ਰੋਪੜ: ਮਹਿਲਾ ਕਲਿਆਣ ਸਮਿਤੀ ਵਲੋਂ ਨਾਬਾਰਡ ਦੇ ਸਹਿਯੋਗ ਨਾਲ ਪਰਾਲੀ ਬਚਾਓ, ਫਸਲ ਵਧਾਓ ਸਬੰਧੀ ਕਿਸਾਨ ਭਰਾਵਾਂ ਨੂੰ ਉਤਸਾਹਿਤ ਕਰਨ ਲਈ ਪਿੰਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਮਹਿਲਾ ਕਲਿਆਣ ਸਮਿਤੀ ਦੀ ਪ੍ਰਧਾਨ ਦੀਪੀਕਾ ਨੇ ਦਸਿਆ ਕਿ ਨੈਸ਼ਨਲ ਅਡੈਪਸ਼ਨ ਫੰਡ ਫਾਰ ਕਲਾਈਮੇਟ ਚੇਂਜ ਦੇ ਤਹਿਤ ਫਸਲਾਂ ਦੀ ਰਹਿੰਦ ਖੁਹੰਦ ਦੇ ਪ੍ਰਬੰਧ ਸਬੰਧੀ ਜਾਗਰੂਕਤਾ ਪ੍ਰੋਗਰਾਮ ਅਧੀਨ 180 ਕਲੱਸਟਰਾਂ ਵਿੱਚ ਕੈਂਪ ਲਗਾਏ ਗਏ ਹਨ।ਡਾਂ ਵਿੱਚ ਵੱਖ ਵੱਖ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ
ਰੋਪੜ: ਪਰਾਲੀ ਸੁਰੱਖਿਆ ਅਭਿਆਨ 2019 ਤਹਿਤ ਲਗਾਇਆ ਗਿਆ ਕੈਂਪ - ਪਰਾਲੀ ਬਚਾਓ, ਫਸਲ ਵਧਾਓ
ਰੋਪੜ 'ਚ ਮਹਿਲਾ ਕਲਿਆਣ ਸਮਿਤੀ ਵਲੋਂ ਨਾਬਾਰਡ ਦੇ ਸਹਿਯੋਗ ਨਾਲ ਪਰਾਲੀ ਬਚਾਓ, ਫਸਲ ਵਧਾਓ ਸਬੰਧੀ ਕਿਸਾਨ ਭਰਾਵਾਂ ਨੂੰ ਉਤਸਾਹਿਤ ਕਰਨ ਲਈ ਪਿੰਡਾਂ ਵਿੱਚ ਵੱਖ ਵੱਖ ਕੈਂਪਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ।
ਉਨ੍ਹਾਂ ਦਸਿਆ ਕਿ ਹੁਣ ਤੱਕ ਰੂਪਨਗਰ ਦੇ ਬੇਲਾ, ਓਇੰਦ, ਝਾਂਡੀਆਂ ਆਦਿ ਪਿੰਡਾਂ ਵਿੱਚ ਪਰਾਲੀ ਬਚਾਓ ਫ਼ਸਲ ਵਧਾਓ ਪ੍ਰੋਗਰਾਮ ਤਹਿਤ ਕੈਂਪ ਲਗਾਏ ਜਾ ਚੁਕੇ ਹਨ। ਉਨ੍ਹਾਂ ਦਸਿਆ ਕਿ ਇੰਨਾਂ ਕੈਂਪਾਂ ਦੌਰਾਨ ਕਿਸਾਨਾਂ ਨੂੰ ਜਾਗੂਕਤ ਕੀਤਾ ਜਾ ਰਿਹਾ ਹੈ ਕਿ ਪਰਾਲੀ ਸਾੜਨ ਨਾਲ ਕਿਸਾਨ ਮਿੱਤਰ ਕੀੜੇ ਮਰ ਜਾਂਦੇ ਹਨ, ਮਿੱਟੀ ਦੀ ਉਪਜਾਓਂ ਸ਼ਕਤੀ ਵਿੱਚ ਗਿਰਾਵਟ ਆਉਣ ਦੇ ਨਾਲ ਨਾਲ ਵਾਤਾਵਰਨ ਵੀ ਬੁਰੇ ਤਰੀਕੇ ਨਾਲ ਪ੍ਰਦੂਸ਼ਤ ਹੁੰਦਾ ਹੈ। ਉਨ੍ਹਾਂ ਦਸਿਆ ਕਿ ਇਸ ਪ੍ਰੋਗਰਾਮ ਦੇ ਨਾਲ ਨਾਲ ਹੀ ਕਿਸਾਨਾਂ ਨੂੰ ਨਵੇਂ ਸੰਦਾਂ ਬਾਰੇ ਵੀ ਜਾਣਕਾਰੀ ਦਿਤੀ ਜਾ ਰਹੀ ਹੈ ਤਾਂ ਜੋ ਕਿਸਾਨਾਂ ਦੀ ਆਮਦਨ ਵਿੱਚ ਵਾਧਾ ਹੋ ਸਕੇ ਅਤੇ ਲਾਗਤ ਘਟ ਸਕੇ।