਿਹਾ ਹੈ। 1000 ਕਰੋੜ ਤੋਂ ਵੱਧ ਨੁਕਸਾਨ ਹੋਇਆ ਹੈ। ਫੈਸਲਾ ਸੜਕਾਂ, ਘਰਾਂ ਦਾ ਜੋ ਨੁਕਸਾਨ ਹੋਇਆ ਹੈ ਉਹ ਅਸੀਂ ਕੇਂਦਰ ਸਰਕਾਰ ਨੂੰ ਜਰੂਰ ਦੱਸਾਂਗੇ। ਪਹਿਲੀਆਂ ਸਰਕਾਰਾਂ ਸਿੰਚਾਈ ਦੇ ਨਾਮ ਉੱਤੇ ਘਪਲੇ ਕਰਦੀਆਂ ਰਹੀਆਂ ਹਨ। ਅਗਲੇ ਸਾਲ ਇਹੋ ਜਿਹੇ ਹਾਲਾਤ ਨਾ ਆਉਣ ਅਤੇ ਅਸੀਂ ਹਿਮਾਚਲ ਸਰਕਾਰ ਨੂੰ ਕਿਹਾ ਹੈ ਕਿ ਪਾਣੀ ਦਾ ਆਪਣੇ ਹਿੱਸਾ ਰੋਕ ਲਿਆ ਜਾਵੇ। ਉਨ੍ਹਾਂ ਸਤਲੁਜ ਦਰਿਆ ਨੂੰ ਚੈਨੇਲਾਇਜ ਕਰਨ ਦੇ ਮਾਮਲੇ ਵਿੱਚ ਕਿਹਾ ਕਿ ਅਸੀਂ ਦਰਿਆ ਅਤੇ ਨਹਿਰਾਂ ਚੈਨੇਲਾਇਜ਼ ਕਰਾਂਗੇ। ਨਹਿਰੀ ਪਾਣੀ ਖੇਤਾਂ ਤੱਕ ਸਾਡੀ ਸਰਕਾਰ ਨੇ ਪਹੁੰਚਾਇਆ ਹੈ। ਉਨ੍ਹਾਂ ਕਿਹਾ ਕਿ ਲੋਕਾਂ ਨੂੰ ਵੀ ਸਰਕਾਰ ਦੀ ਮਦਦ ਕਰਨੀ ਚਾਹੀਦੀ ਹੈ।