ਪੰਜਾਬ

punjab

ETV Bharat / state

ਬਿਨ੍ਹਾਂ ਤੱਥਾਂ ਤੋਂ ਗਲਤ ਬਿਆਨਬਾਜ਼ੀ ਕਰ ਰਹੇ ਹਨ ਕੈਪਟਨ : ਪ੍ਰੋ ਚੰਦੂਮਾਜਰਾ

ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ Prof Prem Singh Chandumajr ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੇ ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੱਖ ਵੱਖ ਮੁੱਦਿਆਂ ਤੇ ਆਪਣੀ ਰਾਇ ਰੱਖੀ।

Prof Prem Singh Chandumajr news
Prof Prem Singh Chandumajr news

By

Published : Oct 2, 2022, 8:18 PM IST

ਰੂਪਨਗਰ:ਸ਼੍ਰੋਮਣੀ ਅਕਾਲੀ ਦਲ ਸੀਨੀਅਰ ਆਗੂ ਤੇ ਸ੍ਰੀ ਅਨੰਦਪੁਰ ਸਾਹਿਬ ਤੋਂ ਸਾਬਕਾ ਮੈਂਬਰ ਪਾਰਲੀਮੈਂਟ ਪ੍ਰੋ ਪ੍ਰੇਮ ਸਿੰਘ ਚੰਦੂਮਾਜਰਾ Prof Prem Singh Chandumajr ਅੱਜ ਸ੍ਰੀ ਆਨੰਦਪੁਰ ਸਾਹਿਬ ਵਿਖੇ ਪੁੱਜੇ ਜਿੱਥੇ ਉਨ੍ਹਾਂ ਪੱਤਰਕਾਰਾਂ ਨਾਲ ਗੱਲ ਕਰਦਿਆਂ ਵੱਖ ਵੱਖ ਮੁੱਦਿਆਂ ਤੇ ਆਪਣੀ ਰਾਇ ਰੱਖੀ। ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਸਾਕਾ ਪੰਜਾ ਸਾਹਿਬ ਦੀ ਸ਼ਹੀਦੀ ਦਾ ਸ਼ਤਾਬਦੀ ਸਮਾਗਮ ਮਨਾਉਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤਾ ਜਾ ਰਿਹਾ ਮਹਾਨ ਕਾਰਜ ਹੈ ਉਨ੍ਹਾਂ ਕਿਹਾ ਕਿ ਜਿਨ੍ਹਾਂ ਸ਼ਹੀਦਾਂ ਨੇ ਸਿੱਖ ਧਰਮ ਦੀ ਆਨ ਬਾਨ ਅਤੇ ਸ਼ਾਨ ਦੇ ਲਈ ਆਪਣੇ ਪ੍ਰਾਣਾਂ ਦੀਆਂ ਆਹੂਤੀਆਂ ਦਿੱਤੀਆਂ ਉਨ੍ਹਾਂ ਨੂੰ ਯਾਦ ਕਰਨਾ ਸਾਡੇ ਸਾਰਿਆਂ ਦਾ ਫਰਜ਼ ਹੈl

Prof Prem Singh Chandumajr news

ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੇ ਰਹਿਣ ਵਾਲੇ ਭਾਈ ਕਰਮ ਸਿੰਘ ਸਾਕਾ ਪੰਜਾ ਸਾਹਿਬ ਦੇ ਵਿਚ ਸ਼ਹੀਦ ਹੋਏ ਤੇ ਇਸ ਦੇ ਲਈ ਸਾਨੂੰ ਸਾਰਿਆਂ ਨੂੰ ਮਾਣ ਹੈ ਕਿ ਉਹ ਸ੍ਰੀ ਆਨੰਦਪੁਰ ਸਾਹਿਬ ਦੀ ਪਵਿੱਤਰ ਨਗਰੀ ਦੇ ਰਹਿਣ ਵਾਲੇ ਸਨ l ਉਨ੍ਹਾਂ ਕਿਹਾ ਕਿ ਸ੍ਰੀ ਆਨੰਦਪੁਰ ਸਾਹਿਬ ਦੀ ਧਰਤੀ 'ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਾਕਾ ਪੰਜਾ ਸਾਹਿਬ ਦੀ ਯਾਦ ਵਿਚ ਸ਼ਤਾਬਦੀ ਸਮਾਗਮ ਮਨਾ ਕੇ ਇਕ ਬਹੁਤ ਵੱਡਾ ਕਾਰਜ ਕੀਤਾ ਹੈ।


ਪੰਜਾਬ ਵਿਧਾਨ ਸਭਾ ਦੇ ਬੀਤੇ ਦਿਨੀਂ ਹੋਏ ਸੈਸ਼ਨ ਦੇ ਬਾਰੇ ਬੋਲਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਕੇਵਲ ਤੇ ਕੇਵਲ ਇੱਕ ਡਰਾਮੇਬਾਜ਼ੀ ਕੀਤੀ ਗਈ ਹੈl ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਬੜੇ ਅਹਿਮ ਮੁੱਦੇ ਹਨ ਜਿਨ੍ਹਾਂ 'ਤੇ ਵਿਚਾਰ ਹੋਣਾ ਚਾਹੀਦਾ ਸੀ ਜਿਨ੍ਹਾਂ ਵਿੱਚ ਖ਼ਾਸ ਤੌਰ 'ਤੇ ਪਸ਼ੂਆਂ ਨੂੰ ਲੱਗੀ ਲੰਬੀ ਬੀਮਾਰੀ ਹੜ੍ਹਾਂ ਦੀ ਮਾਰ 'ਤੇ ਉਸ ਤੋਂ ਇਲਾਵਾ ਝੋਨੇ ਦੇ ਉੱਪਰ ਚਾਈਨਾ ਵਾਇਰਸ ਵਰਗੀ ਬਿਮਾਰੀ ਦਾ ਅਟੈਕ, ਪਰ ਪੰਜਾਬ ਸਰਕਾਰ ਦੇ ਵੱਲੋਂ ਕਿਸਾਨਾਂ ਨੂੰ ਪੰਜ ਰੁਪਏ ਵੀ ਨੈਚੁਰਲ ਕਲੈਮਿਟੀ ਦੇ ਮੁਆਵਜ਼ੇ ਵਜੋਂ ਨਹੀਂ ਦਿੱਤੇ ਗਏl

ਉਨ੍ਹਾਂ ਕਿਹਾ ਕਿ ਕੋਈ ਵੀ ਮੰਤਰੀ ਵਿਧਾਇਕ ਇਸ ਸਰਕਾਰੀ ਨੁਮਾਇੰਦਾ ਕਿਸਾਨਾਂ ਦੀ ਸਾਰ ਲੈਣ ਤੱਕ ਨਹੀਂ ਗਿਆ। ਇੱਥੇ ਅੱਜ ਵੀ ਕਿਸਾਨਾਂ ਦੇ ਖੇਤਾਂ ਦੇ ਵਿੱਚ ਪਾਣੀ ਉਸੇ ਤਰ੍ਹਾਂ ਖੜ੍ਹਾ ਹੈ l ਉਨ੍ਹਾਂ ਕਿਹਾ ਕਿ ਸਰਕਾਰ ਨੂੰ ਪੰਜਾਬ ਵਿਧਾਨ ਸਭਾ ਦੇ ਵਿੱਚ ਕਿਸਾਨਾਂ ਦੀ ਇਸ ਦੁਰਦਸ਼ਾ ਦੇ ਲਈ ਮਤਾ ਪਾਸ ਕਰਨਾ ਚਾਹੀਦਾ ਸੀ ਅਤੇ ਨੈਚੁਰਲ ਕਲੈਮਿਟੀ ਦਾ ਦਰਜਾ ਦੇ ਕੇ ਕੇਂਦਰ ਸਰਕਾਰ ਤੋਂ ਮੁਆਵਜ਼ਾ ਲੈਣਾ ਚਾਹੀਦਾ ਸੀ ਪਰ ਵਿਧਾਨ ਸਭਾ ਦੇ ਵਿੱਚ ਕੇਵਲ ਡਰਾਮੇਬਾਜ਼ੀ ਹੋਈ ਅਤੇ ਲੋਕਾਂ ਦੇ ਨਾਲ ਸਬੰਧਤ ਮੁੱਦਿਆਂ ਤੇ ਸਰਕਾਰ ਵੱਲੋਂ ਆਵਾਜ਼ ਨਹੀਂ ਉਠਾਈ ਗਈl

ਸਰਕਾਰਾਂ ਦੇ ਵੱਲੋਂ ਸਿੱਖਾਂ ਦੇ ਨਾਲ ਕੀਤੇ ਜਾ ਰਹੇ ਵਿਤਕਰੇ ਦੇ ਸੰਬੰਧ ਵਿਚ ਬੋਲਦਿਆਂ ਪ੍ਰੋਫੈਸਰ ਚੰਦੂਮਾਜਰਾ ਨੇ ਕਿਹਾ ਕਿ ਆਜ਼ਾਦ ਭਾਰਤ ਵਿੱਚ ਸਿੱਖਾਂ ਦੇ ਨਾਲ ਹਮੇਸ਼ਾ ਵਿਤਕਰਾ ਹੁੰਦਾ ਆਇਆ ਹੈ ਉਨ੍ਹਾਂ ਨੂੰ ਆਪਣੇ ਹੀ ਮੁਲਕ ਦੇ ਵਿੱਚ ਬੇਗਾਨਗੀ ਦਾ ਅਹਿਸਾਸ ਕਰਵਾਇਆ ਜਾਂਦਾ ਰਿਹਾ ਹੈ l ਉਨ੍ਹਾਂ ਕਿਹਾ ਕਿ ਜੇਕਰ ਸੂਬਿਆਂ ਦੀ ਵੰਡ ਜ਼ਿਕਰ ਭਾਸ਼ਾ ਦੇ ਆਧਾਰ ਤੇ ਹੋਈ ਸੀ ਨਾ ਕੇਵਲ ਪੰਜਾਬ ਦੀ ਹੀ ਵੰਡ ਭਾਸ਼ਾ ਦੇ ਆਧਾਰ ਤੇ ਕਿਉਂ ਨਹੀਂ ਕੀਤੀ ਗਈ, ਉਨ੍ਹਾਂ ਕਿਹਾ ਕਿ ਪਾਣੀਆਂ ਦੀ ਵੰਡ ਵੀ ਨਸਰੁੱਲਾ ਜੋ ਕਿ ਰਿਪੇਰੀਅਨ ਲਾਅ ਹੈ ਉਸ ਦੇ ਵਿਰੋਧ ਵਿੱਚ ਕੀਤੀ ਜੋ ਕਿ ਪੰਜਾਬੀਆਂ ਦੇ ਨਾਲ ਸਰਾਸਰ ਵੱਡਾ ਧੱਕਾ ਹੈ।

ਉਨ੍ਹਾਂ ਕਿਹਾ ਕਿ ਹੁਣ ਹਰਿਆਣਾ ਗੁਰਦੁਆਰਾ ਪ੍ਰਬੰਧਕ ਕਮੇਟੀ ਬਣਾ ਕੇ ਸਿੱਖਾਂ ਨੂੰ ਅਕਾਲ ਤਖ਼ਤ ਸਾਹਿਬ ਤੋਂ ਤੋੜਨ ਦੀ ਇਕ ਚਾਲ ਹੈ । ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਵੱਲੋਂ ਅਜਿਹੀਆਂ ਕੋਝੀਆਂ ਚਾਲਾਂ ਸਮੇਂ ਸਮੇਂ ਸਿਰ ਚਲੀਆਂ ਗਈਆਂ ਅਤੇ ਹੁਣ ਵੀ ਸਿੱਖਾਂ ਨੂੰ ਆਪਸ ਵਿੱਚ ਲੜਾਉਣ ਦੇ ਲਈ ਸਿੱਖਾਂ ਦੇ ਵਿੱਚ ਪਾੜ ਪਾਉਣ ਦੇ ਲਈ ਹਰਿਆਣਾ ਦੀ ਵੱਖਰੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਮਸਲਾ ਚੁੱਕਿਆ ਗਿਆ ਹੈ l ਉਨ੍ਹਾਂ ਕਿਹਾ ਇਸੇ ਕਰਕੇ ਸੱਤ ਅਕਤੂਬਰ ਨੂੰ ਵੱਖੋ ਵੱਖਰੀਆਂ ਥਾਵਾਂ ਤੋਂ ਖ਼ਾਲਸਾਈ ਮਾਰਚ ਸ੍ਰੀ ਅਕਾਲ ਤਖ਼ਤ ਸਾਹਿਬ ਤੱਕ ਕੱਢੇ ਜਾ ਰਹੇ ਹਨ

ਰਵਨੀਤ ਬਿੱਟੂ ਵੱਲੋਂ ਬੰਦੀ ਸਿੰਘਾਂ ਦੇ ਮੁੱਦੇ ਤੇ ਅਕਾਲੀ ਦਲ ਉੱਤੇ ਲੈ ਜਾਂਦੇ ਪੰਜ ਦੇ ਸੰਬੰਧ ਵਿਚ ਬੋਲਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਰਵਨੀਤ ਬਿੱਟੂ ਨੂੰ ਆਪਣੀ ਪਾਰਟੀ ਦੀ ਫ਼ਿਕਰ ਕਰਨੀ ਚਾਹੀਦੀ ਹੈ। ਇਹ ਸੋਚਣਾ ਚਾਹੀਦਾ ਹੈ ਕਿਉਂ ਦੇਸ਼ ਦੇ ਵਿੱਚ ਰਾਜ ਕਰਨ ਵਾਲੀ ਪਾਰਟੀ ਹੁਣ ਕੇਵਲ ਕੁਝ ਸੂਬਿਆਂ ਦੇ ਵਿੱਚ ਹੀ ਸੀਮਤ ਹੋ ਗਈ l ਉਨ੍ਹਾਂ ਕਿਹਾ ਕਿ ਆਪਸ ਵਿੱਚ ਜੋੜਨ ਵਾਲੀ ਗੱਲ ਰਵਨੀਤ ਬਿੱਟੂ ਨੂੰ ਕਰਨੀ ਚਾਹੀਦੀ ਹੈ ਨਾ ਕਿ ਤੋੜਨ ਵਾਲੀ ਗੱਲ ਕਰਨੀ ਚਾਹੀਦੀ ਹੈ


ਮੁੱਖ ਮੰਤਰੀ ਭਗਵੰਤ ਮਾਨ ਦੇ ਗੁਜਰਾਤ ਦੌਰੇ ਬਾਰੇ ਬੋਲਦਿਆਂ ਪ੍ਰੋ ਚੰਦੂਮਾਜਰਾ ਨੇ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਪੰਜਾਬ ਵਿਧਾਨ ਸਭਾ ਦਾ ਸੈਸ਼ਨ ਚੱਲ ਰਿਹਾ ਸੀ ਤੇ ਮੁੱਖ ਮੰਤਰੀ ਗੁਜਰਾਤ ਦੌਰੇ ਤੇ ਘੁੰਮ ਰਹੇ ਸਨ ਉਨ੍ਹਾਂ ਕਿਹਾ ਇਹ ਤੇ ਉਸੇ ਤਰ੍ਹਾਂ ਹੈ ਜਿਵੇਂ ਰੋਮ ਜਲ ਰਿਹਾ ਸੀ ਤੇ ਨੀਰੋ ਬੰਸਰੀ ਵਜਾ ਰਿਹਾ ਸੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਵਿੱਚ ਕਿਸਾਨ ਤ੍ਰਾਹ ਤ੍ਰਾਹ ਕਰ ਰਹੇ ਨੇ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਚੁੱਕੀਆਂ ਹਨ ਉਨ੍ਹਾਂ ਕਿਹਾ ਇਨ੍ਹਾਂ ਲੋਕਾਂ ਦੀ ਸਾਰ ਲੈਣ ਦੀ ਥਾਂ ਪਹਿਲਾਂ ਮੁੱਖ ਮੰਤਰੀ ਜਰਮੀ ਚਲੇ ਗਏ ਤੇ ਫਿਰ ਹੁਣ ਗੁਜਰਾਤ ਦੀਆਂ ਚੋਣਾਂ ਨੂੰ ਮੁੱਖ ਰੱਖਦਿਆਂ ਗੁਰਜਾ ਗੁਜਰਾਤ ਚਲੇ ਗਏ।

ਗੁਜਰਾਤ ਦੌਰੇ ਤੇ ਗਏ ਦਿੱਲੀ ਦੇ ਮੁੱਖਮੰਤਰੀ ਅਰਵਿੰਦ ਕੇਜਰੀਵਾਲ ਤੇ ਇੱਕ ਵਿਅਕਤੀ ਵੱਲੋਂ ਸੁੱਟੀ ਗਈ ਪਾਣੀ ਦੀ ਬੋਤਲ ਦੇ ਸੰਬੰਧ ਵਿਚ ਬੋਲਦਿਆਂ ਉਨ੍ਹਾਂ ਕਿਹਾ ਕਿ ਉਨ੍ਹਾਂ ਕੇਜਰੀਵਾਲ ਦੀਆਂ ਫੋਕੀਆਂ ਬਿਆਨਬਾਜ਼ੀਆਂ ਅਤੇ ਝੂਠੇ ਵਾਅਦਿਆਂ ਦਿਲ ਸਬੰਧੀ ਲੋਕ ਜਾਗਰੂਕ ਹੋ ਚੁੱਕੇ ਹਨ ਤੇ ਹੁਣ ਲੋਕਾਂ ਦੇ ਮਨ ਦੇ ਵਿੱਚ ਉਨ੍ਹਾਂ ਪ੍ਰਤੀ ਗੁੱਸਾ ਹੈ ਤੇ ਹੌਲੀ ਹੌਲੀ ਆਮ ਆਦਮੀ ਪਾਰਟੀ ਦੇ ਲੀਡਰ ਹੋਰ ਐਕਸਪੋਜ਼ ਹੋਣਗੇ

ਸਿੱਧੂ ਮੂਸੇਵਾਲਾ ਦੇ ਕਾਤਲਾਂ ਦੇ ਵਿਚੋਂ ਇਕ ਕਾਤਲ ਦੇ ਸੀਆਈਏ ਸਟਾਫ਼ ਦੀ ਕਸਟਡੀ ਦੇ ਵਿੱਚੋਂ ਫ਼ਰਾਰ ਹੋਣ ਦੇ ਮਾਮਲੇ ਤੇ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਇਹ ਬੜੀ ਲਾਪ੍ਰਵਾਹੀ 'ਤੇ ਪੁਲੀਸ ਪ੍ਰਸ਼ਾਸਨ ਦੀ ਵੱਡੀ ਅਣਗਹਿਲੀ ਹੈ ਕਿ ਇਨ੍ਹਾਂ ਕਾਤਲਾਂ ਦੇ ਵਿੱਚੋਂ ਜ਼ਿਆਦਾਤਰ ਬਾਹਰਲੀ ਪੁਲਸ ਨੇ ਫੜੇ ਹਨ ਤੇ ਹੁਣ ਇਹ ਪੁਲਿਸ ਦੀ ਕਸਟਡੀ ਦੇ ਵਿਚੋਂ ਭੱਜ ਰਹੇ ਹਨ।

ਅੰਮ੍ਰਿਤਪਾਲ ਸਿੰਘ ਖ਼ਾਲਸਾ ਵੱਲੋਂ ਵੱਡੀ ਗਿਣਤੀ ਦੇ ਵਿੱਚ ਨੌਜਵਾਨਾਂ ਨੂੰ ਅੰਮ੍ਰਿਤਪਾਨ ਕਰਵਾਉਣ ਦੇ ਮੁੱਦੇ ਤੇ ਬੋਲਦਿਆਂ ਚੰਦੂਮਾਜਰਾ ਨੇ ਕਿਹਾ ਕਿ ਇਹ ਚੰਗੀ ਗੱਲ ਹੈ ਜੇਕਰ ਕੋਈ ਨੌਜਵਾਨ ਪੰਜਾਬੀ ਨੌਜਵਾਨਾਂ ਨੂੰ ਗੁਰੂ ਦੇ ਨਾਲ ਜੋੜ ਰਿਹਾ ਹੈ।ਉਨ੍ਹਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਿਨਾਂ ਕਿਸੇ ਤੱਥ ਤੋਂ ਇਲਜ਼ਾਮਬਾਜ਼ੀ ਕਰਨੀ ਗ਼ਲਤ ਗੱਲ ਹੈ।

ਇਹ ਵੀ ਪੜ੍ਹੋ:-ਬੈਟਰੀ ਰਿਕਸ਼ਾ ਨੂੰ ਲੈ ਕੇ ਹੋਇਆ ਝਗੜਾ 1 ਵਿਅਕਤੀ ਦਾ ਵੱਡਿਆ ਗੁੱਟ

ABOUT THE AUTHOR

...view details