ਰੂਪਨਗਰ:ਸ਼੍ਰੀ ਅਨੰਦਪੁਰ ਸਾਹਿਬ ਦਾ ਚੰਗਰ ਦਾ ਇਲਾਕੇ ਦੇ ਦੋ ਦਰਜ਼ਨ ਤੋਂ ਵੱਧ ਪਿੰਡ ਹਨ ਜੋ ਅਜ਼ਾਦੀ ਦੇ 7 ਦਹਾਕੇ ਤੋਂ ਵੱਧ ਬੀਤ ਜਾਣ ਬਾਅਦ ਵੀ ਇਹ ਪਿੰਡ ਮੁਲਭੂਤ ਸੁਵਿਧਾਵਾਂ ਤੋਂ ਵਾਂਝੇ ਹਨ। ਸ਼੍ਰੀ ਅਨੰਦਪੁਰ ਸਾਹਿਬ ਤੋਂ ਇਹਨਾ ਪਿੰਡਾਂ ਨੂੰ ਜਾਣ ਵਾਲੇ ਰਸਤੇ ਦੀ ਗੱਲ ਕੀਤੀ ਜਾਵੇ ਤਾਂ ਕਈ ਪਿੰਡਾ ਨੂੰ ਆਪਸ ਵਿੱਚ ਜੋੜਨ ਵਾਲੇ ਲਿੰਕ ਰੋਡਾਂ ਦੀ ਹਾਲਤ ਬਹੁਤ ਖ਼ਸਤਾ ਹੈ। ਪਿੰਡ ਵਾਸੀ ਉਹ ਬਹੁਤ ਹੀ ਪ੍ਰੇਸ਼ਾਨ ਹਨ ਸਰਕਾਰ ਤੇ ਪ੍ਰਸ਼ਾਸਨ ਤੋਂ ਸਥਾਨਕ ਪਿੰਡ ਵਾਸੀਆਂ ਨੇ ਗੁਹਾਰ ਲਗਾਈ ਹੈ ਕਿ ਜਲਦ ਤੋਂ ਜਲਦ ਸ੍ਰੀ ਅਨੰਦਪੁਰ ਸਾਹਿਬ ਦੇ ਚੰਗਰ ਇਲਾਕੇ ਦੀਆਂ ਸੜਕਾਂ ਨੂੰ ਠੀਕ ਕੀਤਾ ਜਾਵੇ।
ਚੰਗਰ ਦਾ ਇਲਾਕਾ ਜੋ ਕਿ ਹਿਮਾਚਲ ਪਰਦੇਸ ਦੇ ਨਾਲ ਲੱਗਦਾ ਹੈ ਚੋਣਾਂ ਦੇ ਦੌਰਾਨ ਕਾਫੀ ਸੁਰਖੀਆਂ ਵਿਚ ਰਹਿੰਦਾ ਹੈ। ਅਲੱਗ-ਅਲੱਗ ਪਾਰਟੀਆਂ ਦੇ ਨੇਤਾ ਇਹਨਾ ਪਿੰਡਾਂ ਨੂੰ ਮੂਲਭੂਤ ਸੁਵਿਧਾਵਾਂ ਦੇਣ ਦਾ ਵਾਇਦਾ ਕਰਕੇ ਹਮੇਸ਼ਾ ਹੀ ਵੋਟਾਂ ਬਟੋਰਦੇ ਰਹੇ ਹਨ। ਕਦੇ ਚੋਣਾਂ ਦੇ ਦੌਰਾਨ ਇਹਨਾ ਪਿੰਡਾਂ ਦੀ ਪਾਣੀ ਦੀ ਸਮੱਸਿਆ ਹੋਵੇ ਜੋ ਅਜ਼ਾਦੀ ਦੇ ਕਈ ਦਹਾਕੇ ਬੀਤ ਜਾਣ ਬਾਅਦ ਵੀ ਪੂਰੀ ਨਹੀਂ ਹੋ ਪਾਈ ਤੇ ਚਾਹੇ ਇਹਨਾ ਪਿੰਡਾਂ ਦੇ ਨੌਜਵਾਨਾਂ ਨੂੰ ਰੋਜਗਾਰ ਦੇਣ ਦੀ ਗੱਲ ਹੋਵੇ।