ਸ੍ਰੀ ਅਨੰਦਪੁਰ ਸਾਹਿਬ:ਰੇਲਵੇ ਰੋਡ ਨੰਗਲ ਵਿੱਚ ਚੰਡੀਗੜ੍ਹ ਤੋਂ ਆ ਰਹੀ ਇੱਕ ਅਲਟੋ ਕਾਰ ਜੋ ਕਿ ਹਿਮਾਚਲ ਦੇ ਅੰਬ ਪਿੰਡ ਵਿੱਚ ਜਾ ਰਹੀ ਸੀ, ਨੇ ਸਾਈਡ ਉੱਤੇ ਪੈਦਲ ਜਾ ਰਹੀ ਲੜਕੀ ਨੂੰ ਟੱਕਰ ਮਾਰ ਦਿੱਤੀ। ਫਿਰ ਇਹ ਆਲਟੋ ਕਾਰ ਦੁਕਾਨ ਦੇ ਬਾਹਰ ਖੜੀ ਇੱਕ ਐਕਟਿਵਾ ਵਿੱਚ ਜਾ ਵੱਜੀ। ਸੜਕ ਦੇ ਇੱਕ ਪਾਸੇ ਪੈਦਲ ਚੱਲ ਰਹੀ ਲੜਕੀ ਨੂੰ ਪਿਛੇ ਤੋਂ ਆ ਰਹੀ ਆਲਟੋ ਕਾਰ ਨੇ ਇੰਨੀ ਜ਼ੋਰਦਾਰ ਟੱਕਰ ਮਾਰੀ ਕਿ ਲੜਕੀ ਦਾ ਕਾਰ ਦੇ ਸ਼ੀਸ਼ੇ ਵਿੱਚ ਸਿਰ ਵੱਜਿਆ।
ਇਸ ਜਬਰਦਸਤ ਟੱਕਰ ਤੋਂ ਬਾਅਦ ਕਾਰ ਦਾ ਸ਼ੀਸ਼ਾ ਟੁੱਟ ਗਿਆ, ਹਾਲਾਂਕਿ ਆਲਟੋ ਕਾਰ ਨੇ ਜਿਸ ਹਿਸਾਬ ਨਾਲ ਕੁੜੀ ਨੂੰ ਪਿੱਛੇ ਦੀ ਟੱਕਰ ਮਾਰੀ ਕੋਈ, ਜਾਨੀ ਨੁਕਸਾਨ ਨਹੀਂ ਹੋਇਆ। ਪਰ, ਦੁਕਾਨ ਦੇ ਬਾਹਰ ਖੜ੍ਹੀ ਐਕਟਿਵਾ ਦੀ ਭੰਨ-ਤੋੜ ਜ਼ਰੂਰ ਹੋਈ ਹੈ ਤੇ ਜ਼ਖਮੀ ਹਾਲਤ ਵਿੱਚ ਉਸੀ ਵਕਤ ਦੁਕਾਨਦਾਰਾਂ ਦੀ ਮਦਦ ਨਾਲ ਉਸ ਲੜਕੀ ਨੂੰ ਨੰਗਲ ਦੇ ਸਿਵਲ ਹਸਪਤਾਲ ਲੈ ਲਿਜਾਇਆ ਗਿਆ।
ਹਾਦਸਾ ਸੀਸੀਟੀਵੀ ਵਿੱਚ ਕੈਦ:ਰੇਲਵੇ ਰੋਡ 'ਤੇ ਇੱਕ ਢਾਬੇ ਦੇ ਬਾਹਰ ਲੱਗੇ ਸੀਸੀਟੀਵੀ ਕੈਮਰੇ ਵਿੱਚ ਇਹ ਸਾਰੀ ਘਟਨਾ ਕੈਦ ਹੋ ਗਈ। ਸੀਸੀਟੀਵੀ ਫੋਟੇਜ ਦੇਖ ਕੇ ਇੰਝ ਲੱਗ ਰਿਹਾ ਸੀ ਕਿ ਕਾਰ ਦੀ ਸਪੀਡ ਜ਼ਿਆਦਾ ਸੀ ਤੇ ਤੇਜ਼ ਰਫ਼ਤਾਰ ਕਾਰ ਨੇ ਸੜਕ ਕਿਨਾਰੇ ਜਾ ਰਹੀ ਲੜਕੀ ਨੂੰ ਟੱਕਰ ਮਾਰ ਦਿੱਤੀ। ਇਸ ਤੋਂ ਬਾਅਦ ਦੁਕਾਨ ਬਾਹਰ ਖੜੀ ਐਕਟਿਵ ਵਿੱਚ ਜਾ ਵਜੀ।