ਪੰਜਾਬ

punjab

By

Published : Feb 29, 2020, 7:06 PM IST

ETV Bharat / state

ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ ਦੇ ਤਿੰਨ ਪੁਲਿਸ ਸਟੇਸ਼ਨਾਂ ਦਾ ਰੱਖਿਆ ਨੀਂਹ ਪੱਥਰ

ਕੈਬਿਨੇਟ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਤੇ ਮੋਰਿੰਡਾ 'ਚ ਤਿੰਨ ਪੁਲਿਸ ਸਟੇਸ਼ਨਾਂ ਦੇ ਨੀਂਹ ਪੱਥਰ ਰੱਖੇ। ਇਨ੍ਹਾਂ ਪੁਲਿਸ ਸਟੇਸ਼ਨਾਂ 'ਚ ਆਧੁਨਿਕ ਸਹੂਲਤਾਂ ਨਾਲ ਲੈਂਸ ਹੋਣਗੀਆਂ।

ਫ਼ੋਟੋ
ਫ਼ੋਟੋ

ਰੂਪਨਗਰ: ਤਕਨੀਕੀ ਸਿੱਖਿਆ ਤੇ ਉਦਯੋਗਿਕ ਸਿਖਲਾਈ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਸ੍ਰੀ ਚਮਕੌਰ ਸਾਹਿਬ ਦੇ ਪੁਲਿਸ ਇਮਾਰਤ ਦੇ ਵਿਸਤਾਰ ਦਾ ਨੀਂਹ ਪੱਥਰ ਰੱਖਿਆ। ਇਸ ਦੇ ਨਾਲ ਹੀ ਉਨ੍ਹਾਂ ਨੇ ਪੁਲਿਸ ਸਟੇਸ਼ਨ ਸ਼ਹਿਰੀ ਮੋਰਿੰਡਾ ਅਤੇ ਪੁਲਿਸ ਸਟੇਸ਼ਨ ਸਦਰ ਮੋਰਿੰਡਾ ਦਾ ਵੀ ਨੀਂਹ ਪੱਥਰ ਰੱਖਿਆ। ਇਸ ਮੌਕੇ ਡੀ.ਜੀ.ਪੀ, ਐਮ.ਕੇ. ਤਿਵਾੜੀ ਅਤੇ ਐਸ.ਐਸ.ਪੀ. ਸਵਪਨ ਸ਼ਰਮਾ ਵੀ ਨੇ ਮੁੱਖ ਮਹਿਮਾਨ ਵੱਜੋਂ ਮੌਜੂਦ ਸਨ।

ਫ਼ੋਟੋ

ਇਸ ਮੌਕੇ ਕੈਬਿਨੇਟ ਮੰਤਰੀ ਚਰਨਜੀਤ ਚੰਨੀ ਨੇ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਦੀ ਇਮਾਰਤ ਕਰੀਬ 01 ਕਰੋੜ 17 ਲੱਖ ਦੀ ਲਾਗਤ ਨਾਲ ਬਣ ਕੇ ਤਿਆਰ ਹੋਵੇਗੀ। ਇਸ ਵਿੱਚ ਹਰ ਤਰ੍ਹਾਂ ਦੀਆਂ ਆਧੁਨਿਕ ਸਹੂਲਤਾਂ ਮੁਹੱਈਆਂ ਕੀਤੀਆਂ ਜਾਣਗੀਆਂ।

ਇਸੇ ਤਰ੍ਹਾਂ ਹੀ ਮੋਰਿੰਡਾ ਵਿਖੇ ਵੀ 02 ਥਾਣਿਆਂ ਦੀਆਂ ਇਮਾਰਤਾਂ ਕਰੀਬ 2.75 ਕਰੋੜ ਦੀ ਲਾਗਤ ਨਾਲ ਬਣ ਕੇ ਤਿਆਰ ਹੋਣ ਗਈਆਂ। ਉਨ੍ਹਾਂ ਨੇ ਕਿਹਾ ਕਿ ਇਸ ਬਜਟ ਦੌਰਾਨ ਬੇਲੇ ਦਰਿਆ 'ਤੇ ਵੀ ਪੁਲ ਅਤੇ ਮੋਰਿੰਡੇ ਤੋਂ ਸ਼੍ਰੀ ਚਮਕੌਰ ਸਾਹਿਬ, ਬੇਲਾ ਪਨਿਆਲੀ ਤੱਕ ਦੀ ਸੜਕ ਦੇ ਨਵੀਨੀਕਰਨ ਲਈ 120 ਕਰੋੜ ਰੁਪਏ ਪਾਸ ਹੋਏ ਹਨ। ਇਨ੍ਹਾਂ ਦੇ ਨਾਲ ਆਲੇ-ਦੁਆਲੇ ਦੇ ਲੋਕਾਂ ਨੂੰ ਫ਼ਾਇਦਾ ਹੋਵੇਗਾ, ਜਿਸ ਦੀ ਇਲਾਕਾ ਨਿਵਾਸੀਆਂ ਦੀ ਬਹੁਤ ਦੇਰ ਤੋਂ ਮੰਗ ਸੀ।

ਇਹ ਵੀ ਪੜ੍ਹੋ:ਬਟਾਲਾ 'ਚ ਪਸ਼ੂ ਧਨ ਮੇਲਾ 'ਚ ਪਹੁੰਚੇ ਗੁਰਜੀਤ ਸਿੰਘ ਔਜਲਾ, ਕਿਹਾ ਕਿਸਾਨਾਂ ਲਈ ਲਾਹੇਵੰਦ

ਉਨ੍ਹਾਂ ਕਿਹਾ ਕਿ ਸ਼੍ਰੀ ਚਮਕੌਰ ਸਾਹਿਬ ਵਿਖੇ ਬਣਨ ਵਾਲੀ ਯੂਨੀਵਰਸਿਟੀ ਦੀ ਚਾਰ ਦਿਵਾਰੀ ਦਾ ਕੰਮ ਮੁਕੰਮਲ ਹੋ ਚੁੱਕਾ ਹੈ ਜੋ ਕਿ ਇੱਕ ਸਾਲ ਦੇ ਅੰਦਰ ਬਣ ਕੇ ਤਿਆਰ ਹੋ ਜਾਵੇਗੀ। ਇਸ ਦੌਰਾਨ ਉਨ੍ਹਾਂ ਨੇ ਦੱਸਿਆ ਕਿ ਸੱਲੋ ਮਾਜਰੇ ਵਿੱਚ ਇੱਕ ਕਮਾਊਨਿਟੀ ਸੈਂਟਰ ਦਾ ਵੀ ਨੀਂਹ੍ਹ ਪੱਥਰ ਜਲਦ ਹੀ ਰੱਖਿਆ ਜਾਵੇਗਾ। ਪਿੰਡਾਂ ਦੀ ਪੰਚਾਇਤਾਂ ਦੇ ਵਿਕਾਸ ਕਾਰਜਾਂ ਦੇ ਲਈ 25 ਕਰੋੜ ਰੁਪਏ ਦੀ ਰਾਸ਼ੀ ਜਾਰੀ ਹੋ ਗਈ ਹੈ। ਬਹੁਤ ਜਲਦ ਪਿੰਡ ਪੰਚਾਇਤਾਂ ਨੂੰ ਇਹ ਰਾਸ਼ੀ ਮੁਹੱਈਆਂ ਕਰਵਾਈ ਜਾਵੇਗੀ।

ABOUT THE AUTHOR

...view details