ਪੰਜਾਬ

punjab

ETV Bharat / state

CAA: ਸਰਕਾਰੀ ਕਾਲਜ 'ਚ RSS ਵੱਲੋਂ ਕਰਵਾਇਆ ਜਾਣਾ ਸਮਾਗਮ ਰੱਦ - ਸਰਕਾਰੀ ਕਾਲਜ 'ਚ RSS ਵੱਲੋਂ ਕਰਵਾਇਆ ਜਾਣਾ ਸਮਾਗਮ ਰੱਦ

ਰੋਪੜ ਦੇ ਸਰਕਾਰੀ ਸਕੂਲ 'ਚ ਸੀਏਏ ਦੇ ਪੱਖ ਚ ਕਰਵਾਇਆ ਜਾਣ ਵਾਲਾ ਸਮਾਗਮ ਪੁਲਿਸ ਨੇ ਰੱਦ ਕਰਵਾ ਦਿੱਤਾ ਹੈ। ਇਸ ਤੋਂ ਪਹਿਲਾਂ ਕਾਲਜ ਵਿਦਿਆਰਥੀਆਂ ਨੇ ਸੀਏਏ ਦਾ ਵਿਰੋਧ ਕੀਤਾ ਸੀ।

caa
caa

By

Published : Mar 4, 2020, 4:09 PM IST

ਰੋਪੜ: ਪਿਛਲੇ ਦਿਨੀਂ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਵੱਲੋਂ ਸੀਏਏ ਦਾ ਵਿਰੋਧ ਕੀਤਾ ਗਿਆ ਸੀ ਜਿਸ ਤੋਂ ਬਾਅਦ ਸੰਘ ਦੇ ਸ਼ਾਖਾ ਦੇ ਮੈਂਬਰਾਂ ਵੱਲੋਂ ਸਰਕਾਰੀ ਕਾਲਜ ਦੇ ਵਿਦਿਆਰਥੀਆਂ ਨੂੰ ਨਾਗਰਿਕਤਾ ਸੋਧ ਕਾਨੂੰਨ ਦੇ ਹੱਕ ਦੇ ਵਿੱਚ ਜੋੜਨ ਵਾਸਤੇ ਪ੍ਰਚਾਰ ਕਰਨ ਦਾ ਪ੍ਰੋਗਰਾਮ ਮਿੱਥਿਆ ਗਿਆ ਸੀ ਪਰ ਪੁਲਿਸ ਨੇ ਮੌਕੇ ਦੀ ਨਜ਼ਾਕਤ ਨੂੰ ਦੇਖਦੇ ਹੋਏ ਪ੍ਰੋਗਰਾਮ ਰੱਦ ਕਰ ਦਿੱਤਾ ਤੇ ਵੱਡੀ ਗਿਣਤੀ ਦੇ ਵਿੱਚ ਪੁਲਸ ਬਲ ਤੈਨਾਤ ਕਰ ਦਿੱਤਾ ਗਿਆ ਹੈ।

ਵੀਡੀਓ


ਸੰਘ ਦੇ ਪ੍ਰਚਾਰਕ ਦੀਪਕ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਪਿਛਲੇ ਸਮੇਂ ਵਿਦਿਆਰਥੀਆਂ ਵੱਲੋਂ ਨਾਗਰਿਕਤਾ ਸੋਧ ਕਾਨੂੰਨ ਦਾ ਵਿਰੋਧ ਕੀਤਾ ਗਿਆ ਸੀ ਇਸ ਵਾਸਤੇ ਸੰਘ ਵੱਲੋਂ ਇਨ੍ਹਾਂ ਵਿਦਿਆਰਥੀਆਂ ਨੂੰ ਕਾਨੂੰਨ ਬਾਰੇ ਜਾਗਰੂਕ ਕਰਨ ਲਈ ਪ੍ਰੋਗਰਾਮ ਰੱਖਿਆ ਗਿਆ ਸੀ ਪਰ ਸਥਾਨਕ ਪੁਲਿਸ ਨੇ ਕਾਨੂੰਨ ਵਿਵਸਥਾ ਨੂੰ ਸਹੀ ਰੱਖਣ ਦੇ ਮੱਦੇਨਜ਼ਰ ਅਤੇ ਹੋਲੇ ਮਹੱਲੇ ਤੱਕ ਇਹ ਪ੍ਰੋਗਰਾਮ ਨੂੰ ਰੱਦ ਕਰਵਾ ਦਿੱਤਾ ਹੈ। ਦੀਪਕ ਨੇ ਦੱਸਿਆ ਹੁਣ ਉਹ ਆਪਣਾ ਪ੍ਰਚਾਰ ਦਾ ਪ੍ਰੋਗਰਾਮ ਕਾਲਜ ਦੇ ਬਾਹਰ 16 ਮਾਰਚ ਨੂੰ ਦੁਪਹਿਰ ਬਾਅਦ ਕਰਨਗੇ।


ਉਧਰ ਸਥਾਨਕ ਪੁਲਿਸ ਦੇ ਡੀਐੱਸਪੀ ਵਰਿੰਦਰਜੀਤ ਸਿੰਘ ਨੇ ਦੱਸਿਆ ਜ਼ਿਲ੍ਹੇ ਦੇ ਵਿੱਚ ਕਿਸੇ ਕਿਸਮ ਦਾ ਸ਼ਾਂਤੀ ਭੰਗ ਨਾ ਹੋਵੇ। ਇਸ ਲਈ ਆਰਐਸਐਸ ਦਾ ਪ੍ਰੋਗਰਾਮ ਰੱਦ ਕਰਵਾ ਦਿੱਤਾ ਗਿਆ ਹੈ।

ABOUT THE AUTHOR

...view details