ਪੰਜਾਬ

punjab

ETV Bharat / state

ਟਰੱਕ ਓਪਰੇਟਰਾਂ ਦੇ ਧਰਨੇ 'ਚ ਕੈਬਨਿਟ ਮੰਤਰੀ ਹਰਜੋਤ ਬੈਂਸ ਪਹੁੰਚੇ - Nangal truck operators dharna

ਨੰਗਲ ਟਰੱਕ ਓਪਰੇਟਰਾਂ ਵੱਲੋਂ ਯੂਨੀਅਨ ਦੇ ਬਾਹਰ ਪ੍ਰਦਰਸ਼ਨ (Nangal truck operators dharna) ਵਿਚ ਕੈਬਨਿਟ ਮੰਤਰੀ ਹਰਜੋਤ ਬੈਂਸ ਵੀ ਟਰੱਕ ਆਪ੍ਰੇਟਰਾਂ ਨਾਲ ਧਰਨੇ (Harjot Bains reached Nangal truck operators dharna) ਵਿੱਚ ਬੈਠੇ।

Harjot Bains reached Nangal truck operators dharna
Harjot Bains reached Nangal truck operators dharna

By

Published : Oct 24, 2022, 10:26 AM IST

ਨੰਗਲ:ਸਹਿਕਾਰੀ ਸਭਾਵਾਂ ਵੱਲੋਂ ਨੰਗਲ ਦੀ ਟਰੱਕ ਓਪਰੇਟਰ ਗੁਡਜ਼ ਕੈਰੀਅਰ ਟਰਾਂਸਪੋਰਟ ਸੁਸਾਇਟੀ ਨੂੰ ਭੰਗ ਕਰਨ ਦੇ ਲਈ ਸਹਿਕਾਰੀ ਸਭਾਵਾਂ ਪੰਜਾਬ ਵੱਲੋਂ ਟਰੱਕ ਯੂਨੀਅਨ ਨੰਗਲ ਨੂੰ ਧਾਰਾ 50 ਦੇ ਅਧੀਨ ਨੋਟਿਸ ਭੇਜਿਆ ਗਿਆ ਹੈ ਜਿਸ ਦਾ ਵਿਰੋਧ ਟਰੱਕ ਆਪ੍ਰੇਟਰਾਂ ਵੱਲੋਂ ਸੁਸਾਇਟੀ ਦੇ ਬਾਹਰ ਪਿਛਲੇ ਤਿੰਨ ਚਾਰ ਦਿਨਾਂ ਤੋਂ ਧਰਨਾ ਪ੍ਰਦਰਸ਼ਨ (Nangal truck operators dharna) ਕੀਤਾ ਜਾ ਰਿਹਾ ਹੈ। ਇਸ ਧਰਨੇ ਵਿੱਚ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੀ ਆ ਕੇ (Harjot Bains reached Nangal truck operators dharna) ਬੈਠ ਗਏ।

ਇਸ ਦੌਰਾਨ 'ਚ ਸਿਰਕਤ ਦੌਰਾਨ ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਵੱਲੋਂ ਟਰੱਕ ਅਪਰੇਟਰਾਂ ਨਾਲ ਗੱਲਬਾਤ ਕੀਤੀ ਤੇ ਉਨ੍ਹਾਂ ਨੂੰ ਭਰੋਸਾ ਦਿੱਤਾ ਕਿ ਦਿ ਟਰੱਕ ਓਪਰੇਟਰ ਗੁਡਜ਼ ਕੈਰੀਅਰ ਟਰਾਂਸਪੋਰਟ ਸੁਸਾਇਟੀਆਂ ਨੂੰ ਭੰਗ ਨਹੀਂ ਹੋਣ ਦਿੱਤਾ ਜਾਵੇਗਾ। ਪਰ ਟਰੱਕ ਆਪਰੇਟਰਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਕੋਈ ਲਿਖਤੀ ਰੂਪ ਵਿੱਚ ਸਰਕਾਰ ਵੱਲੋਂ ਕੋਈ ਜਵਾਬ ਨਹੀਂ ਆਉਂਦਾ, ਉਦੋਂ ਤੱਕ ਇਹ ਧਰਨਾ ਪ੍ਰਦਰਸ਼ਨ ਜਾਰੀ ਰਹੇਗਾ।

ਟਰੱਕ ਓਪਰੇਟਰਾਂ ਦੇ ਧਰਨੇ 'ਚ ਕੈਬਨਿਟ ਮੰਤਰੀ ਹਰਜੋਤ ਬੈਂਸ ਪਹੁੰਚੇ



ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਜੇਕਰ ਇਸ ਸੁਸਾਇਟੀ ਉੱਤੇ ਕੋਈ ਦਿੱਕਤ ਪ੍ਰੇਸ਼ਾਨੀ ਆਉਂਦੀ ਹੈ ਤਾਂ ਵੀ ਮੈਂ ਸੋਸਾਇਟੀ ਦੇ ਨਾਲ ਤਨ-ਮਨ ਧਨ ਨਾਲ ਸੁਸਾਇਟੀ ਨਾਲ ਹਮੇਸ਼ਾ ਲਈ ਖੜ੍ਹਾ ਹਾਂ ਨੰਗਲ ਟਰੱਕ ਯੂਨੀਅਨ ਸਾਡੇ ਲੱਕ ਦੀ ਸ਼ਾਨ ਹੈ। ਇਸ ਟਰੱਕ ਯੂਨੀਅਨ ਨੇ ਚੋਣਾਂ ਦੇ ਵਿੱਚ ਬਹੁਤ ਮਦਦ ਕੀਤੀ ਹੈ। ਇਸ ਸਬੰਧ ਵਿੱਚ ਮੈਂ ਮੁੱਖ ਮੰਤਰੀ ਨੂੰ ਲਿਖਤੀ ਉੱਤੇ ਮਿਲ ਕੇ ਇਸ ਸਬੰਧੀ ਸਾਰੀ ਗੱਲ ਕੀਤੀ ਹੈ ਅਤੇ ਹੋਰ ਕਿਤੇ ਵੀ ਮੇਰੀ ਜੇਕਰ ਜ਼ਰੂਰਤ ਹੋਈ ਤਾਂ ਮੈਂ ਹਮੇਸ਼ਾਂ ਇਨ੍ਹਾਂ ਦੇ ਨਾਲ ਖੜ੍ਹੇ ਹਾਂ।



ਇਸ ਸੰਬੰਧ ਵਿਚ ਟਰੱਕ ਆਪ੍ਰੇਟਰਾਂ ਨੇ ਗੱਲਬਾਤ ਕਰਦੇ ਹੋਏ, ਉਨ੍ਹਾਂ ਨੇ ਕਿਹਾ ਕਿ ਹਰਜੋਤ ਬੈਂਸ ਸਾਡੇ ਇਸ ਹਲਕੇ ਦੇ ਵਿਧਾਇਕ ਹਨ ਤੇ ਉਨ੍ਹਾਂ ਦਾ ਇਸ ਧਰਨੇ ਵਿੱਚ ਆਉਂਦੇ, ਉਹ ਧੰਨਵਾਦ ਹੈ। ਪਰ ਧਰਨੇ ਵਿੱਚ ਆਉਣ ਨਾਲ ਗੱਲ ਨਹੀਂ ਮੰਨੀ, ਜਦੋਂ ਤੱਕ ਸਰਕਾਰ ਵੱਲੋਂ ਕੋਈ ਲਿਖਤੀ ਰੂਪ ਵਿਚ ਇਸ ਸੁਸਾਇਟੀ ਦੇ ਸੰਬੰਧ ਵਿਚ ਕੋਈ ਚਿੱਠੀ ਪੱਤਰ ਨਹੀਂ ਆਉਂਦਾ, ਉਦੋਂ ਤੱਕ ਸਾਨੂੰ ਯਕੀਨ ਨਹੀਂ ਹੋਣਾ। ਇਸ ਧਰਨੇ ਦੇ ਸੰਬੰਧੀ ਬੋਲਦਿਆਂ ਹੋਇਆ ਟਰੱਕ ਮਾਲਕਾਂ ਨੇ ਕਿਹਾ ਕਿ ਇਸ ਸਬੰਧੀ ਅਸੀਂ ਟਰੱਕ ਅਪਰੇਟਰਾਂ ਨਾਲ ਗੱਲਬਾਤ ਕਰ ਕੇ ਦੇਖਾਂਗੇ ਕਿ ਇਹ ਧਰਨਾ ਲਗਾਤਾਰ ਜਾਰੀ ਰੱਖਣਾ ਹੈ ਜਾਂ ਕੀ ਖ਼ਤਮ ਕਰਨਾ ਹੈ।

ਇਹ ਵੀ ਪੜੋ:-ਬਹਿਬਲਕਲਾਂ ਇਨਸਾਫ ਮੋਰਚੇ ਉੱਚੇ ਵਾਪਰਿਆ ਹਾਦਸਾ, ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ

ABOUT THE AUTHOR

...view details