ਰੂਪਨਗਰ: ਪੰਜਾਬ ਸਰਕਾਰ ਦੀ ਘਰ-ਘਰ ਰੋਜ਼ਗਾਰ ਸਕੀਮ ਤਹਿਤ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ ਰੂਪਨਗਰ ਵੱਲੋਂ ਸਰਕਾਰੀ ਅਤੇ ਪ੍ਰਾਈਵੇਟ ਕਾਲਜਾਂ ਅਤੇ ਸਕੂਲਾਂ ਵਿੱਚ ਪੜ ਰਹੇ ਵਿਦਿਆਰਥੀਆਂ ਨੂੰ ਕਰੀਅਰ ਕਾਊ਼ਂਸਲਿੰਗ ਦੇਣ ਲਈ ਦਫ਼ਤਰ ਪਹੁੰਚੀ। ਇਸ ਦੌਰਾਨ ਵਿਨੈ ਬਬਲਾਨੀ ਡਿਪਟੀ ਕਮਿਸ਼ਨਰ ਵੱਲੋਂ ਸੁਨਹਿਰੇ ਭਵਿੱਖ ਦੀ ਸਿਰਜਣਾ ਕਰਨ ਲਈ ਨੁਕਤੇ ਸਾਂਝੇ ਕੀਤੇ ਗਏ।
ਇਸ ਮੌਕੇ ਵਿਦਿਆਰਥੀ ਕਾਫ਼ੀ ਉਤਸ਼ਾਹਤ ਨਜ਼ਰ ਆਏ ਅਤੇ ਆਪਣੇ ਵਿਚਾਰਾ ਨੂੰ ਸਾਂਝਾ ਕੀਤਾ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਆਪਣਾ ਹੁਨਰ ਪਛਾਣ ਕਰੀਅਰ ਦੀ ਚੋਣ ਕਰਨ ਲਈ ਕਿਹਾ। ਸੁਪ੍ਰੀਤ ਕੌਰ ਕਰੀਅਰ ਕਾਊਂਸਲਰ ਵੱਲੋਂ ਸੰਬੋਧਿਤ ਕਰਦੇ ਹੋਏ ਕਿਹਾ ਕਿ ਜ਼ਿੰਦਗੀ ਵਿੱਚ ਸਫ਼ਲ ਹੋਣ ਲਈ ਟੀਚਾ ਨਿਰਧਾਰਿਤ ਕਰਨਾ ਜਰੂਰੀ ਹੈ। ਇਸ ਦੌਰਾਨ ਵਿਦਿਆਰਥੀਆਂ ਨੂੰ ਵੱਖ ਵੱਖ ਖੇਤਰਾਂ ਦੇ ਮਾਹਿਰਾਂ ਵੱਲੋਂ ਆਪਣੇ ਭਵਿੱਖ ਵਿੱਚ ਕਿੱਤੇ ਦੀ ਚੋਣ ਅਤੇ ਉਨ੍ਹਾਂ ਕਿੱਤਿਆ ਵਿੱਚ ਜਾਣ ਲਈ ਸਬੰਧਤ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਗਈ।
ਵਿਦਿਆਰਥੀਆਂ ਨੇ ਵੱਖ ਵੱਖ ਵਿਸਿ਼ਆਂ ਦੀ ਚੋਣ ਅਤੇ ਕਿੱਤਿਆ ਸਬੰਧੀ ਸਵਾਲ ਪੁੱਛੇ। ਇਸ ਮੌਕੇ ਵਿਦਿਆਰਥੀਆਂ ਨੇ ਆਪਣੀ ਦਿਲਚਸਪੀ ਮੁਤਾਬਕ ਵਿਦੇਸ਼ਾ ਵਿੱਚ ਜਾਣ ਤੋਂ ਇਲਾਵਾ ਸਿਵਿਲ ਸਰਵਸਿਸ ਅਤੇ ਟੀਚਿੰਗ ਪ੍ਰੋਫੈਸ਼ਨ ਅਪਣਾ ਕੇ ਭਵਿੱਖ ਨੂੰ ਰੋਸ਼ਨ ਕਰਨ ਲਈ ਕਿਹਾ। ਇਸ ਮੌਕੇ ਬਿਊਰੋ ਵਿੱਚ ਆਏ ਵਿਦਿਆਰਥੀਆਂ ਨੂੰ ਵੱਖ ਵੱਖ ਕੋਰਸਾਂ ਵਿੱਚ ਦਾਖਲੇ ਲੈਣ ਲਈ ਟੈਸਟਾਂ ਦੇ ਇਮਤਿਹਾਨਾਂ ਸਬੰਧੀ ਜਾਣਕਾਰੀ ਦਿੱਤੀ।
ਇਸ ਤੋਂ ਇਲਾਵਾ ਇਮੀਗ੍ਰੇਸ਼ਨ ਦੇ ਨੁਮਾਇੰਦੇ ਆਤਿਸ਼ ਕਪੂਰ ਵੱਲੋਂ ਵਿਦਿਆਰਥੀਆਂ ਨੂੰ ਵਿਦੇਸ਼ਾ ਵਿੱਚ ਜਾਣ ਦੇ ਕਾਨੂੰਨੀ ਢੰਗ ਤਰੀਕੇ ਅਤੇ ਵਿਦੇਸ਼ੀ ਧਰਤੀ ਉੱਤੇ ਸਥਾਪਿਤ ਹੋਣ ਲਈ ਕੁਝ ਨੁਕਤੇ ਵੀ ਉਨ੍ਹਾਂ ਨਾਲ ਸਾਂਝੇ ਕੀਤੇ। ਜ਼ਿਲ੍ਹਾ ਰੋਜ਼ਗਾਰ ਜਨਰੇਸ਼ਨ ਅਤੇ ਟ੍ਰੇਨਿੰਗ ਅਫ਼ਸਰ ਸ੍ਰੀ ਰਵਿੰਦਰਪਾਲ ਸਿੰਘ, ਕੰਵਲਪੁਨੀਤ ਕੌਰ ਰੋਜ਼ਗਾਰ ਜਨਰੇਸ਼ਨ, ਟ੍ਰੇਨਿੰਗ ਅਫ਼ਸਰ ਅਤੇ ਪਲੇਸਮੈਂਟ ਅਫਸਰ ਮੀਨਾਕਸ਼ੀ ਬੇਦੀ ਨੇ ਵਿਦਿਆਰਥੀਆਂ ਨੂੰ ਭਵਿੱਖ ਵਿੱਚ ਅੱਗੇ ਵੱਧਣ ਲਈ ਰੋਜ਼ਗਾਰ ਬਿਊਰੋ ਰੂਪਨਗਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸੇਵਾਂਵਾ ਤੋਂ ਜਾਣੂ ਕਰਵਾਇਆ