ਪੰਜਾਬ

punjab

ETV Bharat / state

ਸੀਨੀਅਰ ਸੰਕੈਡਰੀ ਸਕੂਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਕੈਰੀਅਰ ਕਾਨਫ਼ਰੰਸ ਦਾ ਕੀਤਾ ਆਯੋਜਨ - Career Conference latest news

ਘਰ-ਘਰ ਰੋਜਗਰ ਮਿਸ਼ਨ ਤਹਿਤ ਐਸ.ਜੀ.ਐਸ. ਖਾਲਸਾ ਸੀਨੀਅਰ ਸੰਕੈਡਰੀ ਸਕੂਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਕੈਰੀਅਰ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਡਿਪਟੀ ਕਮਿਸ਼ਨਰ ਡਾ.ਸੁਮਿਤ ਜਾਰੰਗਲ ਅਗਵਾਈ ਹੇਠ ਕੀਤਾ ਗਿਆ।

ਕੈਰੀਅਰ ਕਾਨਫਰੰਸ

By

Published : Oct 28, 2019, 1:43 PM IST

ਰੋਪੜ: ਘਰ-ਘਰ ਰੋਜਗਰ ਮਿਸ਼ਨ ਤਹਿਤ ਐਸ.ਜੀ.ਐਸ. ਖਾਲਸਾ ਸੀਨੀਅਰ ਸੰਕੈਡਰੀ ਸਕੂਲ ਸ੍ਰੀ ਆਨੰਦਪੁਰ ਸਾਹਿਬ ਵਿਖੇ ਇੱਕ ਕੈਰੀਅਰ ਕਾਨਫਰੰਸ ਦਾ ਆਯੋਜਨ ਕੀਤਾ ਗਿਆ। ਇਹ ਡਿਪਟੀ ਕਮਿਸ਼ਨਰ ਡਾ.ਸੁਮਿਤ ਜਾਰੰਗਲ ਅਗਵਾਈ ਹੇਠ ਕੀਤਾ ਗਿਆ।

ਉਸ ਮੌਕੇ ਪ੍ਰਿੰਸੀਪਲ ਸੁਖਪਾਲ ਕੌਰ ਨੇ ਦੱਸਿਆ ਕਿ ਸਕੂਲ ਵਿੱਚ ਵਿਸ਼ੇਸ਼ ਤੌਰ 'ਤੇ ਵੱਖ-ਵੱਖ ਨੁਮਾਇੰਦਿਆਂ ਵਲੋਂ ਭਾਗ ਲਿਆ। ਉਨ੍ਹਾਂ ਨੇ ਕਿਹਾ ਕਿ ਇਹ ਸਾਡੇ ਸਕੂਲ ਦੇ ਲਈ ਬੜ੍ਹੇ ਮਾਣ ਵਾਲੀ ਗੱਲ ਹੈ ਕਿ ਸਕੂਲ ਦੇ ਵਿੱਚ ਪੜ੍ਹ ਰਹੇ ਪ੍ਰਾਰਥੀਆਂ ਨੂੰ ਉਨ੍ਹਾ ਦੇ ਕੈਰੀਅਰ ਸਬੰਧੀ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ। ਉਨ੍ਹਾਂ ਨੇ ਸਕੂਲ ਵਿੱਚ ਕਿੱਤਾ ਕਾਨਫਰੰਸ ਲਈ ਪਹੁੰਚੀ ਪੂਰੀ ਟੀਮ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਇਹ ਪੰਜਾਬ ਸਰਕਾਰ ਦਾ ਬਹੁਤ ਵਧੀਆ ਉਪਰਾਲਾ ਹੈ ਅਤੇ ਇਹ ਕੈਰੀਅਰ ਕਾਨਫਰੰਸ ਪ੍ਰਾਰਥੀਆਂ ਲਈ ਬਹੁਤ ਹੀ ਲਾਹੇਵੰਦ ਸਾਬਿਤ ਹੋਵੇਗੀ।

ਇਸ ਮੌਕੇ ਤੇ ਵੱਖ-ਵੱਖ ਨੁਮਾਇੰਦਿਆਂ ਜਿਵੇਂ ਕਿ ਸੁਪ੍ਰੀਤ ਕੌਰ, ਕੈਰੀਅਰ ਕਾਊਂਸਲਰ,( ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ,ਰੂਪਨਗਰ) ਸਮਰੀਦੀ ਸ਼ਰਮਾ, ਸੀਨੀਅਰ ਅਕੈਡਮਿਕ ਅਡਵਾਈਜਰ, ਰਮਨਪ੍ਰੀਤ ਕੌਰ, ਕੈਰੀਅਰ ਕਾਉਂਸਲਰ, ਅਜੇ ਮਹਾਜਨ ਅਸੀਸਟੈਂਟ ਡਾਇਰੈਕਟਰ( ਮਾਰਕਟਿੰਗ) ਅਤੇ ਨੀਤਿਨ ਪਾਂਡੇ, ਅਸੀਸਟੈਂਟ ਪ੍ਰੋਫੈਸਰ(ਰਿਆਇਤ ਬਾਰਾ ਯੂਨੀਵਰਸਿਟੀ)ਵਲੋਂ ਬੱਚਿਆ ਨੂੰ ਅਗਵਾਈ ਦਿੱਤੀ।

ਇਨ੍ਹਾਂ ਵਲੋਂ ਗਿਆਰਵੀਂ ਅਤੇ ਬਾਰਵੀਂ ਤੋਂ ਬਾਅਦ ਚੁਣੇ ਜਾਣ ਵਾਲੇ ਕੈਰੀਅਰ ਕੋਰਸਾਂ ਸਬੰਧੀ ਜਾਣਕਾਰੀ ਦਿੱਤੀ ਗਈ। ਆਰਮਡ ਫੋਰਸ ਦੀ ਭਰਤੀ (ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਿੰਗ ਇੰਨਸਟੀਟੀਊਟ), ਬੀ.ਐਸ.ਸੀ.(ਐਗਰੀਕਲਚਰ),ਆਈ.ਟੀ.ਆਈ ਕੋਰਸਾਂ, ਬੀ-ਟੈਕ ਚਾਰਟਡ ਅਕਾਊਂਟੈਂਟ, ਐਸ.ਐਸ.ਸੀ., ਐਨ.ਡੀ.ਏ. ਦੇ ਪੇਪਰ ਬਾਰੇ ਜਾਣਕਾਰੀ ਅਤੇ ਮੈਡੀਕਲ ਵਿਦਿਆਰਥੀਆਂ ਨੂੰਐਨ.ਈ.ਈ.ਟੀ.ਦੇ ਪੇਪਰ ਬਾਰੇ ਵੱਖ-ਵੱਖ ਤੌਰ 'ਤੇ ਜਾਣਕਾਰੀ ਦਿੱਤੀ ਗਈ।

ਅੱਜ ਦੇ ਬਦਲਦੇ ਸਮੇਂ ਨੂੰ ਧਿਆਨ ਵਿੱਚ ਰੱਖਦੇ ਹੋਏ, ਵਿਦਿਆਰਥੀਆਂ ਨੂੰ ਵੱਖ-ਵੱਖ ਪ੍ਰੋਫੈਸ਼ਨਲ ਕੋਰਸਾ ਜਿਵੇਂ ਕਿ ਹੋਟਲ ਮੈਨੇਜਮੈਂਟ, ਜਰਨਲਿਜਮ, ਬੀ.ਐਸ.ਸੀ/ਫਿਲਮ ਮੇਕਿੰਗ, ਫੋਟੋਗ੍ਰਾਫੀ, ਗੇਮ ਸਾਫਟਵੇਅਰ, ਡਿਵੈਲਪਮੈਂਟ ਆਦਿ ਕੋਰਸਾਂ ਬਾਰੇ ਜਾਣਕਾਰੀ ਦਿੱਤੀ।

ਇਸ ਮੌਕੇ ਸੁਪ੍ਰੀਤ ਕੌਰ, ਕੈਰੀਅਰ ਕਾਊਂਸਲਰ ਜ਼ਿਲ੍ਹਾ ਰੋਜਗਾਰ ਅਤੇ ਕਾਰੋਬਾਰ ਬਿਊਰੋ ਨੇ ਪ੍ਰਾਰਥੀਆਂ ਨਾਲ ਗੱਲ ਬਾਤ ਕਰਦੇ ਹੋਏ ਕਿਹਾ ਕਿ ਇਹ ਕੋਰਸ ਅੱਜ ਦੇ ਯੂੱਗ ਵਿੱਚ ਖਾਸ ਅਹਿਮਿਅਤ ਰੱਖਦੇ ਹਨ। ਅੱਜ ਦੇ ਸਮੇਂ 'ਚ ਹਰ ਖੇਤਰ ਵਿੱਚ ਮੁਕਾਬਲਾ ਹੈ। ਇਸ ਲਈ ਅੱਜ ਤੋਂ ਹੀ ਤੁਸੀ ਜਿਸ ਖੇਤਰ ਵਿੱਚ ਜਾਣਾ ਹੈ। ਉਸ ਦੇ ਲਈ ਤਿਆਰੀ ਸ਼ੁਰੂ ਕਰੋ। ਇਹ ਸਮੇਂ ਦੀ ਮੰਗ ਹੈ। ਜੇ ਤੁਸੀ ਅਜਿਹਾ ਨਹੀਂ ਕਰਦੇ ਤਾਂ ਤੁਸੀ ਪਿੱਛੇ ਰਹਿ ਜਾਵੋਗੇ। ਜਿਸ ਖੇਤਰ ਵਿੱਚ ਵੀ ਪ੍ਰਾਰਥੀਆਂ ਨੇ ਜਾਣਾ ਹੈ। ਉਸ ਤੇ ਧਿਆਨ ਦੇਵੋ ਅਤੇ ਉਸਦੀ ਤਿਆਰੀ ਜੋਰ-ਸ਼ੋਰ ਨਾਲ ਕਰੋ।

ਉਨ੍ਹਾਂ ਨੇ ਪ੍ਰਾਰਥੀਆਂ ਨੂੰ ਕਿਹਾ ਕਿ ਸਕਾਰਾਤਮਕ ਸੋਚ ਨਾਲ ਆਪਣੇ ਲਕਸ਼ ਵਲ ਵਧੋ। ਉਨ੍ਹਾਂ ਨੇ ਪ੍ਰਾਰਥੀਆਂ ਨੂੰ ਕਮਿਨਿਕੇਸ਼ਨ ਸੱਕਿਲ ਤੇ ਵੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਅੱਜ ਦੇ ਸਮੇਂ ਵਿੱਚ ਪਰਸਨੇਲਟੀ ਬਹੁਤ ਮਹੱਤਾ ਰੱਖਦੀਹੈ।

ਇਹ ਵੀ ਪੜੋ: ਦਿੱਲੀ ਦੀ ਹਵਾ ਹੋਈ ਖ਼ਰਾਬ, 500 ਉੱਤੇ ਪਹੁੰਚਿਆਂ ਪੀਐਮ 2.5

ਉਨ੍ਹਾਂ ਨੂੰ ਕੰਟਫਿਡੈਂਸ ਬਿਲਡਿੰਗ ਦੀਆ ਟੀਪਸ ਦਿੱਤੀਆਂ। ਇਸ ਤੋਂ ਇਲਾਵਾ ਉਨ੍ਹਾਂ ਨੇ ਪ੍ਰਾਰਥੀਆਂ ਨੂੰ ਵੱਖ-ਵੱਖ ਕਿੱਤਿਆਂ ਕੋਰਸਾਂ, ਟ੍ਰੇਨਿੰਗ ਸਹੂਲਤਾਵਾਂ ਬਾਰੇ ਜਾਣਕਾਰੀ ਦਿੱਤੀ। ਸਵੈ-ਰੋਜ਼ਗਾਰ ਸਕੀਮਾਂ ਅਤੇ ਸਕਿੱਲ ਕੋਰਸਾਂ ਬਾਰੇ ਵੀ ਵਿਸਥਾਰ ਨਾਲ ਜਾਣਕਾਰੀ ਦਿੱਤੀ

ABOUT THE AUTHOR

...view details